ਸਪੋਰਟਸ ਡੈਸਕ- ਮੁੰਬਈ ਇੰਡੀਅਨਜ਼ ਤੋਂ ਰਾਜਸਥਾਨ ਰਾਇਲਜ਼ 'ਚ ਆਏ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਨਵੇਂ ਸੀਜ਼ਨ 'ਚ ਆਪਣੀ ਗੇਂਦ ਨਾਲ ਧਮਾਲ ਮਚਾਉਣ ਲੱਗੇ ਹੋਏ ਹਨ। ਇਹ ਬੋਲਟ ਹੀ ਹੈ ਜਿਸ ਦੇ ਕਾਰਨ ਰਾਜਸਥਾਨ ਦੀ ਗੇਂਦਬਾਜ਼ੀ ਇੰਨੀ ਮਜ਼ਬੂਤ ਹੋਈ ਹੈ ਕਿ ਇਹ ਫ੍ਰੈਂਚਾਈਜ਼ੀ ਅੰਕ ਸੂਚੀ 'ਚ ਟਾਪ 3 'ਚ ਬਣੀ ਹੋਈ ਹੈ।
ਇਸੇ ਦਰਮਿਆਨ ਬੋਲਟ ਨੇ ਇਕ ਇੰਟਰਵਿਊ ਦੇ ਦੌਰਾਨ ਇਕ ਅਜਿਹੇ ਭਾਰਤੀ ਬੱਲੇਬਾਜ਼ ਦਾ ਨਾਂ ਲਿਆ ਹੈ ਜਿਸ ਦੇ ਖ਼ਿਲਾਫ਼ ਉਸ ਦਾ ਵਸ ਨਹੀਂ ਚਲਦਾ। ਬੋਲਟ ਦਾ ਸਾਫ਼ ਕਹਿਣਾ ਹੈ ਕਿ ਅਜੇ ਤਕ ਨੈਟ ਸੈਸ਼ਨ ਦੀ ਗੱਲ ਕਰਾਂ ਤਾਂ ਮੈਨੂੰ ਕਰੁਣ ਨਾਇਰ ਸ਼ਾਨਦਾਰ ਤਰੀਕੇ ਨਾਲ ਖੇਡ ਰਹੇ ਹਨ। ਆਈ. ਪੀ. ਐੱਲ ਦੇ 70 ਮੈਚਾਂ 'ਚ 84 ਵਿਕਟਾਂ ਲੈਣ ਵਾਲੇ ਬੋਲਟ ਤੋਂ ਇਕ ਇੰਟਰਵਿਊ ਦੇ ਦੌਰਾਨ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਹੜਾ ਭਾਰਤੀ ਬੱਲੇਬਾਜ਼ ਸ਼ਾਨਦਾਰ ਤਰੀਕੇ ਨਾਲ ਖੇਡਦਾ ਹੈ।
ਇਸ ਦੇ ਜਵਾਬ 'ਚ ਬੋਲਟ ਨੇ ਕਰੁਣ ਨਾਇਰ ਦਾ ਨਾਂ ਲਿਆ। ਬੋਲਟ ਨੇ ਕਿਹਾ- ਮੈਂ ਕਰੁਣ ਨਾਇਰ ਨੂੰ ਮੈਚ 'ਚ ਗੇਂਦਬਾਜ਼ੀ ਨਹੀਂ ਕੀਤੀ ਪਰ ਨੈਟਸ 'ਚ ਮੇਰੀ ਬਾਲਿੰਗ ਦੇ ਖ਼ਿਲਾਫ਼ ਉਹ ਸ਼ਾਨਦਾਰ ਤਰੀਕੇ ਨਾਲ ਖੇਡਦੇ ਹਨ। ਉਹ ਮੇਰੀਆਂ ਗੇਂਦਾਂ ਨੂੰ ਚੰਗੀ ਤਰ੍ਹਾਂ ਰੀਡ ਕਰਦੇ ਹਨ। ਇਸ ਲਈ ਮੈਂ ਇਹੋ ਕਹਾਂਗਾ ਕਿ ਕਰੁਣ ਨਾਇਰ ਮੈਨੂੰ ਸਭ ਤੋਂ ਬਿਹਤਰੀਨ ਤਰੀਕੇ ਨਾਲ ਖੇਡਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਣਕਾਰੀ।
ਰਵਿੰਦਰ ਜਡੇਜਾ ਲੈ ਰਿਹਾ ਸੀ ਕਪਤਾਨੀ ਦਾ ਦਬਾਅ : MS ਧੋਨੀ
NEXT STORY