ਸਪੋਰਟਸ ਡੈਸਕ- ਅਰਸ਼ਦੀਪ ਸਿੰਘ ਦੀ ਨਵੀਂ ਗੇਂਦ ਨਾਲ ਸ਼ਾਨਦਾਰ ਸ਼ੁਰੂਆਤ ਤੇ ਆਖਰੀ ਓਵਰਾਂ ਵਿਚ ਸ਼ਾਂਤ ਦਿਮਾਗ ਨਾਲ ਕੀਤੀ ਗਈ ਗੇਂਦਬਾਜ਼ੀ ਨੇ ਭਾਰਤ ਨੂੰ ਇੱਥੇ ਜਿੱਤ ਦਿਵਾਈ, ਜਿਸ ਤੋਂ ਬਾਅਦ ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਆਪਣੇ ਪ੍ਰਦਰਸ਼ਨ ’ਤੇ ਕਿਹਾ ਕਿ ਉਹ ਨਤੀਜਿਆਂ ਲਈ ਜ਼ਿਆਦਾ ਕੋਸ਼ਿਸ਼ ਕਰਨ ਦੀ ਬਜਾਏ ਸਪੱਸ਼ਟਤਾ ਤੇ ਪ੍ਰਦਰਸ਼ਨ ਵਿਚ ਨਿਰੰਤਰਤਾ ’ਤੇ ਧਿਆਨ ਦੇ ਰਿਹਾ ਹੈ।
ਅਰਸ਼ਦੀਪ ਨੇ ਕਿਹਾ, ‘‘ਮੈਂ ਸਿਰਫ ਆਪਣੀ ਪ੍ਰਕਿਰਿਆ ’ਤੇ ਕੰਮ ਕਰ ਰਿਹਾ ਹਾਂ, ਆਪਣੀ ਕਲਾ ’ਤੇ ਭਰੋਸਾ ਕਰ ਰਿਹਾ ਹਾਂ ਤੇ ਜਿਹੜੀਆਂ ਯੋਜਨਾਵਾਂ ਦਾ ਅਭਿਆਸ ਕੀਤਾ ਹੈ, ਉਨ੍ਹਾਂ ਨੂੰ ਲਾਗੂ ਕਰ ਰਿਹਾ ਹਾਂ।’’
ਉਸ ਨੇ ਕਿਹਾ, ‘‘ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ ਤਾਂ ਯੋਗਦਾਨ ਦੇਣਾ ਬਹੁਤ ਚੰਗਾ ਲੱਗਦਾ ਹੈ। ਜਦੋਂ ਬੁਮਰਾਹ ਵਰਗਾ ਕੋਈ ਦੂਜੇ ਪਾਸੇ ਤੋਂ ਗੇਂਦਬਾਜ਼ੀ ਕਰ ਰਿਹਾ ਹੁੰਦਾ ਹੈ ਤਾਂ ਬੱਲੇਬਾਜ਼ ਅਕਸਰ ਮੇਰੇ ਵਿਰੁੱਧ ਜ਼ਿਆਦਾ ਜੋਖਮ ਲੈਂਦੇ ਹਨ ਤੇ ਇਸ ਨਾਲ ਮੈਨੂੰ ਵਿਕਟ ਲੈਣ ਦਾ ਮੌਕਾ ਮਿਲਦਾ ਹੈ।’’
'ਹਰਮਨ ਬ੍ਰਿਗੇਡ' ਨੇ ਜਿੱਤਿਆ World Cup ਦਾ ਖ਼ਿਤਾਬ, ਰੋਹਿਤ ਸ਼ਰਮਾ ਤੋਂ ਲੈ ਕੇ ਵਿਰਾਟ ਕੋਹਲੀ ਤੱਕ ਨੇ ਇੰਝ ਦਿੱਤੀ ਵਧਾਈ
NEXT STORY