ਨਵੀਂ ਦਿੱਲੀ– ਭਾਰਤੀ ਸੀਨੀਅਰ ਪੁਰਸ਼ ਟੀਮ ਦੇ ਮੁੱਖ ਕੋਚ ਇਗੋਰ ਸਿਟਮਕ ਨੇ ਮੰਗਲਵਾਰ ਨੂੰ ਕੁਵੈਤ ਤੇ ਕਤਰ ਵਿਰੁੱਧ ਫੀਫਾ ਵਿਸ਼ਵ ਕੱਪ 2026 ਦੇ ਸ਼ੁਰੂਆਤੀ ਸਾਂਝੇ ਕੁਆਲੀਫਾਇਰ ਦੇ ਦੂਜੇ ਦੌਰ ਦੇ ਮੁਕਾਬਲਿਆਂ ਲਈ 15 ਸੰਭਾਵਿਤ ਖਿਡਾਰੀਆਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਜ਼ਖ਼ਮੀ ਡਿਫੈਂਡਰ ਸੰਦੇਸ਼ ਝਿੰਗਨ ਦਾ ਨਾਂ ਨਹੀਂ ਹੈ। ਪਹਿਲੀ ਸੂਚੀ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਸੀ। ਝਿੰਗਨ ਨੂੰ ਜਨਵਰੀ ਵਿਚ ਸੀਰੀਆਾ ਵਿਰੁੱਧ ਭਾਰਤ ਦੇ ਏਸ਼ੀਆਈ ਕੱਪ ਗਰੁੱਪ ਮੈਚ ਦੌਰਾਨ ਸੱਜੇ ਗੋਡੇ ਵਿਚ ਸੱਟ ਲੱਗੀ ਸੀ। ਪਹਿਲੀ ਸੂਚੀ ਵਿਚ ਸ਼ਾਮਲ 26 ਖਿਡਾਰੀ ਭੁਵਨੇਸ਼ਵਰ ਵਿਚ 10 ਮਈ ਤੋਂ ਅਭਿਆਸ ਸ਼ੁਰੂ ਕਰਨਗੇ।
ਦੂਜੀ ਸੂਚੀ ਵਿਚ ਸ਼ਾਮਲ 15 ਖਿਡਾਰੀਆਂ ਵਿਚ ਮੁੰਬਈ ਸਿਟੀ ਐੱਫ. ਸੀ. ਤੇ ਮੋਹਨ ਬਾਗਾਨ ਐੱਸ. ਜੀ. ਦੇ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਨੇ ਆਈ. ਐੱਸ. ਐੱਲ. ਕੱਪ ਫਾਈਨਲ ਖੇਡਿਆ। ਉਹ 15 ਮਈ ਨੂੰ ਕੈਂਪ ਨਾਲ ਜੁੜਨਗੇ। ਕੁੱਲ 41 ਖਿਡਾਰੀ ਰਾਸ਼ਟਰੀ ਕੈਂਪ ਵਿਚ ਹਿੱਸਾ ਲੈਣਗੇ। ਭਾਰਤ ਦਾ ਸਾਹਮਣਾ 6 ਜੂਨ ਨੂੰ ਕੋਲਕਾਤਾ ਵਿਚ ਕੁਵੈਤ ਨਾਲ ਤੇ 11 ਜੂਨ ਨੂੰ ਕਤਰ ਨਾਲ ਹੋਵੇਗਾ। ਭਾਰਤ ਗਰੁੱਪ-ਏ ਵਿਚ ਚਾਰ ਮੈਚਾਂ ਵਿਚੋਂ 4 ਅੰਕ ਲੈ ਕੇ ਦੂਜੇ ਸਥਾਨ ’ਤੇ ਹੈ। ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਤੀਜੇ ਦੌਰ ਵਿਚ ਪਹੁੰਚਣਗੀਆਂ ਤੇ ਏ. ਐੱਫ. ਸੀ. ਏਸ਼ੀਆਈ ਕੱਪ ਦੀ ਟਿਕਟ ਕਟਾਉਣਗੀਆਂ। ਸੰਭਾਵਿਤ ਖਿਡਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-
ਗੋਲਕੀਪਰ : ਪੀ. ਤੇਮਪਾ ਲਾਚੇਂਪਾ, ਵਿਸ਼ਾਲ ਕੈਥ।
ਡਿਫੈਂਡਰ : ਆਕਾਸ਼ ਮਿਸ਼ਰਾ, ਅਨਵਰ ਅਲੀ, ਮਹਿਤਾਬ ਸਿੰਘ, ਰਾਹੁਲ ਭੇਲੇ, ਸ਼ੁਭਾਸ਼ੀਸ਼ ਬੋਸ।
ਮਿਡਫੀਲਡਰ : ਅਨਿਰੁਧ ਥਾਪਾ, ਦੀਪਕ ਟੰਗੜੀ, ਲਾਲੇਂਗਮਾਵੀਆ ਰਾਲਟੇ, ਲਾਲਿਆਂਜੁਆਲਾ ਛਾਂਗਟੇ, ਲਿਟਨ ਕੋਲਾਸੋ, ਸਹਲ ਅਬਦੁਲ ਸਮਦ।
ਫਾਰਵਰਡ : ਡੇਵਿਡ ਲਾਲਹਾਨਸੰਗਾ, ਜਿਤਿਨ ਮਦਾਥਿਲ ਸੁਬ੍ਰਾਨ, ਲਾਲਰਿਨਜੁਆਲਾ, ਪਾਰਥਿਬ ਸੁੰਦਰ ਗੋਗੋਈ, ਰਹੀਮ ਅਲੀ, ਸੁਨੀਲ ਸ਼ੇਤਰੀ।
ਰਿਲੇਅ ਟੀਮ ਦਾ ਟੀਚਾ ਓਲੰਪਿਕ ’ਚ ਰਾਸ਼ਟਰੀ ਰਿਕਾਰਡ ਨਾਲ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ : ਪੂਵਮਾ
NEXT STORY