ਨਵੀਂ ਮੁੰਬਈ- ਲਖਨਊ ਸੁਪਰ ਜਾਇੰਟਸ ਨੇ ਪਾਵਰ ਪਲੇਅ ਵਿਚ ਤਿੰਨ ਵਿਕਟਾਂ ਗਵਾਉਣ ਤੋਂ ਕਪਤਾਨ ਲੋਕੇਸ਼ ਰਾਹੁਲ (68) ਅਤੇ ਦੀਪਕ ਹੁੱਡ (51) ਦੇ ਅਰਧ ਸੈਂਕੜਿਆਂ ਅਤੇ ਦੋਵਾਂ ਦੇ ਵਿਚਾਲੇ ਚੌਥੇ ਵਿਕਟ ਦੇ ਲਈ 87 ਦੌੜਾਂ ਦੀ ਸਾਂਝੇਦਾਰੀ ਤੋਂ ਉੱਭਰਦੇ ਹੋਏ ਸੋਮਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਟੀ-20 ਕ੍ਰਿਕਟ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਸੱਤ ਵਿਕਟਾਂ 'ਤੇ 169 ਦੌੜਾਂ ਬਣਾਈਆਂ। ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੀ ਸ਼ੁਰੂਆਤ ਵਧੀਆ ਨਹੀਂ ਰਹੀ, ਉਸਦਾ ਸਕੋਰ 4.5 ਓਵਰਾਂ ਵਿਚ ਤਿੰਨ ਵਿਕਟਾਂ 'ਤੇ 27 ਦੌੜਾਂ ਸਨ। ਵਾਸ਼ਿੰਗਟਨ ਸੁੰਦਰ (28 ਦੌੜਾਂ 'ਤੇ 2 ਵਿਕਟਾਂ) ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸ਼ੁਰੂਆਤ ਵਿਕਟ ਦਿਵਾਈ। ਸਭ ਤੋਂ ਪਹਿਲਾਂ ਉਨਾਂ ਨੇ ਦੂਜੇ ਓਵਰ ਵਿਚ ਸਲਾਮੀ ਬੱਲੇਬਾਜ਼ ਕਵਿੰਟਨ ਡਿ ਕਾਕ (01) ਨੂੰ ਕਪਤਾਨ ਕੇਨ ਵਿਲੀਅਮਸਨ ਦੇ ਹੱਥੋਂ ਕੈਚ ਕਰਵਾਇਆ ਤੇ ਫਿਰ ਚੌਥੇ ਓਵਰ ਵਿਚ ਈਵਿਨ ਲੁਈਸ (01) ਨੂੰ ਆਊਟ ਕੀਤਾ।
ਇਹ ਖ਼ਬਰ ਪੜ੍ਹੋ-ਐਲਿਸਾ ਨੇ ਤੋੜਿਆ ਗਿਲਕ੍ਰਿਸਟ ਦਾ ਰਿਕਾਰਡ, ਫਾਈਨਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਕ੍ਰਿਕਟਰ
ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਾਹੁਲ (50 ਗੇਂਦਾਂ ਵਿਚ 6 ਚੌਕੇ, ਇੱਕ ਛੱਕਾ) ਅਤੇ ਮਨੀਸ਼ ਪਾਂਡੇ (11) ਆਪਣੀ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਹੀ ਰਹੇ ਸਨ ਕਿ ਰੋਮਾਰੀਓ ਸ਼ੇਪਰਡ (42 ਦੌੜਾਂ 'ਤੇ 2 ਵਿਕਟਾਂ) ਨੇ ਉਨ੍ਹਾਂ ਨੂੰ ਤੀਜਾ ਝਟਕਾ ਦਿੱਤਾ। ਪਾਂਡੇ ਨੇ ਸ਼ੇਪਰਡ ਦੇ ਇਸ ਪਹਿਲੇ ਓਵਰ ਦੀ ਦੂਜੀ ਗੇਂਦ ਨੂੰ ਚੌਕੇ ਅਤੇ ਅਗਲੀ ਗੇਂਦ ਨੂੰ ਡੀਪ ਸਕੁਏਅਰ ਲੈੱਗ 'ਤੇ ਛੱਕੇ ਦੇ ਲਈ ਭੇਜਿਆ। ਰਾਹੁਲ ਆਊਟ ਹੋਣ ਵਾਲੇ ਪੰਜਵੇਂ ਖਿਡਾਰੀ ਬਣੇ, ਜੇਕਰ ਉਹ ਕ੍ਰੀਜ਼ 'ਤੇ ਅੰਤ ਤੱਕ ਟਿਕੇ ਰਹਿੰਦੇ ਤਾਂ ਸ਼ਾਇਦ ਇਹ ਸਕੋਰ ਹੋਰ ਵੱਡਾ ਹੋ ਸਕਦਾ ਸੀ।
.ਇਹ ਖ਼ਬਰ ਪੜ੍ਹੋ- ਐਲਿਸਾ ਹੀਲੀ ਮਹਿਲਾ ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ ਗਈ
ਟੀ-ਨਟਰਾਜਨ (26 ਦੌੜਾਂ 'ਤੇ 2 ਵਿਕਟਾਂ) ਦੀ ਗੇਂਦ 'ਤੇ ਰਾਹੁਲ ਦੇ ਆਊਟ ਹੋਣ ਤੋਂ ਬਾਅਦ ਬਦੋਨੀ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਯੋਗਦਾਨ ਨਹੀਂ ਦੇ ਸਕਿਆ, ਜੋ ਆਖਰੀ ਗੇਂਦ 'ਤੇ ਰਨ ਆਊਟ ਹੋਇਆ। ਟੀਮ ਨੇ ਆਖਰੀ ਪੰਜ ਓਵਰਾਂ ਵਿਚ 55 ਦੌੜਾਂ ਬਣਾ ਕੇ ਚਾਰ ਵਿਕਟਾਂ ਗੁਆਈਆਂ।
ਪਲੇਇੰਗ ਇਲੈਵਨ-
ਲਖਨਊ ਸੁਪਰ ਜਾਇੰਟਸ-
ਕੇ. ਐੱਲ. ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਐਵਿਨ ਲੁਈਸ, ਮਨੀਸ਼ ਪਾਂਡੇ, ਆਯੁਸ਼ ਬਦੋਨੀ, ਦੀਪਕ ਹੁੱਡਾ, ਕਰੁਣਾਲ ਪੰਡਯਾ, ਦੁਸ਼ਮੰਥ ਚਮੀਰਾ, ਐਂਡ੍ਰਿਊ ਟਾਏ, ਰਵੀ ਬਿਸ਼ਨੋਈ, ਆਵੇਸ਼ ਖ਼ਾਨ।
ਸਨਰਾਈਜ਼ਰਸ ਹੈਦਰਾਬਾਦ-
ਕੇਨ ਵਿਲੀਅਮਸਨ (ਕਪਤਾਨ), ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਨਿਕੋਲਸ ਪੂਰਨ (ਵਿਕਟਕੀਪਰ), ਐਡਨ ਮਾਰਕਰਮ, ਅਬਦੁਲ ਸਮਦ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਉਮਰਾਨ ਮਲਿਕ, ਸ਼੍ਰੇਅਸ ਗੋਪਾਲ, ਮਾਰਕੋ ਯੇਨਸਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਨੀਦਰਲੈਂਡ ਦੇ ਕੋਚ ਵੈਨ ਗਾਲ ਕੈਂਸਰ ਨਾਲ ਪੀੜਤ, ਖਿਡਾਰੀਆਂ ਨੂੰ ਨਹੀਂ ਲੱਗਣ ਦਿੱਤਾ ਪਤਾ
NEXT STORY