ਦੁਬਈ—ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਦੱਖਣੀ ਅਫਰੀਕਾ ਖਿਲਾਫ ਹਾਲ ਹੀ 'ਚ ਖਤਮ ਹੋਈ ਸੀਰੀਜ਼ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਈਸੀਸੀ ਟੀ-20 ਰੈਂਕਿੰਗ 'ਚ ਕ੍ਰਮਵਾਰ 12ਵੇਂ ਅਤੇ 15ਵੇਂ ਸਥਾਨ 'ਤੇ ਪਹੁੰਚ ਗਈਆਂ ਹਨ। ਹਰਮਨਪ੍ਰੀਤ ਤਿੰਨ ਪਾਇਦਾਨ ਅੱਗੇ ਵਧੀ ਹੈ। ਉਨ੍ਹਾਂ ਦੇ ਕੁੱਲ 613 ਰੇਟਿੰਗ ਅੰਕ ਹਨ। ਸ਼ੈਫਾਲੀ ਨੂੰ ਦੋ ਸਥਾਨਾਂ ਦਾ ਫਾਇਦਾ ਹੋਇਆ ਹੈ। ਉਹ ਨਿਊਜ਼ੀਲੈਂਡ ਦੀ ਅਮੇਲੀਆ ਕੇਰ ਅਤੇ ਇੰਗਲੈਂਡ ਦੀ ਡੈਨੀ ਵਾਇਟ ਨਾਲ 15ਵੇਂ ਸਥਾਨ 'ਤੇ ਹੈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਪੰਜਵੇਂ ਸਥਾਨ 'ਤੇ ਬਰਕਰਾਰ ਹੈ ਅਤੇ ਭਾਰਤੀ ਖਿਡਾਰੀਆਂ 'ਚੋਂ ਸਿਖਰ 'ਤੇ ਹਨ। ਗੇਂਦਬਾਜ਼ਾਂ ਦੀ ਸੂਚੀ 'ਚ ਤਜਰਬੇਕਾਰ ਦੀਪਤੀ ਸ਼ਰਮਾ ਤੀਜੇ ਸਥਾਨ 'ਤੇ ਬਣੀ ਹੋਈ ਹੈ।
ਰਾਧਾ ਯਾਦਵ ਅੱਠ ਪਾਇਦਾਨ ਚੜ੍ਹ ਕੇ 15ਵੇਂ, ਪੂਜਾ ਵਸਤਰਕਾਰ ਛੇ ਪਾਇਦਾਨ ਉੱਪਰ 23ਵੇਂ ਅਤੇ ਸ਼੍ਰੇਅੰਕਾ ਪਾਟਿਲ ਨੌਂ ਪਾਇਦਾਨ ਉੱਪਰ ਚੜ੍ਹ ਕੇ 60ਵੇਂ ਸਥਾਨ 'ਤੇ ਪਹੁੰਚ ਗਈ ਹੈ। ਇੰਗਲੈਂਡ ਦੀ ਸਪਿਨਰ ਸਾਰਾ ਗਲੇਨ ਨੇ 768 ਅੰਕਾਂ ਦੇ ਨਾਲ ਆਪਣੇ ਕਰੀਅਰ ਦੀ ਨਵੀਂ ਸਰਵਉੱਚ ਰੇਟਿੰਗ ਹਾਸਲ ਕੀਤੀ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਖਿਲਾਫ ਮੌਜੂਦਾ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਚਾਰ ਮੈਚਾਂ 'ਚ ਅੱਠ ਵਿਕਟਾਂ ਲਈਆਂ ਹਨ। ਉਹ ਪਹਿਲਾਂ ਵਾਂਗ ਦੂਜੇ ਸਥਾਨ 'ਤੇ ਬਣੀ ਹੋਈ ਹੈ। ਉਨ੍ਹਾਂ ਦੀ ਸਾਥੀ ਸੋਫੀ ਐਕਲੇਸਟੋਨ ਸਿਖਰ 'ਤੇ ਹੈ।
ਵਿਕਰਮ ਰਾਠੌਰ ਨੇ ਚੁਣਿਆ ਅਜਿਹਾ ਟੀ-20 ਫਿਨਿਸ਼ਰ ਜੋ ਬਣ ਸਕਦੈ ਸਫਲ ਟੈਸਟ ਬੱਲੇਬਾਜ਼
NEXT STORY