ਐਡੀਲੇਡ– ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਖੁਦ ਨੂੰ ਨਵੇਂ ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਕਰਾਰ ਦਿੱਤਾ ਜੋ ਪੂਰੀਆਂ ਉਮੀਦਾਂ ਦੇ ਨਲਾ ਨਵੀਂਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਕੋਹਲੀ ਨੇ ਗ੍ਰੇਗ ਚੈਪਲ ਦੀ ਇਸ ਟਿੱਪਣੀ ਦੇ ਸਬੰਧ 'ਚ ਇਹ ਗੱਲ ਕਹੀ, ਜਿਸ 'ਚ ਸਾਬਕਾ ਆਸਟ੍ਰੇਲੀਆਈ ਕਪਤਾਨ ਨੇ ਕਿਹਾ ਸੀ ਕਿ ਉਹ 'ਗੈਰ-ਆਸਟ੍ਰੇਲੀਆਈ ਕ੍ਰਿਕਟਰਾਂ 'ਚ ਸਭ ਤੋਂ ਵੱਧ ਆਸਟ੍ਰੇਲੀਆਈ ਮਾਨਸਿਕਤਾ ਵਾਲਾ ਖਿਡਾਰੀ ਹੈ।' ਕੋਹਲੀ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਕਹਿੰਦਾ ਰਿਹਾ ਹਾਂ ਕਿ ਇਹ ਮੇਰੀ ਆਪਣੀ ਸ਼ੈਲੀ ਹੈ। ਜਿਸ ਤਰ੍ਹਾਂ ਨਾਲ ਮੇਰੀ ਸ਼ਖਸ਼ੀਅਤ ਹੈ, ਚਰਿੱਤਰ ਹੈ, ਮੈਂ ਨਵੇਂ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹਾਂ। ਮੈਂ ਇਸ ਨੂੰ ਇਸ ਤਰ੍ਹਾਂ ਨਾਲ ਦੇਖਦਾ ਹਾਂ। ਉਨ੍ਹਾਂ ਕਿਹਾ ਕਿ ਮੇਰੇ ਦਿਮਾਗ 'ਚ ਆਸਟ੍ਰੇਲੀਆਈ ਮਾਨਸਿਕਤਾ ਜਾਂ ਇਸ ਤਰ੍ਹਾਂ ਤੁਲਣਾ ਦੀ ਗੱਲ ਨਹੀਂ ਹੈ। ਇਹ ਭਾਰਤੀ ਕ੍ਰਿਕਟ ਟੀਮ ਨੂੰ ਅੱਗੇ ਵਧਾਉਣ ਨਾਲ ਜੁੜਿਆ ਹੈ ਅਤੇ ਪਹਿਲੇ ਦਿਨ ਤੋਂ ਮੇਰੀ ਸ਼ਖਸ਼ੀਅਤ ਅਜਿਹੀ ਰਹੀ ਹੈ। ਕੋਹਲੀ ਨੇ ਕਿਹਾ ਕਿ ਨਵੇਂ ਭਾਰਤ ਦਾ ਮਤਲਬ ਹੈ ਜੋ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਤੋਂ ਨਾ ਘਬਰਾਏ।
ਮੇਰੀ ਗੈਰ-ਹਾਜ਼ਰੀ 'ਚ ਚੰਗੀ ਤਰ੍ਹਾਂ ਜ਼ਿੰਮੇਵਾਰੀ ਨਿਭਾਏਗਾ ਰਹਾਣੇ
ਭਾਰਤੀ ਕਪਤਾਨ ਨੇ ਉੱਪ ਕਪਤਾਨ ਅਜਿੰਕਿਆ ਰਹਾਣੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜਦ ਉਹ ਆਸਟ੍ਰੇਲੀਆ ਵਿਰੁੱਧ ਪਹਿਲੇ ਟੈਸਟ ਤੋਂ ਬਾਅਦ ਛੁੱਟੀ 'ਤੇ ਜਾਏਗਾ ਤਾਂ ਰਹਾਣੇ ਟੀਮ ਦੀ ਕਪਤਾਨੀ ਕਰਨ ਦੀ ਜ਼ਿੰਮੇਵਾਰੀ ਵਧੀਆ ਢੰਗ ਨਾਲ ਨਿਭਾਵੇਗਾ। ਕੋਹਲੀ ਨੇ ਕਿਹਾ ਕਿ ਮੇਰੇ ਅਤੇ ਰਹਾਣੇ ਵਿਚਾਲੇ ਰਿਸ਼ਤਾ ਭਰੋਸੇ ਅਤੇ ਆਪਸੀ ਸਨਮਾਨ ਦਾ ਰਿਹਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਰਹਾਣੇ ਉਨ੍ਹਾਂ ਵੱਲੋਂ ਬਣਾਈ ਗਈ ਰੂਪਰੇਖਾ ਦੀ ਪਾਲਣਾ ਕਰੇਗਾ ਅਤੇ ਜਿਥੋਂ ਤੱਕ ਦੋਵਾਂ ਦਾ ਸਬੰਧ ਹੈ ਤਾਂ ਇਸ 'ਚ ਕੋਈ ਅਸਪਸ਼ਟਤਾ ਨਹੀਂ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਮੇਰੀ ਗੈਰ-ਹਾਜ਼ਰੀ 'ਚ ਸ਼ਾਨਦਾਰ ਕੰਮ ਕਰੇਗਾ।
ਨੋਟ- ਮੈਂ ਨਵੇਂ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹਾਂ : ਕੋਹਲੀ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਭਾਰਤ 'ਚ ਹੋਣ ਵਾਲੇ 2023 ਵਨ ਡੇ ਵਿਸ਼ਵ ਕੱਪ ਦੇ ਕੁਆਲੀਫਾਇਰ ਦੀ ਮੇਜ਼ਬਾਨੀ ਕਰੇਗਾ ਜ਼ਿੰਬਾਬਵੇ
NEXT STORY