ਦੁਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੇ ਆਈ. ਪੀ. ਐੱਲ. 'ਚ ਇਸ ਸਾਲ ਬਿਹਤਰੀਨ ਪ੍ਰਦਰਸ਼ਨ ਕਰਕੇ ਦਿਖਾਇਆ ਹੈ। ਟੀਮ ਦੇ ਇਸ ਪ੍ਰਦਰਸ਼ਨ 'ਚ ਲੈੱਗ ਸਪਿਨਰ ਯੁਜਵੇਂਦਰ ਚਾਹਲ ਦਾ ਅਹਿਮ ਯੋਗਦਾਨ ਰਿਹਾ ਹੈ। ਇਹੀ ਕਾਰਨ ਹੈ ਕਿ ਇੰਗਲੈਂਡ ਦੀ ਬੀਬੀ ਕ੍ਰਿਕਟਰ ਅਲੈਕਸ ਹਾਰਟਲੇ ਆਰ. ਸੀ. ਬੀ. ਅਤੇ ਚਾਹਲ ਤੋਂ ਬਹੁਤ ਪ੍ਰਭਾਵਿਤ ਹੋਈ ਹੈ। ਹਾਰਟਲੇ ਨੇ ਕਿਹਾ ਕਿ ਮੈਨੂੰ ਉਸਦੀ ਗੇਂਦਬਾਜ਼ੀ ਬਹੁਤ ਪਸੰਦ ਹੈ ਅਤੇ ਮੈਂ ਉਸਦੀ ਲੈੱਗ ਸਪਿਨਰ ਨੂੰ ਬਹੁਤ ਪਸੰਦ ਕਰਦੀ ਹਾਂ।
ਹਾਰਟਲੇ ਨੇ ਇਕ ਵੀਡੀਓ 'ਚ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਨੂੰ ਚਾਹਲ ਦੀ ਲੈੱਗ ਸਪਿਨਰ ਗੇਂਦਬਾਜ਼ੀ ਬਹੁਤ ਪਸੰਦ ਹੈ। ਉਹ ਇਕ ਸ਼ਾਨਦਾਰ ਖਿਡਾਰੀ ਹੈ। ਮੈਨੂੰ ਗੇਂਦਬਾਜ਼ੀ ਕਰਦੇ ਹੋਏ ਚਾਹਲ ਨੂੰ ਦੇਖਣਾ ਪਸੰਦ ਹੈ। ਹਾਰਟਲੇ ਨੇ ਕਿਹਾ ਕਿ ਚਾਹਲ ਦੀ ਗੇਂਦਬਾਜ਼ੀ ਤੋਂ ਬਹੁਤ ਪ੍ਰਭਾਵਿਤ ਹਾਂ।
ਹਾਰਟਲੇ ਨੇ ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ ਦੀ ਵੀ ਸ਼ਲਾਘਾ ਕੀਤੀ ਹੈ। ਵਿਰਾਟ ਕੋਹਲੀ ਦੇ ਸਵਾਲ 'ਤੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਇਕ ਮਹਾਨ ਖਿਡਾਰੀ ਹੈ। ਹਾਰਟਲੇ ਨੇ ਵਿਰਾਟ ਦੀ ਟੀਮ ਨੂੰ ਇਸ ਸੰਦੇਸ਼ ਵੀ ਭੇਜਿਆ ਹੈ ਅਤੇ ਕਿਹਾ ਕਿ ਇਸ ਸਾਲ ਆਰ. ਸੀ. ਬੀ. ਦੀ ਟੀਮ ਨੂੰ ਆਈ. ਪੀ. ਐੱਲ ਦਾ ਖਿਤਾਬ ਜਿੱਤਣਾ ਚਾਹੀਦਾ ਹੈ।
IPL 2020 KXIP vs RR : ਰਾਜਸਥਾਨ ਨੇ ਪੰਜਾਬ ਨੂੰ 7 ਵਿਕਟਾਂ ਨਾਲ ਹਰਾਇਆ
NEXT STORY