ਕੇਪਟਾਊਨ— ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ 'ਤੇ ਲਾਈ ਗਈ ਆਪਣੀ ਦੋ ਮੈਚਾਂ ਦੀ ਪਾਬੰਦੀ ਹਟਾ ਲਈ ਹੈ, ਜਿਸ ਨਾਲ ਹੁਣ ਉਹ ਆਸਟਰੇਲੀਆ ਵਿਰੁੱਧ ਸੀਰੀਜ਼ ਦੇ ਬਾਕੀ ਦੋ ਮੈਚਾਂ 'ਚ ਖੇਡ ਸਕੇਗਾ।
ਆਈ. ਸੀ. ਸੀ. ਨੇ ਰਬਾਡਾ ਨੂੰ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੂੰ ਮੋਢਾ ਮਾਰਨ ਦੇ ਦੋਸ਼ ਵਿਚ ਲੈਵਲ-2 ਦੇ ਨਿਯਮ ਦੀ ਉਲੰਘਣਾ ਦਾ ਦੋਸ਼ੀ ਪਾਇਆ ਸੀ। ਰਬਾਡਾ ਨੇ ਦੂਜੇ ਟੈਸਟ ਵਿਚ ਸਮਿਥ ਨੂੰ ਬੋਲਡ ਕਰਨ ਤੋਂ ਬਾਅਦ ਜਸ਼ਨ ਮਨਾਉਣ ਦੌਰਾਨ ਆਸਟਰੇਲਆਈ ਕਪਤਾਨ ਨੂੰ ਮੋਢਾ ਮਾਰ ਦਿੱਤਾ ਸੀ।
ਰਬਾਡਾ ਨੇ ਇਸ ਫੈਸਲੇ ਵਿਰੁੱਧ ਅਪੀਲ ਕੀਤੀ ਤੇ ਉਹ ਇਸ ਮਾਮਲੇ 'ਚ ਜੇਤੂ ਰਿਹਾ। ਰਬਾਡਾ ਨੇ ਦੂਜੇ ਟੈਸਟ 'ਚ 11 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਨੂੰ ਸੀਰੀਜ਼ 'ਚ 1-1 ਦੀ ਬਰਾਬਰੀ ਦਿਵਾਈ ਸੀ। ਰਬਾਡਾ 'ਤੇ ਪਹਿਲਾਂ ਲੱਗੀ ਦੋ ਮੈਚਾਂ ਦੀ ਪਾਬੰਦੀ 'ਤੇ ਆਸਟਰੇਲੀਅਈ ਟੀਮ ਜਿਥੇ ਸੁੱਖ ਦਾ ਸਾਹ ਲੈ ਰਹੀ ਸੀ, ਉਥੇ ਹੀ ਉਸ ਦੀ ਪਾਬੰਦੀ ਹਟਣ ਤੋਂ ਬਾਅਦ ਆਸਟਰੇਲੀਆ ਲਈ ਫਿਰ ਤੋਂ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ।
ਕੰਬਲ ਲੈ ਜਹਾਜ਼ 'ਚ ਸੌ ਰਹੇ ਸਨ ਇਹ ਖਿਡਾਰੀ, ਚਾਹਲ ਨੇ ਸ਼ੇਅਰ ਕੀਤੀ ਤਸਵੀਰ
NEXT STORY