ਲੀਡਸ— ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ਼੍ਰੀਲੰਕਾ ਵਿਰੁੱਧ ਸ਼ਨੀਵਾਰ ਨੂੰ ਆਈ. ਸੀ.ਸੀ. ਵਿਸ਼ਵ ਕੱਪ ਮੈਚ ਵਿਚ ਵਨ ਡੇ ਕੌਮਾਂਤੀ ਕ੍ਰਿਕਟ ਵਿਚ ਆਪਣੀਆਂ 100 ਵਿਕਟਾਂ ਪੂਰੀਆਂ ਕਰਨ ਦੀ ਉਪਲੱਬਧੀ ਹਾਸਲ ਕਰ ਲਈ। ਬੁਮਰਾਹ ਨੇ ਅੱਜ ਸ਼੍ਰੀਲੰਕਾਈ ਕਪਾਤਨ ਦਿਮੁਥ ਕਰੁਣਾਰਤਨੇ ਦੀ ਵਿਕਟ ਲੈਣ ਦੇ ਨਾਲ ਹੀ ਵਨ ਡੇ ਵਿਚ ਆਪਣੀਆਂ 100 ਵਿਕਟਾਂ ਪੂਰੀਆਂ ਕਰ ਲਈਆਂ ਹਨ। ਇਸ ਮੈਚ ਤੋਂ ਪਹਿਲਾਂ ਬੁਮਰਾਹ ਦੀਆਂ ਵਨ ਡੇ ਵਿਚ 99 ਵਿਕਟਾਂ ਸਨ। ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ ਦੁਨੀਆ ਦੇ ਨੰਬਰ ਇਕ ਗੇਂਦਬਾਜ਼ ਬੁਮਰਾਹ ਦੇ ਕਰੀਅਰ ਦਾ 57ਵਾਂ ਵਨ ਡੇ ਹੈ।

ਦੱਸ ਦਈਏ ਕਿ ਸ਼੍ਰੀਲੰਕਾ ਖਿਲਾਫ ਵਰਲਡ ਕੱਪ ਦੇ ਮੈਚ ਦੌਰਾਨ ਬੁਮਰਾਹ ਨੇ 3 ਬੱਲੇਬਾਜ਼ਾਂ ਦਾ ਸ਼ਿਕਾਰ ਕੀਤਾ। ਆਪਣੇ ਵਿਕਟਾਂ ਦੇ ਸੈਂਕਡ਼ੇ ਨੂੰ ਪੂਰਾ ਕਰਨ ਲਈ ਬੁਮਰਾਹ ਨੇ ਸ਼੍ਰੀਲੰਕਾ ਦੇ ਸਭ ਤੋਂ ਵੱਧ 22 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ।
ਬੁਮਰਾਹ ਦੀਆਂ 100 ਵਿਕਟਾਂ :
2 ਅਫਗਾਨਿਸਤਾਨ
17 ਆਸਟ੍ਰੇਲੀਆ
10 ਬੰਗਲਾਦੇਸ਼
6 ਇੰਗਲੈਂਡ
12 ਨਿਊਜ਼ੀਲੈਂਡ
4 ਪਾਕਿਸਤਾਨ
12 ਦੱਖਣੀ ਅਫਰੀਕਾ
22 ਸ਼੍ਰੀਲੰਕਾ
8 ਵੈਸਟਇੰਡੀਜ਼
9 ਜ਼ਿੰਬਾਬਵੇ
ਆਈ. ਸੀ. ਸੀ. ਨੈੱਟ ਰਨ ਰੇਟ ਦੇ ਨਿਯਮ 'ਤੇ ਦੁਬਾਰਾ ਵਿਚਾਰ ਕਰੇ : ਆਰਥਰ
NEXT STORY