ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਦਿੱਗਜ ਅਦਾਕਾਰ ਰਣਜੀਤ ਨੂੰ ਬਾਲੀਵੁੱਡ ਦਾ ਇੱਕ ਆਈਕੋਨਿਕ ਖਲਨਾਇਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀਆਂ ਫਿਲਮਾਂ ਵਿੱਚ ਜ਼ਿਆਦਾਤਰ ਸਮਾਂ ਨੈਗੇਟਿਵ ਭੂਮਿਕਾਵਾਂ ਨਿਭਾਈਆਂ ਹਨ ਅਤੇ ਇਹਨਾਂ ਭੂਮਿਕਾਵਾਂ ਦੇ ਕਾਰਨ, ਉਨ੍ਹਾਂ ਨੂੰ ਇੱਕ ਸਟੀਰੀਓਟਾਈਪ ਖਲਨਾਇਕ ਵਜੋਂ ਪਛਾਣ ਮਿਲੀ। ਉਹ ਅਕਸਰ ਹੀਰੋ ਨਾਲ ਲੜਦੇ, ਹੀਰੋਈਨਾਂ ਨਾਲ ਛੇੜਛਾੜ ਕਰਦੇ ਅਤੇ ਕਈ ਵਾਰ ਤਾਂ ਆਪਣੇ ਕਿਰਦਾਰਾਂ ਵਿੱਚ ਕਾਫ਼ੀ ਹਿੰਸਕ ਵੀ ਦਿਖੇ। ਰਣਜੀਤ ਨੇ ਇੱਕ ਵਾਰ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਨਿਭਾਏ ਗਏ ਆਨ-ਸਕਰੀਨ ਕਿਰਦਾਰ ਕਾਰਨ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਸੀ।
ਇਹ ਵੀ ਪੜ੍ਹੋ: ਮੁਸ਼ਕਲਾਂ 'ਚ ਘਿਰਿਆ ਇਹ ਮਸ਼ਹੂਰ ਅਦਾਕਾਰ, ਬ੍ਰਾਹਮਣਾਂ 'ਤੇ ਟਿੱਪਣੀ ਮਗਰੋਂ FIR ਦਰਜ
ਰਣਜੀਤ ਨੇ ਕਪਿਲ ਸ਼ਰਮਾ ਸ਼ੋਅ 'ਤੇ ਕੀਤਾ ਸੀ ਇਹ ਖੁਲਾਸਾ
ਦਰਅਸਲ, ਰਣਜੀਤ ਨੇ ਕਪਿਲ ਸ਼ਰਮਾ ਦੇ ਸ਼ੋਅ ਵਿਚ ਇਹ ਮਜ਼ਾਕੀਆ ਕਿੱਸਾ ਸੁਣਾਇਆ ਸੀ। ਉਨ੍ਹਾਂ ਕਿਹਾ, 'ਜਦੋਂ ਮੈਂ ਆਪਣੀ ਪਹਿਲੀ ਫਿਲਮ ਸ਼ਰਮੀਲੀ ਕੀਤੀ ਸੀ, ਤਾਂ ਮੇਰੇ ਪਿਤਾ ਨੇ ਮੈਨੂੰ ਘਰੋਂ ਕੱਢ ਦਿੱਤਾ ਸੀ।' ਰਣਜੀਤ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ ਕਿ ਉਨ੍ਹਾਂ ਨੇ ਫਿਲਮ ਵਿੱਚ ਰਾਖੀ ਨਾਲ ਛੇੜਛਾੜ ਦਾ ਸੀਨ ਕੀਤਾ। ਇਸ ਸੀਨ ਵਿੱਚ, ਰਣਜੀਤ ਰਾਖੀ ਦੇ ਕੱਪੜੇ ਪਾੜਦੇ ਅਤੇ ਉਨ੍ਹਾਂ ਦੇ ਵਾਲ ਖਿੱਚਦੇ ਹੋਏ ਦਿਖਾਈ ਦੇ ਰਹੇ ਸਨ। ਉਨ੍ਹਾਂ ਦੇ ਪਿਤਾ ਗੁੱਸੇ ਵਿੱਚ ਆ ਗਏ ਅਤੇ ਕਿਹਾ, 'ਇਹ ਕਿਹੜਾ ਕੰਮ ਹੈ?' ਕੋਈ ਚੰਗਾ ਰੋਲ ਲਏ, ਜਿਵੇਂ ਮੇਜਰ, ਅਫਸਰ, ਏਅਰ ਫੋਰਸ ਅਫਸਰ ਜਾਂ ਡਾਕਟਰ ਵਰਗਾ ਚੰਗਾ ਰੋਲ ਲਓ। ਤੁਸੀਂ ਆਪਣੇ ਪਿਤਾ ਦੀ ਨੱਕ ਹੀ ਕਟਵਾ ਦਿੱਤੀ ਹੈ। ਹੁਣ ਕਿਹੜਾ ਮੂੰਹ ਲੈ ਕੇ ਜਾਓਗੇ ਅੰਮ੍ਰਿਤਸਰ?
ਇਹ ਵੀ ਪੜ੍ਹੋ: ਚੀਨ ’ਚ ਆਮਿਰ ਖਾਨ ਨੂੰ ਮਿਲਿਆ ਵੱਡਾ ਸਨਮਾਨ

ਰਣਜੀਤ ਦਾ ਫਿਲਮੀ ਕਰੀਅਰ
ਰਣਜੀਤ ਨੇ ਆਪਣੇ ਕਰੀਅਰ ਵਿੱਚ ਲਗਭਗ 5 ਦਹਾਕੇ ਫਿਲਮ ਇੰਡਸਟਰੀ ਵਿੱਚ ਕੰਮ ਕੀਤਾ ਅਤੇ ਜ਼ਿਆਦਾਤਰ ਫਿਲਮਾਂ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ। ਹਾਲਾਂਕਿ, ਉਨ੍ਹਾਂ ਨੇ ਟੈਲੀਵਿਜ਼ਨ ਸ਼ੋਅ 'ਐਸਾ ਦੇਸ ਹੈ ਮੇਰਾ' ਵਿੱਚ ਵੀ ਇੱਕ ਸਕਾਰਾਤਮਕ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ : ਜਲੰਧਰ 'ਚ ਸੰਨੀ ਦਿਓਲ 'ਤੇ FIR ਮਗਰੋਂ Jaat ਦੇ ਨਿਰਮਾਤਾਵਾਂ ਨੇ ਮੰਗੀ ਮਾਫੀ, ਵਿਵਾਦਪੂਰਨ ਸੀਨ ਕੀਤਾ ਡਿਲੀਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UK 'ਚ ਧਮਾਲ ਮਚਾਉਣਗੇ ਸਲਮਾਨ, ਦਿ ਬਾਲੀਵੁੱਡ ਬਿਗ ਵਨ ਯੂਕੇ ਟੂਰ ਦਾ ਹੋਇਆ ਐਲਾਨ
NEXT STORY