ਕਾਦੀਆਂ,ਟਾਂਡਾ ਉੜਮੁੜ,ਪਟਿਆਲਾ/ਸਨੌਰ,ਗੜ੍ਹਦੀਵਾਲਾ(ਜ਼ੀਸ਼ਾਨ,ਮੋਮੀ,ਜੋਸਨ,ਭੱਟੀ)– ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਲੰਮਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਦਿੱਤੇ ਗਏ ਵੇਰਵੇ ਹੇਠਾਂ ਮੁਤਾਬਕ ਹਨ-
ਇਹ ਵੀ ਪੜ੍ਹੋ- ਬੀਬੀਆਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ
ਕਾਦੀਆਂ(ਜ਼ੀਸ਼ਾਨ)- ਪੰਜਾਬ ਰਾਜ ਬਿਜਲੀ ਬੋਰਡ ਸਬ ਡਵੀਜ਼ਨ ਕਾਦੀਆਂ ਦੇ ਐਸ.ਡੀ.ਓ. ਸ਼ਿਵਦੇਵ ਸਿੰਘ ਨੇ ਦੱਸਿਆ ਕਿ 66 ਕੇ.ਵੀ ਲਾਈਨ ਵਡਾਲਾ ਗ੍ਰੰਥੀਆਂ ਦੀ ਜਰੂਰੀ ਮੁਰੰਮਤ ਕਾਰਨ ਕਾਦੀਆਂ ਵਿੱਚ ਬਿਜਲੀ ਸਪਲਾਈ 4 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਮੁਰੰਮਤ ਕਾਰਜ ਦੌਰਾਨ ਬਿਜਲੀ ਘਰ ਕਾਦੀਆਂ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ ਫੀਡਰ ਬੰਦ ਰਹਿਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਇਟਲੀ ਤੋਂ ਆਏ ਵਿਅਕਤੀ ਨੂੰ ਅੰਨ੍ਹੇਵਾਹ ਗੋਲੀਆਂ ਮਾਰ ਭੁੰਨਿਆ
ਟਾਂਡਾ ਉੜਮੁੜ(ਮੋਮੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅਧੀਨ ਚੱਲ ਰਹੇ 66 ਕੇ.ਵੀ. ਬਿਜਲੀ ਘਰ ਖੁਣ ਖੁਣ ਕਲਾਂ ਦੀ ਜ਼ਰੂਰੀ ਮੁਰੰਮਤ ਕਾਰਨ 4 ਨਵੰਬਰ ਨੂੰ ਇਸ ਬਿਜਲੀ ਘਰ ਤੋਂ ਚਲਦੇ ਵੱਖ-ਵੱਖ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਟਾਂਡਾ ਸੁਖਵੰਤ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ 4 ਨਵੰਬਰ ਨੂੰ ਬਿਜਲੀ ਘਰ ਖੁਣ ਖੁਣ ਕਲਾਂ ਤੋਂ ਚਲਦੇ ਸਾਰੇ ਹੀ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ- ਹਰਜਿੰਦਰ ਸਿੰਘ ਧਾਮੀ ਲਗਾਤਾਰ 5ਵੀਂ ਵਾਰ ਬਣੇ SGPC ਦੇ ਪ੍ਰਧਾਨ
ਪਟਿਆਲਾ/ਸਨੌਰ (ਜੋਸਨ) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਸਨੌਰ ਨੇ ਦੱਸਿਆ ਕਿ 66 ਕੇ.ਵੀ. ਗਰਿੱਡ ਸਨੌਰ ਤੋਂ ਚਲਦੇ ਨਾਨਕਸਰ ਫੀਡਰ ਅਤੇ ਘਲੋੜੀ ਫੀਡਰ ਦੀ 4 ਨਵੰਬਰ ਨੂੰ ਜ਼ਰੂਰੀ ਮੁਰੰਮਤ ਕਰਨ ਕਰ ਕੇ ਇਸ ਫੀਡਰ ਅਧੀਨ ਸਨੌਰ ਦਾ ਏਰੀਆ ਚੀਮਾ ਕਾਲੋਨੀ, ਰਾਈ ਮਾਜਰਾ, ਘਲੋੜੀ, ਗੋਪਾਲ ਕਾਲੋਨੀ, ਸਨੀ ਐਨਕਲੇਵ, ਸੰਤ ਹਜ਼ਾਰਾ ਸਿੰਘ ਨਗਰ, ਊਧਮ ਸਿੰਘ ਕਾਲੋਨੀ, ਜੋੜੀਆਂ ਸੜਕਾਂ, ਚੀਕਾ ਰੋਡ, ਸੰਧੂ ਫਾਰਮ ਆਦਿ ਬਿਜਲੀ ਦੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਠਾਹ-ਠਾਹ ਗੋਲੀਆਂ ਮਾਰ ਨੌਜਵਾਨ ਦਾ ਕਰ'ਤਾ ਕਤਲ
ਗੜ੍ਹਦੀਵਾਲਾ (ਭੱਟੀ)-ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐਸ.ਪੀ.ਸੀ.ਐਲ ਸਬ ਡਵੀਜਨ ਗੜ੍ਹਦੀਵਾਲਾ ਵੱਲੋਂ ਪ੍ਰੈੱਸ ਨੋਟ ਜਾਰੀ ਕਰਦੇ ਦੱਸਿਆ ਕਿ 66 ਕੇ. ਵੀ. ਸਬ ਸਟੇਸ਼ਨ ਖੁਣ-ਖੁਣ ਕਲਾ ਦੀ ਜਰੂਰੀ ਮੁਰੰਮਤ ਦੌਰਾਨ ਇਸ ਸਬ ਸਟੇਸ਼ਨ ਤੋ ਚਲਦੇ ਖਾਨਪੁਰ ਯੂ. ਪੀ. ਐਸ. ਫੀਡਰ,ਧੁੱਗਾ-2 ਏ. ਪੀ., ਦਵਾਖਰੀ ਏ. ਪੀ. ਅਤੇ ਜੱਕੋਵਾਲ ਦੀ ਬਰਾਂਚ ਦੀ ਸਪਲਾਈ 4 ਨਵੰਬਰ ਨੂੰ ਸਵੇਰੇ 10 ਵਜੇ ਤੋ ਸ਼ਾਮ 3 ਵਜੇ ਤੱਕ ਬੰਦ ਰਹੇਗੀ । ਜਿਸ ਨਾਲ ਧੁੱਗਾ ਕਲਾ,ਖਾਨਪੁਰ, ਚੱਤੋਵਾਲ,ਦੇਹਰੀਵਾਲ ,ਸੇਖੂਪੁਰ ਕਲਾ,ਭੱਟੀਆ, ਅੰਬਾਲਾ ਜੱਟਾ, ਅਲੱੜ ਪਿੰਡ ਜੋਹਲਾ, ਦਵਾਖਰੀ,ਕੂਮਪੁਰ ,ਨੰਗਲ ਦਾਤਾ, ਕਾਲਾ ਝਿੰਗੜ, ਤੂਰਾ ਆਦਿ ਪਿੰਡਾ ਦੀ ਸਪਲਾਈ ਬੰਦ ਰਹੇਗੀ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਰੁਪਏ ਦੀ ਰਾਸ਼ੀ, ਇਨ੍ਹਾਂ ਬੱਚਿਆਂ ਨੂੰ ਹੋਵੇਗਾ ਲਾਭ
NEXT STORY