ਸਪੋਰਟਸ ਡੈਸਕ— ਹਾਕੀ ਇੰਡੀਆ ਵੱਲੋਂ ਅਪ੍ਰੈਲ ਮਹੀਨੇ ਵਿਚ ਕਰਵਾਈ ਜਾ ਰਹੀ ਹਾਕੀ ਇੰਡੀਆ ਜੂਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀਆਂ ਪੰਜਾਬ ਜੂਨੀਅਰ ਹਾਕੀ ਟੀਮਾਂ (ਲੜਕੇ ਅਤੇ ਲੜਕੀਆਂ) ਦੇ ਚੋਣ ਟਰਾਇਲ 14 ਮਾਰਚ ਨੂੰ ਸਵੇਰੇ 9 ਵਜੇ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਪਰਗਟ ਸਿੰਘ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਦੇ ਨਾਲ ਹਾਕੀ ਇੰਡੀਆ ਵੱਲੋਂ ਕਰਵਾਈ ਜਾ ਰਹੀ ਸਬ ਜੂਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ (ਲੜਕੀਆਂ) ਦੇ ਵੀ ਚੋਣ ਟਰਾਇਲ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜੂਨੀਅਰ ਵਰਗ ਦੇ ਟਰਾਇਲਾਂ ਵਿਚ 1-1-2001 ਤੋਂ ਬਾਅਦ ਜਨਮ ਲੈਣ ਵਾਲੇ ਖਿਡਾਰੀ/ਖਿਡਾਰਨਾਂ ਹਿੱਸਾ ਲੈ ਸਕਦੇ ਹਨ ਜਦਕਿ ਲੜਕੀਆਂ ਦੇ ਸਬ ਜੂਨੀਅਰ ਚੋਣ ਟਰਾਇਲਾਂ ਵਿਚ 1-1-2004 ਤੋਂ ਬਾਅਦ ਜਿਨ੍ਹਾਂ ਦਾ ਜਨਮ ਹੋਇਆ, ਹਿੱਸਾ ਲੈ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿਚ ਹਾਕੀ ਪੰਜਾਬ ਨਾਲ ਰਜਿਸਟਰਡ ਖਿਡਾਰੀ/ਖਿਡਾਰਨਾਂ ਹਿੱਸਾ ਲੈ ਸਕਦੀਆਂ ਹਨ। ਟਰਾਇਲਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀ/ਖਿਡਾਰਨਾਂ ਟਰਾਇਲਾਂ ਸਮੇਂ ਆਪਣੇ ਜਨਮ ਦਾ ਸਰਟੀਫਿਕੇਟ, ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ, ਸਕੂਲ/ਕਾਲਜ ਦਾ ਆਈ ਕਾਰਡ ਨਾਲ ਲੈ ਕੇ ਆਉਣ।
ਕੇਨ ਰਿਚਰਡਸਨ ਨੂੰ ਵੱਡੀ ਰਾਹਤ, ਜਾਂਚ ’ਚ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ
NEXT STORY