ਸਪੋਰਟਸ ਡੈਸਕ : ਆਈਸੀਸੀ ਚੈਂਪੀਅਨਜ਼ ਟਰਾਫੀ ਪਾਕਿਸਤਾਨ ਵਿਚ ਕਰਵਾਈ ਜਾਣੀ ਹੈ, ਜੋ ਅਗਲੇ ਸਾਲ ਫਰਵਰੀ-ਮਾਰਚ ਮਹੀਨੇ ਵਿਚ ਖੇਡੀ ਜਾਵੇਗੀ। ਹੁਣ ਆਈਸੀਸੀ ਅਧਿਕਾਰੀਆਂ ਦੀ ਇਕ ਟੀਮ ਪਾਕਿਸਤਾਨ ਵਿਚ 10 ਤੋਂ 12 ਨਵੰਬਰ ਤੱਕ ਹੋਣ ਵਾਲੇ ਟੂਰਨਾਮੈਂਟ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਜਾ ਰਹੀ ਹੈ। ਪਾਕਿਸਤਾਨ ਦੇ ਇਕ ਮੀਡੀਆ ਚੈਨਲ ਮੁਤਾਬਕ ਚੈਂਪੀਅਨਸ ਟਰਾਫੀ ਦਾ ਸ਼ਡਿਊਲ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੇ ਦੇਸ਼ਾਂ ਨੂੰ ਭੇਜ ਦਿੱਤਾ ਗਿਆ ਹੈ। ਤਿਆਰੀਆਂ ਤੋਂ ਇਲਾਵਾ ਇਹ ਆਈਸੀਸੀ ਅਧਿਕਾਰੀ ਲੌਜਿਸਟਿਕਸ ਨਾਲ ਜੁੜੀਆਂ ਤਿਆਰੀਆਂ ਦੀ ਵੀ ਜਾਂਚ ਕਰਨਗੇ।
ਸੂਤਰਾਂ ਮੁਤਾਬਕ 11 ਨਵੰਬਰ ਨੂੰ ਚੈਂਪੀਅਨਸ ਟਰਾਫੀ ਨਾਲ ਜੁੜਿਆ ਇਕ ਪ੍ਰੋਗਰਾਮ ਹੋਣਾ ਹੈ, ਜਿਸ 'ਚ ਕ੍ਰਿਕਟਰਾਂ ਸਮੇਤ ਕਈ ਸੀਨੀਅਰ ਅਧਿਕਾਰੀਆਂ ਦੇ ਆਉਣ ਦੀ ਉਮੀਦ ਹੈ। ਇਸ ਪ੍ਰੋਗਰਾਮ ਤੋਂ ਬਾਅਦ ਚੈਂਪੀਅਨਸ ਟਰਾਫੀ ਦੇ ਸ਼ਡਿਊਲ ਨੂੰ ਮਨਜ਼ੂਰੀ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ 'ਚ ਆਈਸੀਸੀ ਦੇ ਕੁਝ ਅਧਿਕਾਰੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਾਕਿਸਤਾਨ ਪਹੁੰਚੇ ਸਨ। ਇਕ ਪਾਸੇ ਪਾਕਿਸਤਾਨ ਚੈਂਪੀਅਨਸ ਟਰਾਫੀ ਦੇ ਆਯੋਜਨ ਦੀ ਤਿਆਰੀ ਕਰ ਰਿਹਾ ਹੈ ਪਰ ਭਾਰਤ ਦਾ ਸਟੈਂਡ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਕਿ ਉਹ ਚੈਂਪੀਅਨਸ ਟਰਾਫੀ ਖੇਡਣ ਲਈ ਪਾਕਿਸਤਾਨ ਜਾਵੇਗਾ ਜਾਂ ਨਹੀਂ।
ਇਹ ਵੀ ਪੜ੍ਹੋ : ਅਸਾਲੰਕਾ ਨਿਊਜ਼ੀਲੈਂਡ ਖਿਲਾਫ ਘਰੇਲੂ ਵਨਡੇ ਅਤੇ ਟੀ-20 ਮੈਚਾਂ 'ਚ ਸ਼੍ਰੀਲੰਕਾਈ ਟੀਮ ਦੀ ਕਰੇਗਾ ਕਪਤਾਨੀ
ਪਾਕਿਸਤਾਨ ਵੱਲੋਂ ਆਈਸੀਸੀ ਨੂੰ ਭੇਜੇ ਗਏ ਸ਼ਡਿਊਲ ਮੁਤਾਬਕ ਚੈਂਪੀਅਨਸ ਟਰਾਫੀ 19 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ ਅਤੇ 10 ਮਾਰਚ ਨੂੰ ਰਿਜ਼ਰਵ ਡੇਅ ਰੱਖਿਆ ਗਿਆ ਹੈ। ਟੂਰਨਾਮੈਂਟ ਦੇ ਮੈਚ ਕਰਾਚੀ, ਰਾਵਲਪਿੰਡੀ ਅਤੇ ਲਾਹੌਰ ਵਿਚ ਖੇਡੇ ਜਾਣਗੇ। ਫਾਈਨਲ ਸਮੇਤ 7 ਮੈਚ ਲਾਹੌਰ 'ਚ ਖੇਡੇ ਜਾਣਗੇ, ਜਦਕਿ ਦੋਵਾਂ ਗਰੁੱਪਾਂ ਦੇ ਪਹਿਲੇ ਮੈਚ ਅਤੇ ਪਹਿਲਾ ਸੈਮੀਫਾਈਨਲ ਮੈਚ ਕਰਾਚੀ 'ਚ ਖੇਡਿਆ ਜਾਵੇਗਾ। ਦੂਜੇ ਪਾਸੇ ਰਾਵਲਪਿੰਡੀ ਦੇ ਮੈਦਾਨ 'ਚ ਦੂਜੇ ਸੈਮੀਫਾਈਨਲ ਸਮੇਤ 5 ਮੈਚ ਖੇਡੇ ਜਾਣਗੇ।
ਸ਼ਡਿਊਲ ਮੁਤਾਬਕ ਭਾਰਤੀ ਟੀਮ ਦੇ ਸਾਰੇ ਮੈਚ ਲਾਹੌਰ 'ਚ ਖੇਡੇ ਜਾਣੇ ਹਨ। ਟੀਮ ਇੰਡੀਆ ਨੂੰ ਪਾਕਿਸਤਾਨ, ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਦੇ ਨਾਲ ਗਰੁੱਪ-ਏ ਵਿਚ ਰੱਖਿਆ ਗਿਆ ਹੈ। ਭਾਰਤ ਦਾ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਨਾਲ, ਦੂਜਾ ਮੁਕਾਬਲਾ 23 ਫਰਵਰੀ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ ਅਤੇ ਗਰੁੱਪ ਪੜਾਅ 'ਚ ਟੀਮ ਇੰਡੀਆ ਆਪਣਾ ਆਖਰੀ ਮੈਚ 1 ਮਾਰਚ ਨੂੰ ਕੱਟੜ ਵਿਰੋਧੀ ਪਾਕਿਸਤਾਨ ਨਾਲ ਖੇਡੇਗੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਟੀਮ ਇੰਡੀਆ ਨੂੰ ਪਾਕਿਸਤਾਨ ਭੇਜਣ ਦਾ ਫੈਸਲਾ ਭਾਰਤ ਸਰਕਾਰ ਨੇ ਲੈਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਈਅਰ ਦਾ ਅਜੇਤੂ ਸੈਂਕੜਾ, ਮੁੰਬਈ ਨੇ ਓਡੀਸ਼ਾ ਖਿਲਾਫ ਤਿੰਨ ਵਿਕਟਾਂ 'ਤੇ 385 ਦੌੜਾਂ ਬਣਾਈਆਂ
NEXT STORY