ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਗਲੇ ਆਯੋਜਨ ਦੇ ਮੱਦੇਨਜ਼ਰ ਸ਼ੁਰੂਆਤੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਨੂੰ 8 ਦਿਨਾਂ ਦੇ ਲਈ ਅੱਗੇ ਕਰ ਦਿੱਤਾ ਗਿਆ ਹੈ, ਜੋ ਹੁਣ 18 ਜੂਨ ਤੋਂ ਲੰਡਨ ’ਚ ਖੇਡਿਆ ਜਾਵੇਗਾ। ਇਸ ਚੈਂਪੀਅਨਸ਼ਿਪ ਨੂੰ ਪਹਿਲਾਂ 18 ਜੂਨ ਤੋਂ ਲੰਡਨ ਦੇ ਇਤਿਹਾਸਕ ਲਾਰਡਸ ਮੈਦਾਨ ’ਤੇ ਖੇਡਿਆ ਜਾਣਾ ਸੀ। ਆਈ. ਪੀ. ਐੱਲ. ਦਾ ਫਾਈਨਲ ਵੀ ਇਸੇ ਤਾਰੀਖ ਦੇ ਆਸ-ਪਾਸ ਹੋਣ ਦੀ ਸੰਭਾਵਨਾ ਹੈ।
ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਬੋਰਡ) ਦੇ ਇਕ ਸੂਤਰ ਨੇ ਦੱਸਿਆ ਕਿ ਡਬਲਯੂ. ਟੀ. ਸੀ. ਫਾਈਨਲ ਨੂੰ ਹੁਣ 18 ਤੋਂ 22 ਜੂਨ ਤੱਕ ਖੇਡਿਆ ਜਾਵੇਗਾ ਅਤੇ 23 ਜੂਨ ਦਾ ਦਿਨ ਰਿਜ਼ਰਵ ਰਹੇਗਾ। ਇਸ ਦੀਆਂ ਤਾਰੀਖਾਂ ਨੂੰ ਥੋੜਾ ਅੱਗੇ ਵਧਾ ਦਿੱਤਾ ਗਿਆ ਹੈ।
ਆਈ. ਪੀ. ਐੱਲ. ਦਾ ਪ੍ਰੋਗਰਾਮ ਅਜੇ ਤੈਅ ਨਹੀਂ ਹੋਇਆ ਹੈ ਪਰ ਇਸ ਟੂਰਨਾਮੈਂਟ ਦੇ ਮਈ ਦੇ ਆਖਿਰ ’ਚ ਖਤਮ ਹੋਣ ਦੀ ਸੰਭਾਵਨਾ ਹੈ। ਫਾਈਨਲ ’ਚ ਜਗ੍ਹਾ ਪੱਕੀ ਕਰਨ ਲਈ ਭਾਰਤ (430 ਅੰਕ, 71.7 ਫੀਸਦੀ), ਨਿਊਜ਼ੀਲੈਂਡ (420 ਅੰਕ, 70 ਫੀਸਦੀ) ਆਸਟਰੇਲੀਆ 332 ਅੰਕ, 69.2 ਫੀਸਦੀ) ਦੇ ਵਿਚਾਲੇ ਵੱਡੀ ਟੱਕਰ ਹੈ। ਭਾਰਤੀ ਟੀਮ ਆਸਟਰੇਲੀਆ ’ਚ ਟੈਸਟ ਸੀਰੀਜ਼ ਨੂੰ 2-1 ਨਾਲ ਜਿੱਤਣ ਤੋਂ ਬਾਅਦ ਅੰਕ ਸੂਚੀ ’ਚ ਚੋਟੀ ’ਤੇ ਹੈ।
ਨੈਸ਼ਨਲ ਫੁੱਟਬਾਲ ਲੀਗ ’ਚ ਭਾਰਤੀ ਮੂਲ ਦੇ ਪਹਿਲੇ ਕੋਆਰਡੀਨੇਟਰ ਬਣੇ ਸੀਨ ਦੇਸਾਈ
NEXT STORY