ਨਵੀਂ ਦਿੱਲੀ—ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਇਆਨ ਚੈਪਲ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ 'ਚ ਭਾਰਤੀ ਟੀਮ ਨੂੰ ਕੁਝ ਕਮੀ ਮਹਿਸੂਸ ਹੋਵੇਗੀ ਅਤੇ ਕਾਗਜ਼ਾਂ 'ਤੇ ਮਜ਼ਬੂਤ ਦਿਖਦੇ ਹੋਏ ਉਹ ਸੀਰੀਜ਼ ਹਾਰ ਜਾਣਗੇ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਟੈਸਟ ਸੀਰੀਜ਼ ਛੈ ਦਸੰਬਰ ਨੂੰ ਐਡੀਲੇਡ 'ਚ ਸ਼ੁਰੂ ਹੋਵੇਗੀ।
ਚੈਪਲ ਨੇ ਈ.ਐੱਸ.ਪੀ.ਐੱਨ. ਕ੍ਰਿਕਇੰਫੋ ਨੂੰ ਕਿਹਾ,' ਮੈਂ ਆਸਟ੍ਰੇਲੀਆ ਨੂੰ ਚੁਣਾਂਗਾ ਪਰ ਮੇਰੇ ਤੋਂ ਇਸਦਾ ਕਾਰਨ ਨਾ ਪੁੱਛਣਾ, ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸੇਰ ਹੈ ਤਾਂ ਆਸਟ੍ਰੇਲੀਆਈ ਖਿਡਾਰੀ ਸਵਾ ਸੇਰ ਹਨ। ਉਨ੍ਹਾਂ ਕਿਹਾ ਭਾਰਤ ਨੇ ਜਿਸ ਤਰ੍ਹਾਂ ਨਾਲ ਇੰਗਲੈਂਡ 'ਚ ਖੇਡਿਆ, ਉਹ ਨਿਰਾਸ਼ਾਜਨਕ ਸੀ ਅਤੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਉਹ ਸੀਰੀਜ਼ ਜਿੱਤਣੀ ਚਾਹੀਦੀ ਸੀ।' ਉਨ੍ਹਾਂ ਕਿਹਾ,' ਪ੍ਰਤਿਭਾ ਦੇ ਦਮ 'ਤੇ ਉਹ ਇਸ ਆਸਟ੍ਰੇਲੀਆਈ ਟੀਮ ਨੂੰ ਹਰਾ ਸਕਦੇ ਸਨ ਪਰ ਕੁਝ ਤਾਂ ਕਮੀ ਹੈ, ਇਸ ਤੋਂ ਇਲਾਵਾ ਆਸਟ੍ਰੇਲੀਆਈ ਹਮਲਾਵਰ ਚੰਗੇ ਹਨ।'
ਆਸਟ੍ਰੇਲੀਆਈ ਗੇਂਦਬਾਜ਼ ਕਹਿਰ ਮਚਾ ਸਕਦੇ ਹਨ ਪਰ ਭਾਰਤੀ ਗੇਂਦਬਾਜ਼ਾਂ ਦੇ ਬਾਰੇ 'ਚ ਇਹ ਨਹੀਂ ਕਿਹਾ ਜਾ ਸਕਦਾ, ਇਹੀ ਵਜ੍ਹਾ ਹੈ ਕਿ ਮੈਂ ਆਸਟ੍ਰੇਲੀਆ ਨੂੰ ਤਰਜੀਹ ਦੇਵਾਂਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਕਪਤਾਨ ਵਿਰਾਚ ਕੋਹਲੀ ਸੀਰੀਜ਼ 'ਚ ਦੌੜਾਂ ਬਣਾ ਸਕਦੇ ਹਨ।
ਚੈਪਲ ਦਾ ਕਹਿਣਾ ਹੈ ਕਿ ਮੈਨੂੰ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ਾਂ ਅਤੇ ਵਿਰਾਟ ਕੋਹਲੀ ਵਿਚਕਾਰ ਮੁਕਾਬਲੇ ਦਾ ਇੰਤਜ਼ਾਰ ਹੈ ਦੋ ਰੋਚਤ ਹੋਵੇਗਾ। ਪਿਛਲੀ ਵਾਰ ਕੋਹਲੀ ਇਥੇ ਬਹੁਤ ਚੰਗਾ ਖੇਡੇ ਸਨ, ਰਵੀ ਸ਼ਾਸਤਰੀ ਦੇ ਇਸ ਬਿਆਨ 'ਤੇ ਕਿ ਪਿਛਲੇ 15 ਸਾਲ 'ਚ ਇਹ ਵਿਦੇਸ਼ ਦੌਰੇ 'ਤੇ ਸਭ ਤੋਂ ਵਧੀਆ ਭਾਰਤੀ ਟੀਮ ਹੈ, ਚੈਪਲ ਨੇ ਕਿਹਾ ਕਿ ਇਸ ਨਾਲ ਸਹਿਮਤ ਹੋਣ ਦੇ ਕਈ ਕਾਰਨ ਹਨ। ਉਨ੍ਹਾਂ ਨੇ ਕਿਹਾ,' ਇਹ ਬਿਹਤਰ ਟੀਮਾਂ 'ਚੋਂ ਹੈ, ਭਾਰਤ ਕੋਲ ਚੰਗੇ ਤੇਜ਼ ਗੇਂਦਬਾਜ਼ ਹਨ ਪਰ ਕਾਗਜ਼ਾਂ 'ਤੇ ਭਾਰਤੀ ਟੀਮ ਕਿੰਨੀ ਵੀ ਮਜ਼ਬੂਤ ਲੱਗੇ, ਉਸਨੂੰ ਮੈਚ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਹਾਕੀ ਇੰਡੀਆ ਨੇ ਮਹਿਲਾ ਟੀਮ ਦੇ ਕੈਂਪ ਲਈ ਗਲੇਨ ਟਰਨਰ ਨੂੰ ਬੁਲਾਇਆ
NEXT STORY