ਆਬੂ ਧਾਬੀ- 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਆਈ. ਪੀ. ਐੱਲ. ਪਲੇਅ ਆਫ ਵਿਚ ਜਗ੍ਹਾ ਬਣਾਉਣ ਲਈ ਸ਼ੁੱਕਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ 'ਕਰੋ ਜਾਂ ਮਰੋ' ਦੇ ਮੈਚ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ। ਰਾਜਸਥਾਨ ਰਾਇਲਜ਼ 8 ਵਿਕਟਾਂ ਨਾਲ ਹਾਰ ਜਾਣ ਤੋਂ ਬਾਅਦ ਮੁੰਬਈ ਇੰਡੀਅਨਜ਼ ਹੁਣ 13 ਮੈਚਾਂ ਵਿਚੋਂ 12 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਹੈ। ਉਸਦੀ ਨੈੱਟ ਰਨ ਰੇਟ ਮਾਈਨਸ 0.048 ਹੈ। ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰਜ਼ ਦੀ ਰਨ ਰੇਟ ਪਲੱਸ 0.294 ਹੈ, ਜਿਹੜੀ 13 ਮੈਚਾਂ ਵਿਚੋਂ 12 ਅੰਕ ਲੈ ਕੇ ਚੌਥੇ ਸਥਾਨ 'ਤੇ ਹੈ। ਉਸਦਾ ਸਾਹਮਣਾ ਸ਼ਾਰਜਾਹ ਵਿਚ ਸ਼ੁੱਕਰਵਾਰ ਨੂੰ ਹੀ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਰਾਇਲਜ਼ ਨੂੰ ਹਰਾਉਣ 'ਤੇ ਕੇ. ਕੇ. ਆਰ. ਦੇ 14 ਅੰਕ ਹੋ ਜਾਣਗੇ ਤੇ ਉਸਦੀ ਰਨ ਰੇਟ ਵੀ ਬਿਹਤਰ ਹੋਵੇਗੀ, ਅਜਿਹੇ ਵਿਚ ਮੁੰਬਈ ਜਿੱਤ ਵੀ ਜਾਂਦੀ ਹੈ ਤਾਂ ਉਸਦੇ ਲਈ ਕੁਆਲੀਫਾਈ ਕਰਨਾ ਮੁਸ਼ਕਿਲ ਹੋਵੇਗਾ ਕਿਉਂਕਿ ਕੇ. ਕੇ. ਆਰ. ਤੇ ਉਸਦੀ ਨੈੱਟ ਰਨ ਰੇਟ ਵਿਚ ਕਾਫੀ ਫਰਕ ਹੈ।
ਇਹ ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਮਹਿਲਾ ਟੀਮ ਵਿਚਾਲੇ ਪਹਿਲਾ ਟੀ20 ਮੈਚ ਮੀਂਹ ਕਾਰਨ ਰੱਦ
ਦੂਜੇ ਪਾਸੇ ਪਲੇਅ ਆਫ ਦੀ ਦੌੜ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈਦਰਾਬਾਦ ਜਿੱਤ ਨਾਲ ਵਿਦਾਈ ਲੈਣਾ ਚਾਹੇਗੀ। ਕਪਤਾਨ ਕੇਨ ਵਿਲੀਅਮਸਨ ਨੇ ਪਿਛਲੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਉਹ ਇਸ ਲੈਅ ਨੂੰ ਕਾਇਮ ਰੱਖਣਾ ਚਾਹੇਗਾ। ਜੈਸਨ ਰਾਏ, ਅਭਿਸ਼ੇਕ ਸ਼ਰਮਾ, ਪ੍ਰਿਯਮ ਗਰਗ, ਅਬਦੁਲ ਸਮਦ ਤੇ ਰਿਧੀਮਾਨ ਸਾਹਾ ਤੋਂ ਵੀ ਸਹਿਯੋਗ ਦੀ ਲੋੜ ਪਵੇਗੀ।
ਇਹ ਖ਼ਬਰ ਪੜ੍ਹੋ- IPL 2021 : ਰਾਹੁਲ ਨੇ ਹਾਸਲ ਕੀਤੀ ਇਹ ਉਪਲੱਬਧੀ, ਬਣਾਏ ਇਹ ਰਿਕਾਰਡ
ਪਲੇਇੰਗ ਇਲੈਵਨ
ਸਨਰਾਈਜ਼ਰਜ਼ ਹੈਦਰਾਬਾਦ : ਜੈਸਨ ਰਾਏ, ਰਿਧੀਮਾਨ ਸਾਹਾ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਪ੍ਰਿਯਮ ਗਰਗ, ਅਭਿਸ਼ੇਕ ਸ਼ਰਮਾ, ਅਬਦੁਲ ਸਮਦ, ਜੇਸਨ ਹੋਲਡਰ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਸਿਧਾਰਥ ਕੌਲ, ਉਮਰਾਨ ਮਲਿਕ।
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਇਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਸੌਰਭ ਤਿਵਾੜੀ, ਕੀਰੋਨ ਪੋਲਾਰਡ, ਹਾਰਦਿਕ ਪੰਡਯਾ, ਜੇਮਜ਼ ਨੀਸ਼ਮ, ਨਾਥਨ ਕੂਲਟਰ-ਨਾਈਲ, ਜਯੰਤ ਯਾਦਵ, ਜਸਪ੍ਰੀਤ ਬੁਮਰਾਹ, ਟ੍ਰੇਂਟ ਬੋਲਟ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦਿੱਲੀ ਵਰਗੀ ਮਜ਼ਬੂਤ ਟੀਮ ਨੂੰ ਹਰਾਉਣਾ ਚਾਹੇਗੀ ਬੈਂਗਲੁਰੂ
NEXT STORY