ਜਲੰਧਰ— ਯੂਨਾਨ ਦੇ ਫੁੱਟਬਾਲਰ ਇਮਾ ਵਾਰਦਾ 'ਤੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਾਉਣ ਵਾਲੀ ਮਾਡਲ ਮੇਰਹਾਨ ਕੈਲਰ ਦਾ ਕਹਿਣਾ ਹੈ ਕਿ ਉਹ ਹੁਣ ਆਪਣੇ ਘਰ ਯੂਨਾਨ ਨਹੀਂ ਜਾ ਸਕਦੀ ਕਿਉਂਕਿ ਜੇਕਰ ਉਹ ਗਈ ਤਾਂ ਉਸ 'ਤੇ ਹਮਲਾ ਹੋ ਸਕਦਾ ਹੈ। ਮੇਰਹਾਨ ਦਾ ਕਹਿਣਾ ਹੈ ਕਿ ਮੈਂ ਜਿਸ ਫੁੱਟਬਾਲਰ 'ਤੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਾਇਆ ਸੀ, ਉਸ ਦੀ ਹਮਾਇਤ ਕਰ ਰਹੇ ਮੁਹੰਮਦ ਸਾਲਾਹ ਨੇ ਮੇਰੇ ਲਈ ਯੂਨਾਨ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ ਹਨ।


ਮੇਰਹਾਨ ਨੇ ਕਿਹਾ ਕਿ ਮੁਹੰਮਦ ਸਾਲਾਹ ਨੂੰ ਯੂਨਾਨ 'ਚ ਫੁੱਟਬਾਲਰ ਦੀ ਬਜਾਏ ਪ੍ਰਮਾਤਮਾ ਮੰਨਿਆ ਜਾਂਦਾ ਹੈ। ਅਜਿਹੀ ਹਾਲਤ ਵਿਚ ਜੇਕਰ ਉਹ ਇਮਾ ਵਾਰਦਾ ਦਾ ਪੱਖ ਲੈ ਰਿਹਾ ਹੈ ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਮੇਰੇ ਹੀ ਲੋਕ ਮੈਨੂੰ ਗਲਤ ਸਮਝਣਗੇ। ਉਸ ਦੇ ਪ੍ਰਸ਼ੰਸਕ ਦੁਨੀਆ ਭਰ 'ਚ ਹਨ। ਇਹ ਮੈਨੂੰ ਪ੍ਰੇਸ਼ਾਨ ਕਰਨ ਲਈ ਕਾਫੀ ਹੈ।

ਮੇਰਹਾਨ ਨੇ ਕਿਹਾ, ''ਤੁਸੀਂ ਇਸ ਦਾ ਅੰਦਾਜ਼ਾ ਨਹੀਂ ਲਾ ਸਕਦੇ ਕਿ ਮੈਨੂੰ ਕਿੰਨੇ ਨਫਰਤ ਭਰੇ ਮੈਸੇਜ ਆ ਰਹੇ ਹਨ। ਮੈਨੂੰ ਧਮਕੀਆਂ ਤਕ ਮਿਲ ਰਹੀਆਂ ਹਨ। ਇੰਟਰਨੈੱਟ 'ਤੇ ਖੁਦ 'ਤੇ ਬਣਦੇ ਮਜ਼ਾਕ ਦੇਖਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਸਾਲਾਹ ਨੂੰ ਸਮਝਣਾ ਪਵੇਗਾ ਕਿ ਉਸ ਦਾ ਅਜਿਹਾ ਖੁੱਲ੍ਹੇਆਮ ਕਿਸੇ ਦੋਸ਼ੀ ਦਾ ਸਮਰਥਨ ਕਰਨਾ, ਕਿਸੇ ਹੋਰ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ। ਖਾਸ ਤੌਰ 'ਤੇ ਇਸ ਨਾਲ ਉਨ੍ਹਾਂ ਲੜਕੀਆਂ 'ਤੇ ਪ੍ਰਭਾਵ ਪਵੇਗਾ, ਜਿਹੜੀਆਂ ਆਪਣੇ ਉੱਪਰ ਹੋ ਰਹੇ ਅੱਤਿਆਚਾਰ ਵਿਰੁੱਧ ਆਵਾਜ਼ ਚੁੱਕਣ ਦੀ ਤਿਆਰੀ ਕਰ ਰਹੀਆਂ ਹੋਣਗੀਆਂ।''

ਜ਼ਿਕਰਯੋਗ ਹੈ ਕਿ ਇਮਾ ਵਾਰਦਾ ਨੇ ਇੰਸਟਾਗ੍ਰਾਮ ਮਾਡਲ ਮੇਰਹਾਨ ਕੈਲਰ ਨੂੰ ਸੋਸ਼ਲ ਮੀਡੀਆ 'ਤੇ ਅਸ਼ਲੀਲ ਮੈਸੇਜ ਭੇਜੇ ਸਨ। ਇਹ ਗੱਲ ਜਦੋਂ ਯੂਨਾਨ ਦੀ ਫੁੱਟਬਾਲ ਐਸੋਸੀਏਸ਼ਨ ਨੂੰ ਪਤਾ ਲੱਗੀ ਤਾਂ ਉਸ ਨੇ ਵਾਰਦਾ ਨੂੰ ਟੀਮ ਵਿਚੋਂ ਬਾਹਰ ਕਰ ਦਿੱਤਾ। ਇਸ ਵਿਚਾਲੇ ਮੁਹੰਮਦ ਸਾਲਾਹ ਨੇ ਵਾਰਦਾ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਹਰ ਕਿਸੇ ਨੂੰ ਜ਼ਿੰਦਗੀ ਵਿਚ ਦੂਜਾ ਮੌਕਾ ਮਿਲਣਾ ਚਾਹੀਦਾ ਹੈ। ਟੀਮ ਦੇ ਸੀਨੀਅਰ ਖਿਡਾਰੀਆਂ ਦੇ ਦਖਲ ਤੋਂ ਬਾਅਦ ਵਾਰਦਾ ਦੀ ਟੀਮ ਵਿਚ ਵਾਪਸੀ ਹੋ ਗਈ ਸੀ।
ਸ਼ਾਟਗਨ ਵਿਸ਼ਵ ਚੈਂਪੀਅਨਸ਼ਿਪ 'ਚ ਉਤਰੇਗੀ 29 ਮੈਂਬਰੀ ਭਾਰਤੀ ਟੀਮ
NEXT STORY