ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 'ਚ ਟੀਮ ਨੂੰ ਲਗਾਤਾਰ ਦੋ ਜਿੱਤ 'ਚ ਸਹਿਯੋਗ ਦੇਣ ਵਾਲੇ ਪੰਜ ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਡੇਨੀਅਲ ਸੈਮਸ ਨੇ ਕਿਹਾ ਕਿ ਖ਼ਿਤਾਬੀ ਦੌੜ ਤੋਂ ਬਾਹਰ ਹੋਣ ਦਾ ਬਾਅਦ ਵੀ ਉਨ੍ਹਾਂ ਦੀ ਟੀਮ ਬਾਕੀ ਬਚੇ ਹੋਏ ਮੈਚਾਂ 'ਚ ਦਮਦਾਰ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ। ਮੁੰਬਈ ਦੀ ਟੀਮ 8 ਹਾਰ ਤੇ ਦੋ ਜਿੱਤ ਦੇ ਨਾਲ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ।
ਸੈਮਸ ਨੇ ਕਿਹਾ, 'ਜ਼ਾਹਰ ਹੈ, ਅਸੀਂ ਪਲੇਅ ਆਫ਼ 'ਚ ਜਗ੍ਹਾ ਨਹੀਂ ਬਣਾਉਣ ਜਾ ਰਹੇ ਹਾਂ। ਅਸੀਂ ਟੂਰਨਾਮੈਂਟ ਦੇ ਬਾਕੀ ਬਚੇ ਹੋਏ ਮੈਚਾਂ ਨੂੰ ਇੰਝ ਖੇਡਣਾ ਚਾਹੁੰਦੇ ਹਾਂ ਜਿਵੇਂ 'ਮਿੰਨੀ ਆਈ. ਪੀ. ਐੱਲ.' ਖੇਡ ਰਹੇ ਹੋਈਏ।' ਕੋਲਕਾਤਾ ਨਾਈਟ ਰਾਈਡਰਜ਼ ਦੇ ਖ਼ਿਲਾਫ਼ ਮੈਚ ਤੋਂ ਪਹਿਲਾਂ ਸੈਮਸ ਨੇ ਕਿਹਾ, 'ਆਖ਼ਰੀ 6 'ਚੋਂ ਅਸੀਂ ਦੋ ਮੈਚ ਜਿੱਤ ਚੁੱਕੇ ਹਾਂ।' ਇਸ ਸਾਲ ਹੁਣ ਅਸੀਂ ਪਲੇਅ ਆਫ਼ ਦੀ ਦੌੜ ਤੋਂ ਬਾਹਰ ਹੋ ਚੁੱਕੇ ਹਾਂ। ਪਰ ਅਸੀਂ ਅਗਲੇ ਸਾਲ ਦੀ ਤਿਆਰੀ ਕਰ ਸਕਦੇ ਹਾਂ।'
ਉਨ੍ਹਾਂ ਕਿਹਾ, 'ਸਾਨੂੰ ਇਸ ਗੱਲ ਤੋਂ ਪ੍ਰੇਰਣਾ ਮਿਲ ਰਹੀ ਹੈ ਕਿ ਅਸੀਂ ਬਾਕੀ ਬਚੇ ਹੋਏ ਮੈਚਾਂ ਨੂੰ ਜਿੱਤਣਾ ਚਾਹੁੰਦੇ ਹਾਂ। ਅਸੀਂ ਆਈ. ਪੀ. ਐੱਲ. ਨੂੰ ਹਾਂ-ਪੱਖੀ ਤਰੀਕੇ ਨਾਲ ਖ਼ਤਮ ਕਰਨਾ ਚਾਹੁੰਦੇ ਹਾਂ। ਅਸੀਂ ਆਪਣੀ ਟੀਮ ਨੂੰ ਇਕ ਬਿਹਤਰੀਨ ਟੀਮ ਦੇ ਤੌਰ 'ਤੇ ਦੇਖਦੇ ਹਾਂ, ਅਸੀਂ ਆਉਣ ਵਾਲੇ ਦਿਨਾਂ 'ਚ ਅਸਲ 'ਚ ਇਸ ਨੂੰ ਸਾਬਤ ਕਰਨਾ ਚਾਹੁੰਦੇ ਹਾਂ।'
ਕੌਮਾਂਤਰੀ ਟੈਨਿਸ ਮਹਾਸੰਘ ਨੇ ਰੂਸ ਦੀ ਮੈਂਬਰਸ਼ਿਪ ਰੱਦ ਕੀਤੀ
NEXT STORY