ਲੰਡਨ– ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਭਾਰਤ ਨੂੰ 5 ਟੈਸਟ ਮੈਚਾਂ ਦੀ ਲੜੀ ਦੌਰਾਨ ਟਰਨਿੰਗ ਪਿੱਚਾਂ ਤਿਆਰ ਨਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਅਜਿਹੀ ਸਥਿਤੀ ਵਿਚ ਮਹਿਮਾਨ ਟੀਮ ਦੇ ਸਪਿਨਰ ਵੀ ਕਾਰਗਾਰ ਸਾਬਤ ਹੋ ਸਕਦੇ ਹਨ । ਇੰਗਲੈਂਡ ਨੇ ਭਾਰਤ ਦੌਰੇ ਲਈ ਆਪਣੀ ਟੀਮ ਵਿਚ ਚਾਰ ਸਪਿਨਰ ਰੱਖੇ ਹਨ, ਜਿਨ੍ਹਾਂ ਵਿਚ ਜੈਕ ਲੀਚ ਤੇ ਰੇਹਾਨ ਅਹਿਮਦ ਤੋਂ ਇਲਾਵਾ ਅਜੇ ਤਕ ਕੌਮਾਂਤਰੀ ਮੈਚ ਨਾ ਖੇਡਣ ਵਾਲੇ ਟਾਮ ਹਾਰਟਲੇ ਤੇ ਸ਼ੋਏਬ ਬਸ਼ੀਰ ਸ਼ਾਮਲ ਹਨ। ਭਾਰਤ ਨੇ ਅਜੇ 25 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਲੜੀ ਦੇ ਪਹਿਲੇ ਦੋ ਟੈਸਟ ਮੈਚਾਂ ਲਈ ਆਪਣੀ ਟੀਮ ਵਿਚ ਅਕਸ਼ਰ ਪਟੇਲ, ਕੁਲਦੀਪ ਯਾਦਵ, ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਦੇ ਰੂਪ ਵਿਚ ਚਾਰ ਸਪਿਨਰ ਰੱਖੇ ਹਨ।
ਇਹ ਵੀ ਪੜ੍ਹੋ- ਟੀਮ ਇੰਡੀਆ ਦਾ ‘ਮੈਂਟੋਰ’ ਬਣਨਾ ਚਾਹੁੰਦਾ ਹੈ ਯੁਵਰਾਜ ਸਿੰਘ
ਹੁਸੈਨ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਉਨ੍ਹਾਂ ਨੂੰ ਚੰਗੀ ਪਿੱਚ ਤਿਆਰ ਕਰਨੀ ਚਾਹੀਦੀ ਹੈ, ਜਿਹੜੀ ਥੋੜੀ ਸਪਿਨ ਲਵੇ ਕਿਉਂਿਕ ਇਸ ਨਾਲ ਉਨ੍ਹਾਂ ਦੇ ਸਪਿਨਰ ਤੇ ਬੱਲੇਬਾਜ਼ ਦੋਵਾਂ ਲਈ ਬਰਾਬਰ ਮੌਕੇ ਹੋਣਗੇ।’’ ਉਸ ਨੇ ਕਿਹਾ,‘‘ਜੇਕਰ ਉਹ ਜ਼ਿਆਦਾ ਸਪਿਨ ਲੈਣ ਵਾਲੀਆਂ ਪਿੱਚਾਂ ਤਿਆਰ ਕਰਦੇ ਹਨ ਤਾਂ ਇਹ ਲਾਟਰੀ ਦੀ ਤਰ੍ਹਾਂ ਹੋ ਸਕਦਾ ਹੈ ਤੇ ਇਸ ਨਾਲ ਇੰਗਲੈਂਡ ਦੇ ਸਪਿਨਰਾਂ ਦੀ ਵੀ ਖੇਡ ਵਿਚ ਭੂਮਿਕਾ ਵਧ ਜਾਵੇਗੀ। ਜਿਸ ਤਰ੍ਹਾਂ ਨਾਲ ਬੈਜਬਾਲ (ਇੰਗਲੈਂਡ ਦੀ ਟੈਸਟ ਕ੍ਰਿਕਟ ਵਿਚ ਹਮਲਾਵਰ ਰਣਨੀਤੀ) ਕੰਮ ਕਰਦੀ ਹੈ ਤੇ ਉਸ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਸਾਨੀ ਨਾਲ ਫਿਰਕੀ ਵਿਚ ਫਸਾਇਆ ਜਾ ਸਕਦਾ ਹੈ।’’
ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
ਭਾਰਤ ਦਾ 2012-13 ਵਿਚ ਸਪਿਨ ਪਿੱਚ ਤਿਆਰ ਕਰਨ ਦਾ ਦਾਅ ਉਲਟਾ ਪੈ ਗਿਆ ਸੀ। ਉਸ ਸਮੇਂ ਗ੍ਰੀਨ ਸਵਾਨ ਤੇ ਮੋਂਟੀ ਪਨੇਸਰ ਨੇ ਭਾਰਤੀ ਬੱਲੇਬਾਜ਼ਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਇੰਗਲੈਂਡ ਦੀ ਲੜੀ ਵਿਚ 2-1 ਨਾਲ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰੀਅਲ ਮੈਡ੍ਰਿਡ ਨੇ ਬਾਰਸੀਲੋਨਾ ਨੂੰ ਹਰਾ ਕੇ ਸਪੈਨਿਸ਼ ਸੁਪਰ ਕੱਪ ਜਿੱਤਿਆ
NEXT STORY