ਨਵੀਂ ਦਿੱਲੀ— ਹਾਕੀ ਇੰਡੀਆ (ਐੱਚ. ਆਈ.) ਨੇ ਮਹਿਲਾ ਟੀਮ ਲਈ 33 ਸੰਭਾਵਿਤ ਖਿਡਾਰਨਾਂ ਦਾ ਐਲਾਨ ਕੀਤਾ, ਜੋ 15 ਜੁਲਾਈ ਤੋਂ ਬੇਂਗਲੁਰੂ ਸਥਿਤ ਭਾਰਤੀ ਖੇਡ ਅਥਾਰਿਟੀ (ਸਾਈ) ਸੈਂਟਰ ਵਿਚ 2020 ਟੋਕੀਓ ਓਲੰਪਿਕ ਦੀਆਂ ਤਿਆਰੀਆਂ ਲਈ ਰਾਸ਼ਟਰੀ ਕੈਂਪ 'ਚ ਹਿੱਸਾ ਲੈਣਗੀਆਂ।
ਸਾਰੀਆਂ ਮਹਿਲਾ ਖਿਡਾਰਨਾਂ ਮੁੱਖ ਕੋਚ ਸ਼ੁਅਰਡ ਮਰੀਨੇ ਨੂੰ ਰਿਪੋਰਟ ਕਰਨਗੀਆਂ। ਰਾਸ਼ਟਰੀ ਕੈਂਪ 15 ਜੁਲਾਈ ਤੋਂ 11 ਅਗਸਤ ਤੱਕ ਚੱਲੇਗਾ। ਇਸ 4 ਹਫਤੇ ਚੱਲਣ ਵਾਲੇ ਕੈਂਪ ਤੋਂ ਬਾਅਦ ਭਾਰਤੀ ਟੀਮ ਜਾਪਾਨ ਰਵਾਨਾ ਹੋਵੇਗੀ, ਜਿੱਥੇ ਉਹ ਟੋਕੀਓ ਓਲੰਪਿਕ 2020 ਦੇ ਟੈਸਟ ਈਵੈਂਟ ਵਿਚ ਹਿੱਸਾ ਲਵੇਗੀ। ਇਸ ਵਿਚ ਆਸਟਰੇਲੀਆ ਅਤੇ ਚੀਨ ਹੋਰ ਟੀਮਾਂ ਹਨ। ਇਹ ਟੂਰਨਾਮੈਂਟ 17 ਅਗਸਤ ਤੋਂ ਸ਼ੁਰੂ ਹੋਵੇਗਾ।
ਐਲਾਨੇ ਗਏ ਖਿਡਾਰੀ
ਗੋਲਕੀਪਰ : ਸਵਿਤਾ, ਰਜਨੀ ਏਤੀਮਾਰਪੁ, ਬੀਚੂ ਦੇਵੀ ਖਰੀਬਮ।
ਡਿਫੈਂਡਰ : ਦੀਪ ਗ੍ਰੇਸ ਏਕਾ, ਰੀਨਾ ਖੋਖਰ, ਸੁਮਨ ਦੇਵੀ ਥੋਡਮ, ਸੁਨੀਤਾ ਲਾਕੜਾ, ਸਲੀਮਾ ਟੇਟੇ, ਮਨਪ੍ਰੀਤ ਕੌਰ, ਗੁਰਜੀਤ ਕੌਰ, ਰਸ਼ਮਿਤਾ ਮਿੰਜ, ਮਹਿਮਾ ਚੌਧਰੀ, ਨਿਸ਼ਾ।
ਮਿਡਫੀਲਡਰ : ਨਿੱਕੀ ਪ੍ਰਧਾਨ, ਮੋਨਿਕਾ, ਨੇਹਾ ਗੋਇਲ, ਲਿਲਿਮਾ ਮਿੰਜ, ਸੁਸ਼ੀਲਾ ਚਾਨੂ ਪੁਖਰਾਮਬਮ, ਚੇਤਨਾ, ਰੀਤ, ਅਨੁਜਾ ਸਿੰਘ, ਕ੍ਰਿਸ਼ਮਾ ਯਾਦਵ, ਸੋਨਿਕਾ।
ਫਾਰਵਰਡ : ਰਾਣੀ, ਲਾਲਰੇਮਸਿਯਾਮੀ, ਵੰਦਨਾ ਕਟਾਰੀਆ, ਨਵਜੋਤ ਕੌਰ, ਨਵਨੀਤ ਕੌਰ, ਰਾਜਵਿੰਦਰ ਕੌਰ, ਜੋਤੀ, ਸ਼ਰਮੀਲਾ ਦੇਵੀ, ਅਮਨਦੀਪ ਕੌਰ, ਪ੍ਰਿਯੰਕਾ ਵਾਨਖੇੜੇ।
ਵਿਜੇਂਦਰ ਨੇ ਲਗਾਤਾਰ 11ਵੀਂ ਬਾਊਟ ਜਿੱਤੀ
NEXT STORY