ਚੇਨਈ– ਵਿਸ਼ਵ ਕੱਪ ਹੋਵੇ ਜਾਂ ਆਈ. ਪੀ. ਐੱਲ., ਕੇਨ ਵਿਲੀਅਮਸਨ ਸੁਪਰ ਓਵਰ ਵਿਚ ਮਿਲਣ ਵਾਲੀ ਹਾਰ ਤੋਂ ਦੁਖੀ ਹੋ ਚੁੱਕਾ ਹੈ। ਦਿੱਲੀ ਕੈਪੀਟਲਸ ਵਿਰੁੱਧ ਆਈ. ਪੀ. ਐੱਲ. ਦੇ ਮੈਚ ਵਿਚ ਵਿਲੀਅਮਸਨ ਦੀ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੁਪਰ ਓਵਰ ਵਿਚ ਹਾਰ ਝੱਲਣੀ ਪਈ। ਨਿਊਜ਼ੀਲੈਂਡ ਦੇ ਕਪਤਾਨ ਨੇ ਕਿਹਾ, ‘‘ਮੈਂ ਸੁਪਰ ਓਵਰ ਦੀ ਹਾਰ ਤੋਂ ਤੰਗ ਆ ਚੁੱਕਾ ਹਾਂ।’’ ਉਸ ਨੇ ਕਿਹਾ,‘‘ਪੂਰੇ ਮੈਚ ਵਿਚ ਜਦੋਂ ਵੀ ਸੁਪਰ ਓਵਰ ਹੁੰਦਾ ਹੈ ਤਾਂ ਕਾਫੀ ਹਾਂ-ਪੱਖੀ ਚੀਜ਼ਾਂ ਨਿਕਲਦੀਆਂ ਹਨ। ਕ੍ਰਿਕਟ ਅਸਲ ਵਿਚ ਅਣਹੋਣੀ ਹੈ, ਜਿਸ ਵਿਚ ਮੈਚ ਟਾਈ ਹੋ ਜਾਂਦੇ ਹਨ ਪਰ ਕਾਫੀ ਰੋਮਾਂਚਕ ਸੀ। ਮੈਚ ਵਿਚ ਸਾਡੇ ਲਈ ਕੁਝ ਹਾਂ-ਪੱਖੀ ਸੀ।’’
ਇਹ ਖ਼ਬਰ ਪੜ੍ਹੋ- PBKS vs KKR : ਕੋਲਕਾਤਾ ਨੇ ਜਿੱਤਿਆ ਟਾਸ, ਪੰਜਾਬ ਕਰੇਗਾ ਪਹਿਲਾਂ ਬੱਲੇਬਾਜ਼ੀ
ਵਿਸ਼ਵ ਕੱਪ 2019 ਦੇ ਫਾਈਨਲ ਵਿਚ ਵੀ ਇੰਗਲੈਂਡ ਨੇ ਸੁਪਰ ਓਵਰ ਵਿਚ ਸਕੋਰ ਬਰਾਬਰ ਰਹਿਣ ਤੋਂ ਬਾਅਦ ਚੌਕਿਆਂ- ਛੱਕਿਆਂ ਦੀ ਗਿਣਤੀ ਦੇ ਆਧਾਰ ’ਤੇ ਨਿਊਜ਼ੀਲੈਂਡ ਨੂੰ ਹਰਾਇਆ ਸੀ।’’ ਵਿਲੀਅਮਸਨ ਨੇ ਕਿਹਾ, ‘‘ਇਸ ਸਵਰੂਪ ਵਿਚ ਕਾਫੀ ਘੱਟ ਫਰਕ ਹੁੰਦਾ ਹੈ। ਸਾਨੂੰ ਖੇਡ ਦੇ ਬਾਕੀ ਪਹਿਲੂਆਂ ’ਚ ਵੀ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਜੇਕਰ ਅਜਿਹਾ ਕਰ ਸਕੇ ਤਾਂ ਨਤੀਜੇ ਹਾਂ-ਪੱਖੀ ਰਹਿਣਗੇ।’’
ਇਹ ਖ਼ਬਰ ਪੜ੍ਹੋ- ਨਡਾਲ ਨੇ ਸਿਤਸਿਪਾਸ ਨੂੰ ਹਰਾ ਕੇ 12ਵੀਂ ਵਾਰ ਬਾਰਸੀਲੋਨਾ ਓਪਨ ਜਿੱਤਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਡਾਲ ਨੇ ਸਿਤਸਿਪਾਸ ਨੂੰ ਹਰਾ ਕੇ 12ਵੀਂ ਵਾਰ ਬਾਰਸੀਲੋਨਾ ਓਪਨ ਜਿੱਤਿਆ
NEXT STORY