ਪਣਜੀ, (ਵਾਰਤਾ)– ਰਾਸ਼ਟਰੀ ਖੇਡਾਂ ਵਿਚ ਪੁਰਸ਼ ਹਾਕੀ ਮੁਕਾਬਲਿਆਂ ਵਿਚ ਝਾਰਖੰਡ ਨੇ ਪੰਜਾਬ ਨੂੰ, ਹਰਿਆਣਾ ਨੇ ਦਿੱਲੀ ਨੂੰ ਹਰਾਇਆ। ਉੱਥੇ ਹੀ, ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ਅਤੇ ਝਾਰਖੰਡ ਤੇ ਕਰਨਾਟਕ ਵਿਚਾਲੇ ਖੇਡੇ ਗਏ ਮੁਕਾਬਲੇ ਡਰਾਅ ’ਤੇ ਛੁੱਟੇ।
ਝਾਰਖੰਡ ਨੇ ਅੱਜ ਖੇਡੇ ਗਏ ਮੁਕਾਬਲੇ ਵਿਚ ਪੰਜਾਬ ਨੂੰ 1-0 ਨਾਲ ਹਰਾ ਦਿੱਤਾ। ਪਹਿਲੇ ਹਾਫ ਵਿਚ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ ਸਨ। ਦੂਜੇ ਹਾਫ ਵਿਚ ਝਾਰਖੰਡ ਨੇ ਗੋਲ ਕਰਕੇ ਬੜ੍ਹਤ ਬਣਾ ਲਈ ਤੇ ਉਸ ਨੂੰ ਮੈਚ ਦੇ ਆਖਿਰ ਤਕ ਬਰਕਰਾਰ ਰੱਖਦੇ ਹੋਏ ਮੁਕਾਬਲਾ ਜਿੱਤ ਲਿਆ।
ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਰਖਾਸਤ, WC 'ਚ ਭਾਰਤ ਖਿਲਾਫ਼ ਕਰਾਰੀ ਹਾਰ ਤੋਂ ਬਾਅਦ ਚੁੱਕਿਆ ਗਿਆ ਵੱਡਾ ਕਦਮ
ਉੱਥੇ ਹੀ, ਦੂਜੇ ਮੁਕਾਬਲੇ ਵਿਚ ਹਰਿਆਣਾ ਨੇ ਦਿੱਲੀ ਨੂੰ 5-1 ਨਾਲ ਹਰਾਇਆ। ਪਹਿਲੇ ਹਾਫ ਵਿਚ ਦੋਵੇਂ ਹੀ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਉੱਥੇ ਹੀ, ਦੂਜੇ ਹਾਫ ਵਿਚ ਹਰਿਆਣਾ ਨੇ ਚਾਰ ਤੇ ਦਿੱਲੀ ਨੇ ਇਕ ਗੋਲ ਕੀਤਾ। ਤੀਜਾ ਹਾਫ ਗੋਲ ਰਹਿਤ ਰਿਹਾ। ਚੌਥੇ ਹਾਫ ਵਿਚ ਹਰਿਆਣਾ ਨੇ ਚਾਰ ਤੇ ਦਿੱਲੀ ਨੇ ਇਕ ਗੋਲ ਕੀਤਾ। ਤੀਜਾ ਹਾਫ ਗੋਲ ਰਹਿਤ ਰਿਹਾ। ਚੌਥੇ ਹਾਫ ਵਿਚ ਹਰਿਆਣਾ ਨੇ ਇਕ ਹੋਰ ਗੋਲ ਕਰਕੇ ਬੜ੍ਹਤ ਨੂੰ 5-1 ਕਰਕੇ ਮੁਕਾਬਲਾ ਆਪਣੇ ਨਾਂ ਕਰ ਲਿਆ ।
ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ਵਿਚਾਲੇ ਖੇਡਿਆ ਗਿਆ ਤੀਜਾ ਮੁਕਾਬਲਾ 2-2 ਨਾਲ ਡਰਾਅ ਰਿਹਾ। ਪਹਿਲੇ ਹਾਫ ਵਿਚ ਇਕ ਗੋਲ ਹੋਇਆ। ਉੱਥੇ ਹੀ, ਦੂਜੇ ਹਾਫ ਵਿਚ ਦੋ ਗੋਲ ਕੀਤੇ ਗਏ। ਤੀਜਾ ਹਾਫ ਗੋਲ ਰਹਿਤ ਰਿਹਾ ਤੇ ਚੌਥੇ ਹਾਫ ਵਿਚ ਇਕ ਗੋਲ ਹੋਇਆ ਤੇ ਮੁਕਾਬਲਾ 2-2 ਨਾਲ ਡਰਾਅ ਰਿਹਾ। ਝਾਰਖੰਡ ਤੇ ਕਰਨਾਟਕ ਵਿਚਾਲੇ ਖੇਡਿਆ ਗਿਆ ਚੌਥਾ ਮੁਕਾਬਲਾ ਗੋਲ ਰਹਿਤ ਡਰਾਅ ’ਤੇ ਛੁੱਟਿਆ। ਦੋਵੇਂ ਹੀ ਟੀਮਾਂ ਮੁਕਾਬਲੇ ਵਿਚ ਗੋਲ ਨਹੀਂ ਕਰ ਸਕੀਆਂ ਤੇ ਮੈਚ 1-1 ਨਾਲ ਡਰਾਅ ਰਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਲਗਾਤਾਰ ਹਾਰ ਨਿਰਾਸ਼ਾਜਨਕ ਪਰ ਵਿਸ਼ਵਾਸ ਡਿੱਗਿਆ ਨਹੀਂ : ਬਟਲਰ
NEXT STORY