ਅਬੂਧਾਬੀ - ਕਿੰਗਸ ਇਲੈਵਨ ਪੰਜਾਬ ਨੂੰ ਰੋਮਾਂਚਕ ਮੈਚ ਵਿਚ 2 ਦੌੜਾਂ ਨਾਲ ਹਰਾਉਣ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਕਾਫੀ ਖੁਸ਼ ਦਿਖੇ। ਉਨ੍ਹਾਂ ਨੇ ਮੈਚ ਜਿੱਤਣ ਤੋਂ ਬਾਅਦ ਆਖਿਆ ਕਿ ਜਿਸ ਤਰ੍ਹਾਂ ਨਾਲ ਰਾਹੁਲ ਅਤੇ ਮਯੰਕ ਨੇ ਬੱਲੇਬਾਜ਼ੀ ਕੀਤੀ, ਸਾਨੂੰ ਉਮੀਦ ਸੀ ਕਿ ਸਾਨੂੰ ਖੇਡ ਵਿਚ ਵਾਪਸ ਆਉਣ ਲਈ ਕੁਝ ਖਾਸ ਕਰਨ ਲਈ ਕੁਝ ਅਲੱਗ ਕਰਨਾ ਹੋਵੇਗਾ। ਵਰੁਣ ਅਤੇ ਪ੍ਰਸਾਦ ਨੇ ਆਪਣੀ ਪਹਿਲੀ ਖੇਡ ਵਿਚ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਕੀਤੀ ਹੈ। ਉਹ ਕਾਫੀ ਚੰਗੀ ਹੈ। ਉਥੇ, ਇਯੋਨ ਮੋਰਗਨ ਨੂੰ ਪਹਿਲਾਂ ਬੱਲੇਬਾਜ਼ੀ 'ਤੇ ਭੇਜਣ 'ਤੇ ਮੈਕਲਮ ਨੇ ਆਖਿਆ ਕਿ ਕੋਚ ਬ੍ਰੈਂਡਨ ਮੈਕਲਮ ਮੈਨੂੰ ਟਾਪ ਵਿਚ ਬੱਲੇਬਾਜ਼ੀ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ ਪਰ ਮੈਂ ਦੇਖ ਰਿਹਾ ਹਾਂ ਕਿ ਟੀਮ ਨੂੰ ਕੀ ਚਾਹੀਦਾ ਹੈ। ਮੈਨੂੰ ਉਸ ਨੂੰ ਇਸ ਥਾਂ 'ਤੇ ਰੱਖਣ ਦਾ ਕ੍ਰੈਡਿਟ ਦੇਣਾ ਹੋਵੇਗਾ।
ਉਥੇ, ਟੀਮ ਦੇ ਸਟਾਰ ਆਲਰਾਊਂਡਰ ਆਂਦਰੇ ਰਸਲ ਦੇ ਜ਼ਖਮੀ ਹੋਣ ਜਾਣ ਤੋਂ ਬਾਅਦ ਕਾਰਤਿਕ ਵੀ ਨਿਰਾਸ਼ ਦਿਖੇ। ਉਨ੍ਹਾਂ ਆਖਿਆ ਕਿ ਰਸਲ ਜਦ ਵੀ ਜ਼ਖਮੀ ਹੁੰਦੇ ਹਨ, ਤੁਸੀਂ ਜਾਣਦੇ ਹੋ ਕਿ ਇਹ ਮੁਸ਼ਕਿਲ ਹੁੰਦਾ ਹੈ। ਉਹ ਬਹੁਤ ਖਾਸ ਖਿਡਾਰੀ ਹਨ, ਉਹ ਬਹੁਤ ਹੀ ਖਾਸ ਵਿਅਕਤੀ ਹਨ। ਸਾਨੂੰ ਉਸ ਨੂੰ ਦੇਖਣ ਦੀ ਜ਼ਰੂਰਤ ਹੈ। ਉਮੀਦ ਹੈ ਕਿ ਉਨ੍ਹਾਂ ਦੀ ਸੱਟ ਘਾਤਕ ਨਹੀਂ ਹੋਵੇਗੀ।
ਉਥੇ ਕਾਰਤਿਕ ਨੇ ਸਪੀਨਰ ਪ੍ਰਸਿਧ ਕ੍ਰਿਸ਼ਣਾ 'ਤੇ ਗੱਲ ਕਰਦੇ ਹੋਏ ਆਖਿਆ ਕਿ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਵਾਪਸੀ ਕੀਤੀ ਅਤੇ ਦੂਜੇ ਸਪੈੱਲ ਵਿਚ ਗੇਂਦਬਾਜ਼ੀ ਕੀਤੀ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੇ ਚੰਗੇ ਹਨ। ਉਥੇ, ਗੱਲ ਜੇਕਰ ਸੁਨੀਲ ਨਾਰਾਇਣ ਦੀ ਕਰੀਏ ਤਾਂ ਉਹ ਸਾਡੇ ਲਈ ਬਹੁਤ ਸਮੇਂ ਤੋਂ ਖੜ੍ਹੇ ਹਨ। ਉਹ ਸ਼ਾਂਤ ਹਨ। ਉਹ ਹਮੇਸ਼ਾ ਟੀਮ ਵਿਚ ਯੋਗਦਾਨ ਦੇਣ ਦਾ ਸਭ ਤੋਂ ਚੰਗਾ ਤਰੀਕਾ ਲੱਭ ਲੈਂਦੇ ਹਨ। ਸਿਰਫ ਸੁਨੀਲ ਨੂੰ ਹੀ ਨਹੀਂ, ਮਾਰਗਨ ਅਤੇ ਮੈਕਲਮ ਨੂੰ ਕ੍ਰੈਡਿਟ ਦੇਣ ਦੀ ਜ਼ਰੂਰਤ ਹੈ। ਮੈਂ ਕਿਸਮਤ ਵਾਲਾ ਹਾਂ।
ਕੋਹਲੀ ਲਈ ਲੱਕੀ ਸਾਬਿਤ ਹੋਈ ਅਨੁਸ਼ਕਾ, ਅਜੇਤੂ 90 ਦੌੜਾਂ ਦੀ ਪਾਰੀ ਦੇਖ ਕੇ ਦਿੱਤੀ 'ਫਲਾਇੰਗ ਕਿੱਸ'
NEXT STORY