ਸਾਊਥੰਪਟਨ– ਇੰਗਲੈਂਡ ਦੇ ਸਟਾਰ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੇ ਕਿਹਾ ਕਿ ਆਖਰੀ-11 ਵਿਚ ਤਜਰਬੇਕਾਰ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਦੀ ਜਗ੍ਹਾ ਚੁਣੇ ਜਾਣ ਬਾਰੇ ਉਹ ਅਜੇ ਵੀ ਸਮਝ ਨਹੀਂ ਸਕਿਆ ਹੈ ਤੇ ਉਮੀਦ ਜਤਾਈ ਹੈ ਕਿ ਉਹ ਵੈਸਟਇੰਡੀਜ਼ ਵਿਰੁੱਧ ਚੱਲ ਰਹੇ ਸ਼ੁਰੂਆਤੀ ਟੈਸਟ ਦੌਰਾਨ ਆਪਣੀ ਕਾਬਲੀਅਤ ਸਾਬਤ ਕਰ ਸਕੇਗਾ।
ਇੰਗਲੈਂਡ ਨੇ ਬੁੱਧਵਾਰ ਨੂੰ ਬ੍ਰਾਡ ਨੂੰ ਸ਼ੁਰੂਆਤੀ ਟੈਸਟ ਲਈ ਨਹੀਂ ਚੁਣਿਆ, ਜਿਸ ਨੇ 485 ਵਿਕਟਾਂ ਲਈਆਂ ਹਨ ਜਦਕਿ ਜੇਮਸ ਐਂਡਰਸਨ, ਮਾਰਕ ਵੁਡ ਤੇ ਆਰਚਰ ਨੂੰ ਕਾਰਜਕਾਰੀ ਕਪਤਾਨੀ ਬੇਨ ਸਟੋਕਸ ਤੇ ਸਪਿਨਰ ਡਾਮ ਬੇਸ ਦੇ ਨਾਲ ਸ਼ਾਮਲ ਕੀਤਾ ਹੈ। ਪਿਛਲੇ ਸਾਲ ਏਸ਼ੇਜ਼ ਲੜੀ ਨਾਲ ਆਪਣਾ ਟੈਸਟ ਡੈਬਿਊ ਕਰਨ ਵਾਲੇ ਆਰਚਰ ਨੇ ਕਿਹਾ,''ਮੈਂ ਅਜੇ ਵੀ ਨਹੀਂ ਜਾਣਦਾ ਕਿ ਮੈਨੂੰ ਬ੍ਰਾਡ ਦੀ ਜਗ੍ਹਾ ਮਨਜ਼ੂਰੀ ਕਿਵੇਂ ਮਿਲੀ, ਮੈਂ ਅੱਜ ਤਕ ਇਸ ਨੂੰ ਲੈ ਕੇ ਉਲਝਣ ਵਿਚ ਹਾਂ।'' ਉਸ ਨੇ ਕਿਹਾ,''ਮੈਂ ਖੁਸ਼ ਹਾਂ ਕਿ ਇਹ ਮੌਕਾ ਦਿੱਤਾ ਗਿਆ ਤੇ ਉਮੀਦ ਕਰਦਾ ਹਾਂ ਕਿ ਮੈਨੂੰ ਇਹ ਦਿਖਾਉਣ ਦਾ ਮੌਕਾ ਮਿਲੇਗਾ ਕਿ ਮੈਨੂੰ ਕਿਉਂ ਚੁਣਿਆ ਗਿਆ ਸੀ।''
ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਕੋਰੋਨਾ ਕਾਰਨ ਜੂਨ 2021 ਤਕ ਮੁਲਤਵੀ
NEXT STORY