ਨਵੀਂ ਦਿੱਲੀ (ਭਾਸ਼ਾ)– ਹਾਕੀ ਇੰਡੀਆ ਨੇ ਜ਼ਮੀਨੀ ਪੱਧਰ ’ਤੇ ਹੋਣ ਵਾਲੇ ਟੂਰਨਾਮੈਂਟਾਂ ਦੇ ਪੱਧਰ ਵਿਚ ਸੁਧਾਰ ਲਈ ਐਤਵਾਰ ਨੂੰ ਰਾਜ ਤੇ ਜ਼ਿਲ੍ਹਾ ਇਕਾਈਆਂ ਨੂੰ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਖੇਡ ਨੂੰ ਉਤਸ਼ਾਹਤ ਕਰਨ ਲਈ ਵਚਨਬੱਧਤਾ ਦੇ ਤਹਿਤ ਰਾਸ਼ਟਰੀ ਸੰਘ ਨੇ ਸਾਰੀਆਂ ਰਾਜ ਮੈਂਬਰ ਇਕਾਈਆਂ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ। ਹਾਕੀ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ, "ਸ਼ੁਰੂਆਤੀ ਗ੍ਰਾਂਟ ਨਾਲ ਜ਼ਿਲ੍ਹਾ ਇਕਾਈਆਂ ਨੂੰ ਮਦਦ ਮਿਲੇਗੀ ਅਤੇ ਉਹ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਯੋਗ ਹੋਣਗੇ।"
ਸ਼ੁਰੂਆਤੀ ਗ੍ਰਾਂਟ ਤੋਂ ਇਲਾਵਾ ਹਾਕੀ ਇੰਡੀਆ ਸਬੰਧਤ ਜ਼ਿਲ੍ਹਾ ਇਕਾਈਆਂ ਦੀ ਪਾਲਣਾ ਨੂੰ ਸਫਲਤਾਪੂਰਵਕ ਪੂਰਾ ਕਰਨ ਦੀ ਸਥਿਤੀ ਵਿਚ ਸਬੰਧਤ ਰਾਜ ਮੈਂਬਰ ਇਕਾਈਆਂ ਨੂੰ 1-1 ਲੱਖ ਰੁਪਏ ਵੀ ਦੇਵੇਗਾ। ਬਿਆਨ ਦੇ ਅਨੁਸਾਰ, "ਇਹ ਵਾਧੂ ਫੰਡ ਸੂਬਾ ਇਕਾਈ ਦੇ ਮੈਂਬਰਾਂ ਲਈ ਪ੍ਰੋਤਸਾਹਨ ਰਾਸ਼ੀ ਦੇ ਰੂਪ ਵਿੱਚ ਹੋਵੇਗਾ, ਜਿਸ ਨਾਲ ਕਿ ਉਹ ਆਪਣੀਆਂ ਜ਼ਿਲ੍ਹਾ ਇਕਾਈਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਮਰਥਨ ਅਤੇ ਮਾਰਗਦਰਸ਼ਨ ਕਰਨ ਸਕਣਗੇ।" ਇਸ ਵਿਚ ਕਿਹਾ ਗਿਆ ਹੈ, ''ਹਾਕੀ ਇੰਡੀਆ ਉਨ੍ਹਾਂ ਰਾਜ ਇਕਾਈਆਂ ਨੂੰ 10 ਲੱਖ ਰੁਪਏ ਦੀ ਵਾਧੂ ਗ੍ਰਾਂਟ ਦੇਵੇਗਾ, ਜੋ ਸਫਲਤਾਪੂਰਵਕ ਰਾਜ ਪੱਧਰੀ ਚੈਂਪੀਅਨਸ਼ਿਪ ਦਾ ਆਯੋਜਨ ਕਰਨਗੀਆਂ ਅਤੇ ਕੈਲੰਡਰ ਸਾਲ 2023 ਵਿਚ ਆਪਣੇ ਰਾਜਾਂ ਵਿਚ ਜ਼ਿਲ੍ਹਾ ਚੈਂਪੀਅਨਸ਼ਿਪ ਦੇ ਆਯੋਜਨ ਨੂੰ ਯਕੀਨੀ ਬਣਾਉਂਦੀਆਂ ਹਨ।''
ਏਸ਼ੇਜ਼ ਸੀਰੀਜ਼: ਇੰਗਲੈਂਡ ਦੀ ਲਗਾਤਾਰ ਦੂਜੀ ਹਾਰ, ਆਸਟ੍ਰੇਲੀਆ ਨੇ 43 ਦੌੜਾਂ ਨਾਲ ਜਿੱਤਿਆ ਮੈਚ, ਬਣਾਈ 2-0 ਦੀ ਬੜ੍ਹਤ
NEXT STORY