ਸਪੋਰਸਟ ਡੈਸਕ— ਹਾਕੀ ਇੰਡੀਆ ਨੇ ਬੈਲਜ਼ਿਅਮ ਦੌਰੇ ਅਤੇ ਓਲੰਪਿਕ ਕੁਆਲੀਫਾਇਰ ਦੀਆਂ ਤਿਆਰੀਆਂ ਲਈ ਬੈਂਗਲੁਰੂ ’ਚ ਭਾਰਤੀ ਖੇਲ ਪ੍ਰਾਧਿਕਰਣ ’ਚ ਦੋ ਸਤੰਬਰ ਤੋਂ ਲਗਣ ਵਾਲੇ ਸੀਨੀਅਰ ਪੁਰਸ਼ ਰਾਸ਼ਟਰੀ ਕੋਚਿੰਗ ਕੈਂਪ ਲਈ ਸ਼ਨੀਵਾਰ ਨੂੰ 33 ਮੈਂਮਬਰੀ ਸੰਭਾਵਿਕ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ। ਤਿੰਨ ਦਿਨਾਂ ਦਾ ਕੈਂਪ ਗਰਾਹਮ ਰੇਡ ਦੁਆਰਾ ਆਯੋਜਿਤ ਕੀਤਾ ਜਾਵੇਗਾ।
ਰੇਡ ਨੇ ਕਿਹਾ, ‘‘ਅਸੀਂ ਪਿਛਲੇ ਕੁਝ ਮਹੀਨਿਆਂ ’ਚ ਕੁਝ ਚੰਗੀ ਲੈਹ ਹਾਸਲ ਕੀਤੀ ਹੈ। ਇਸ ਕੈਂਪ ’ਚ ਆਉਣ ਵਾਲੇ ਖਿਡਾਰੀ ਸੁਧਾਰ ਕਰਣਾ ਚਾਹੁੰਦੇ ਹਨ ਅਤੇ ਟੀਮ ਦੇ ਪ੍ਰਦਰਸ਼ਣ ਦੇ ਸਾਰਿਆਂ ਪਹਿਲੂਆਂ ’ਤੇ ਸੁਧਾਰ ਕਰਨ ਨੂੰ ਤਿਆਰ ਹਨ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਸਤੰਬਰ ’ਚ ਹੋਣ ਵਾਲਾ ਬੈਲਜ਼ੀਅਮ ਦੌਰਾ ਟੀਮ ਦੀ ਐੱਫ. ਆਈ. ਐੱਚ ਓਲੰਪਿਕ ਕੁਆਲੀਫਾਇਰ ਦੀਆਂ ਤਿਆਰੀਆਂ ਲਈ ਕਾਫ਼ੀ ਅਹਿਮ ਹੋਵੇਗਾ।
ਖਿਡਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ :
ਗੋਲਕੀਪਰ : ਪੀ ਆਰ ਸ਼੍ਰੀਜੇਸ਼, ਸੂਰਜ ਕਰਕੇਰਾ ਅਤੇ ਕ੍ਰਿਸ਼ਣ ਬਹਾਦੁਰ ਪਾਠਕ ।
ਡਿਫੈਂਡਰ : ਹਰਮਨਪ੍ਰੀਤ ਸਿੰਘ, ਬੀਰੇਂਦਰ ਸ਼ਤੀਰ, ਸੁਰੇਂਦਰ ਕੁਮਾਰ, ਅਮਿਤ ਰੋਹਿਦਾਸ, ਵਰੁਣ ਕੁਮਾਰ, ਰੂਪਿੰਦਰ ਪਾਲ ਸਿੰਘ, ਗੁੁਰਿੰਦਰ ਸਿੰਘ, ਕੋਥਾਜੀਤ ਸਿੰਘ ਖਦਾਂਗਬਮ, ਨੀਲਮ ਸੰਜੀਪ ਜੇਸ, ਜਰਮਨਪ੍ਰੀਤ ਸਿੰਘ ਅਤੇ ਦਿਪਸਨ ਟਿਰਕੀ।
ਮਿਡਫੀਲਡਰ : ਮਨਪ੍ਰੀਤ ਸਿੰਘ, ਸੁਮਿਤ, ਨੀਲਕਾਂਤ ਸ਼ਰਮਾ, ਜਸਕਰਨ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਆਸ਼ੀਸ਼ ਕੁਮਾਰ ਟੋਪਨੇ, ਸਇਯਦ ਨਿਆਜ਼ ਰਹੀਮ ਅਤੇ ਰਾਜ ਕੁਮਾਰ ਪਾਲ।
ਫਾਰਵਰਡ : ਮਨਦੀਪ ਸਿੰਘ, ਅਕਾਸ਼ਦੀਪ ਸਿੰਘ, ਸ਼ਿਲਾਨੰਦ ਸ਼ਤੀਰ, ਗੁਰਸਾਹਿਬਜੀਤ ਸਿੰਘ, ਸਿਮਰਨਜੀਤ ਸਿੰਘ, ਐੱਸ ਵੀ. ਸੁਨੀਲ, ਗੁਰਜੰਤ ਸਿੰਘ, ਰਮਨਦੀਪ ਸਿੰਘ, ਸ਼ਮਸ਼ੇਰ ਸਿੰਘ ਅਤੇ ਲਲਿਤ ਕੁਮਾਰ ਪਾਧਿਆਏ।
ਕੋਰਨ ਫੇਰੀ ਟੂਰ ਚੈਂਪੀਅਨਸ਼ਿਪ ’ਚ ਸ਼ੁਭੰਕਰ ਸਾਂਝੇ ਤੀਜੇ ਸਥਾਨ ’ਤੇ
NEXT STORY