ਭੁਵਨੇਸ਼ਵਰ— ਓਲੰਪਿਕ ਚੈਂਪੀਅਨ ਅਰਜਨਟੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਦਰਦੇ ਹੋਏ ਨਿਊਜ਼ੀਲੈਂਡ ਨੂੰ ਸੋਮਵਾਰ ਕਲਿੰਗਾ ਸਟੇਡੀਅਮ 'ਚ 3-0 ਨਾਲ ਹਰਾ ਕੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਗਰੁੱਪ 'ਏ' 'ਚ ਕੁਆਟਰਫਾਈਨਲ 'ਚ ਜਗ੍ਹਾ ਬਣਾ ਲਈ ਹੈ। ਅਰਜਨਟੀਨਾ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਤੇ ਉਸਦੇ 6 ਅੰਕ ਹੋ ਗਏ ਹਨ। ਨਿਊਜ਼ੀਲੈਂਡ ਨੂੰ 2 ਮੈਚਾਂ 'ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਸਦੇ 3 ਅੰਕ ਹਨ। ਗਰੁੱਪ 'ਏ' ਦੀ 2 ਹੋਰ ਟੀਮਾਂ ਸਪੇਨ ਤੇ ਫਰਾਂਸ ਦੇ ਖਾਤੇ 'ਚ 1-1 ਅੰਕ ਹਨ। ਓਲੰਪਿਕ ਚੈਂਪੀਅਨ ਟੀਮ ਨੇ ਆਪਣੇ ਪਹਿਲੇ ਮੁਕਾਬਲੇ 'ਚ ਸਖਤ ਸੰਘਰਸ਼ 'ਚ ਸਪੇਨ ਨੂੰ 4-3 ਨਾਲ ਹਰਾਇਆ ਸੀ ਪਰ ਨਿਊਜ਼ੀਲੈਂਡ ਦੇ ਖਿਲਾਫ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਗਸਟੀਨ ਮਜਿਲੀ ਨੇ 23ਵੇਂ 'ਚ ਮੈਦਾਨੀ ਗੋਲ ਨਾਲ ਅਰਜਨਟੀਨਾ ਨੂੰ 1-0 ਨਾਲ ਅੱਗੇ ਕੀਤਾ। ਲੁਕਾਸ ਵਿਲਾ ਨੇ ਤੀਜੇ ਕੁਆਰਟਰ 'ਚ 41ਵੇਂ ਮਿੰਟ 'ਚ ਮੈਦਾਨੀ ਗੋਲ ਨਾਲ ਸਕੋਰ 2-0 ਨਾਲ ਅੱਗੇ ਕਰ ਦਿੱਤਾ। ਲੁਕਾਸ ਮਾਰਟਿਨੇਜ ਨੇ 55ਵੇਂ ਮਿੰਟ 'ਚ ਮਿਲੇ ਪੇਨਲਟੀ ਕਾਰਨਰ 'ਤੇ ਅਰਜਨਟੀਨਾ ਦਾ ਤੀਜਾ ਗੋਲ ਕਰ ਆਪਣੀ ਟੀਮ ਨੂੰ ਗਰੁੱਪ 'ਚ ਚੋਟੀ 'ਤੇ ਪਹੁੰਚਾ ਦਿੱਤਾ।
ਯਾਸਿਰ ਦੇ ਝਟਕਿਆਂ ਤੋਂ ਬਾਅਦ ਵਿਲੀਅਮਸਨ ਤੇ ਵਾਟਲਿੰਗ ਨੇ ਨਿਊਜ਼ੀਲੈਂਡ ਨੂੰ ਸੰਭਾਲਿਆ
NEXT STORY