ਦੁਬਈ- ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਬਾਇਓ ਬਬਲ (ਖਿਡਾਰੀਆਂ ਲਈ ਬਣਾਏ ਗਏ ਸੁਰੱਖਿਅਤ ਮਾਹੌਲ) ਤੋਂ ਪਰੇਸ਼ਾਨ ਹਨ। ਉਨ੍ਹਾਂ ਨੇ ਇੰਟਰਨੈੱਟ ਮੀਡੀਆ ’ਚ ਖ਼ੁਦ ਨੂੰ ਰੱਸੀ ਨਾਲ ਬੰਨ੍ਹੇ ਹੋਏ ਦੀ ਤਸਵੀਰ ਸ਼ੇਅਰ ਕੀਤੀ ਤੇ ਕੈਪਸ਼ਨ ਵਿਚ ਲਿਖਿਆ ਕਿ ਬਬਲ ਵਿਚ ਖੇਡਣਾ ਕੁਝ ਅਜਿਹਾ ਹੀ ਹੈ।
ਇਹ ਵੀ ਪੜ੍ਹੋ : IPL 2021: ਚੇਨਈ ਨੇ ਲਾਇਆ ਖਿਤਾਬੀ ਚੌਕਾ, ਜਾਣੋ ਕਦੋਂ-ਕਦੋਂ ਬਣਿਆ ਚੈਂਪੀਅਨ
ਕੋਹਲੀ ਇੱਥੇ ਦੱਸਣਾ ਚਾਹੁੰਦੇ ਹਨ ਕਿ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਲਗਾਤਾਰ ਬਾਇਓ ਬਬਲ ਵਿਚ ਰਹਿਣਾ ਬਹੁਤ ਔਖਾ ਹੈ। ਕੋਵਿਡ-19 ਤੋਂ ਬਾਅਦ ਜਦ ਤੋਂ ਖੇਡ ਸ਼ੁਰੂ ਹੋਇਆ ਹੈ ਉਸ ਤੋਂ ਬਾਅਦ ਤੋ ਸਖ਼ਤ ਬਾਇਓ ਬਬਲ ਵਿਚ ਖੇਡਣਾ ਖਿਡਾਰੀਆਂ ਲਈ ਬਹੁਤ ਚੁਣੌਤੀ ਸਾਬਤ ਹੋਇਆ ਹੈ। ਹਾਲਾਂਕਿ ਜਦ ਤਕ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ ਤਦ ਤਕ ਬਾਇਓ ਬਬਲ ਤੋਂ ਇਲਾਵਾ ਕੋਈ ਹੋਰ ਦੂਜਾ ਰਾਹ ਵੀ ਨਹੀਂ ਹੈ। ਆਈ. ਪੀ. ਐੱਲ. ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਬਾਹਰ ਹੋਣ ਤੋਂ ਬਾਅਦ ਹੁਣ ਕੋਹਲੀ 17 ਤਰੀਕ ਤੋਂ ਯੂ. ਏ. ਈ. ਵਿਚ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਵਿਚ ਟੀਮ ਇੰਡੀਆ ਦੀ ਕਪਤਾਨੀ ਕਰਨਗੇ। ਇਸ ਵਿਚ ਭਾਰਤ ਦਾ ਪਹਿਲਾ ਮੁਕਾਬਲਾ ਪਾਕਿਸਤਾਨ ਨਾਲ ਹੋਣਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
29 ਸਾਲਾ ਭਾਰਤੀ ਕ੍ਰਿਕਟਰ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦਿਹਾਂਤ
NEXT STORY