ਜਲੰਧਰ— ਆਈ.ਪੀ.ਐੱਲ.-11 ਨੂੰ ਕੁਝ ਸਥਾਪਤ ਖਿਡਾਰੀਆਂ ਦੀ ਘਰ ਵਾਪਸੀ ਦੇ ਤੌਰ ਉੱਤੇ ਵੀ ਵੇਖਿਆ ਜਾ ਰਿਹਾ ਹੈ। ਇਸਦੀ ਵੱਡੀ ਉਦਾਹਰਣ ਗੌਤਮ ਗੰਭੀਰ ਅਤੇ ਯੁਵਰਾਜ ਸਿੰਘ ਦੇ ਤੌਰ ਉੱਤੇ ਸਾਹਮਣੇ ਆ ਰਹੀ ਹੈ ਜੋ ਆਪਣੀ ਹੋਮ ਟੀਮ ਵਿਚ ਵਾਪਸੀ ਕਰ ਚੁੱਕੇ ਹਨ। ਗੌਤਮ ਗੰਭੀਰ ਜਿਨ੍ਹਾਂ ਨੇ ਦਿੱਲੀ ਡੇਅਰਡੇਵਿਲਸ ਤੋਂ ਸ਼ੁਰੂਆਤ ਕਰ ਕੇ ਬਾਅਦ ਵਿੱਚ ਕੋਲਕਾਤਾ ਨਾਈਟ ਰਾਈਡਰਸ ਲਈ 7 ਸਾਲ ਖੇਡੇ। ਉਨ੍ਹਾਂ ਦੀ ਆਖ਼ਰਕਾਰ ਹੋਮ ਟੀਮ ਦਿੱਲੀ ਵਿਚ ਵਾਪਸੀ ਹੋ ਗਈ।ਇਸ ਦੌਰਾਨ ਖਬਰਾਂ ਆ ਰਹੀਆਂ ਸਨ ਕਿ ਭਾਰਤੀ ਸਪਿਨਰ ਹਰਭਜਨ ਸਿੰਘ ਦੀ ਘਰ ਵਾਪਸੀ ਦੇ ਵੀ ਪੂਰੇ ਸੰਕੇਤ ਨਜ਼ਰ ਆ ਰਹੇ ਹਨ। ਪਰ ਆਈ.ਪੀ.ਐੱਲ. ਆਕਸ਼ਨ ਦੌਰਾਨ ਐਨ ਮੌਕੇ ਉੱਤੇ ਚੇਨਈ ਸੁਪਰਕਿੰਗਸ ਨੇ ਹਰਭਜਨ ਲਈ ਬੋਲੀ ਲਗਾ ਦਿੱਤੀ।
ਇਸ ਮੌਕੇ 'ਤੇ ਜਗ ਬਾਣੀ ਟੀਮ ਨੇ ਹਰਭਜਨ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੜ੍ਹੋ ਇਸ ਮੌਕੇ ਹੋਈਆਂ ਕੁਝ ਖਾਸ ਗੱਲਾਂ-
ਸਵਾਲ : ਆਈ.ਪੀ.ਐੱਲ. ਆਕਸ਼ਨ ਤੋਂ ਪਹਿਲਾਂ ਦਿਮਾਗ ਵਿਚ ਕੀ ਚੱਲ ਰਿਹਾ ਸੀ?
ਹਰਭਜਨ : ਗੰਭੀਰ ਦੀ ਦਿੱਲੀ ਡੇਅਰਡੇਵਿਲਸ ਅਤੇ ਯੁਵਰਾਜ ਦੀ ਕਿੰਗਸ ਇਲੈਵਨ ਟੀਮ ਵਿਚ ਜਦੋਂ ਵਾਪਸੀ ਦੀ ਖਬਰ ਮੈਨੂੰ ਲੱਗੀ ਤਾਂ ਪਹਿਲਾਂ ਹੀ ਮੇਰੇ ਮਨ 'ਚ ਖਿਆਲ ਆਇਆ ਸੀ ਕਿ ਇਹ ਘਰ ਵਾਪਸੀ ਲਈ ਵਧੀਆ ਸਮਾਂ ਹੈ। ਅਜਿਹੇ ਵਿਚ ਮੈਨੂੰ ਵੀ ਉਮੀਦ ਸੀ ਕਿ ਪੰਜਾਬ ਮੇਰੇ ਲਈ ਬੋਲੀ ਲਗਾਏਗੀ। ਪਰ ਅਜਿਹਾ ਹੋਇਆ ਨਹੀਂ। ਸੱਚ ਕਹਾਂ ਤਾਂ ਮੈਨੂੰ ਹੁਣ ਤੱਕ ਸਮਝ ਨਹੀਂ ਆਇਆ ਕਿ ਪੰਜਾਬ ਟੀਮ ਨੇ ਮੈਨੂੰ ਕਿਉਂ ਨਹੀਂ ਲਿਆ। ਆਕਸ਼ਨ ਦੌਰਾਨ ਵੀ ਮੈਂ ਅੰਤ ਤੱਕ ਵੇਖਦਾ ਰਿਹਾ ਪਰ ਕਿੰਗਸ ਇਲੈਵਨ ਦੀ ਮਾਲਕਣ ਪ੍ਰਿੰਟੀ ਜਿੰਟਾ ਨੇ ਮੇਰੀ ਬੋਲੀ ਹੀ ਨਹੀਂ ਲਗਾਈ।

ਸਵਾਲ : ਕੀ ਮੰਨਦੇ ਹੋ ਕਿ ਤੁਹਾਡੇ ਕੋਲ ਮੌਕਾ ਸੀ, ਘਰ ਵਾਪਸੀ ਦਾ?
ਹਰਭਜਨ : ਮੇਰੇ ਅਸਲ ਘਰ ਵਿਚ ਯਾਨੀ ਪੰਜਾਬ ਵਿਚ ਤਾਂ ਮੈਂ ਹਮੇਸ਼ਾ ਤੋਂ ਹੀ ਰਹਿੰਦਾ ਹਾਂ। ਰਹੀ ਗੱਲ ਕਿੰਗਸ ਇਲੇਵਨ ਪੰਜਾਬ ਵਿਚ ਖੇਡਣ ਦੀ ਤਾਂ ਇਸ ਵਾਰ ਮੇਰੇ ਕੋਲ ਮੌਕਾ ਸੀ। ਮੈਂ ਪਿਛਲੇ ਦਸ ਸਾਲ ਤੋਂ ਮੁੰਬਈ ਇੰੰਡੀਅਨਸ ਲਈ ਖੇਡ ਰਿਹਾ ਸੀ ਅਤੇ ਅਸੀਂ ਵੀ ਕਈ ਟਰਾਫੀਆਂ ਜਿੱਤੀਆਂ ਅਤੇ ਮੈਂ ਸੋਚ ਰਿਹਾ ਸੀ ਕਿ ਇਸ ਵਾਰ ਸਾਡੀ ਘਰ ਵਾਪਸੀ ਹੋ ਜਾਵੇਗੀ। ਪੰਜਾਬ ਮੇਰੇ ਲਈ ਬੋਲੀ ਲਗਾਏਗੀ। ਮੇਰੇ ਲਈ ਜਰੂਰ ਜਾਣਗੇ ਪਰ ਪੰਜਾਬ ਵਾਲੇ ਮੇਰੇ ਲਈ ਗਏ ਹੀ ਨਹੀਂ। ਕੀ ਗੱਲ ਹੋ ਗਈ ਦੋਸਤੋ। ਕੀ ਮੇਰੀ ਸੂਰਤ ਪਸੰਦ ਨਹੀਂ ਸੀ।(ਹੱਸਦੇ ਹੋਏ )।ਪਰ ਸੱਚ ਮੰਨੋ ਤਾਂ ਮੈਂ ਅੰਤ ਤੱਕ ਉਮੀਦ ਕਰ ਰਿਹਾ ਸੀ। ਪਰ ਉਹ ਗਏ ਹੀ ਨਹੀਂ।

ਸਵਾਲ : ਕੀ ਤੁਹਾਨੂੰ ਇਸ ਗੱਲ ਦਾ ਮਲਾਲ ਹੈ?
ਹਰਭਜਨ : ਹਾਂ, ਬਿਲਕੁੱਲ ਮੈਨੂੰ ਮਲਾਲ ਹੈ ਕਿ ਜੋ ਪੰਜਾਬ ਟੀਮ ਦੀ ਓਨਰ ਪ੍ਰੀਟੀ ਜਿੰਟਾ ਨਾਲ ਸਾਰੇ ਮਾਲਕਾਂ ਨਾਲ ਮੈਨੂੰ ਮਲਾਲ ਹੈ ਕਿ ਪੰਜਾਬ ਟੀਮ ਵਿਚ ਮੈਨੂੰ ਕਿਉਂ ਨਹੀਂ ਲਿਆ ਗਿਆ।

ਸਵਾਲ : ਤੁਸੀਂ ਬਾਲੀਵੁੱਡ ਅਭਿਨੇਤਰੀ ਪ੍ਰਿੰਟੀ ਜਿੰਟਾ ਦੇ ਕਰੀਬ ਰਹੇ, ਬਾਵਜੂਦ ਇਸਦੇ ਵਾਪਸੀ ਨਹੀਂ ਹੋਈ, ਕੀ ਸੋਚਦੇ ਹੋ?
ਹਰਭਜਨ : ਪਹਿਲਾਂ ਤਾਂ ਮੈਂ ਇਹ ਦੱਸ ਦੇਵਾਂ ਕਿ ਪ੍ਰਿਟੀ ਜਿੰਟਾ ਦੇ ਕਰੀਬ ਨਹੀਂ ਹਾਂ ਮੈਂ। (ਹੱਸਦੇ ਹੋਏ) ਮੈਂ ਤਾਂ ਖੁਦ ਚਾਹੁੰਦਾ ਰਿਹਾ ਸੀ ਕਿ ਪੰਜਾਬ ਲਈ ਖੇਡਾਂ। ਪਰ ਅਜਿਹਾ ਹੋ ਨਹੀਂ ਪਾਇਆ। ਕੋਈ ਗੱਲ ਨਹੀਂ। ਕ੍ਰਿਕਟ ਵਿਚ ਅਜਿਹਾ ਚੱਲਦਾ ਹੈ। ਮੇਰਾ ਸ਼ੁਰੂ ਤੋਂ ਮਕਸਦ ਰਿਹਾ ਹੈ ਸਿਰਫ ਅਤੇ ਸਿਰਫ ਕ੍ਰਿਕਟ ਖੇਡਣਾ। ਉਹ ਭਾਵੇਂ ਪੰਜਾਬ ਲਈ ਹੋਵੇ ਭਾਵੇਂ ਚੇਨਈ ਲਈ। ਗੱਲ ਵੱਡੀ ਇਹ ਹੈ ਕਿ ਦੇਸ਼ ਲਈ ਖੇਡ ਰਿਹਾ ਹਾਂ।

ਸ਼ੁਭੰਕਰ ਅਤੇ ਗਰਸੀਆ ਹੋਣਗੇ ਆਹਮੋ-ਸਾਹਮਣੇ
NEXT STORY