ਫ਼ਰੀਦਕੋਟ (ਜਸਬੀਰ ਕੌਰ ਜੱਸੀ/ਬਾਂਸਲ)- 67ਵੀਂ ਸਕੂਲ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਪੰਜਾਬ ਦੇ ਜ਼ਿਲਾ ਪਟਿਆਲਾ ਦੇ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ’ਚ ਦੇਸ਼ ਦੀਆਂ ਚੋਟੀ ਦੀਆਂ ਟੀਮਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਚੈਂਪੀਅਨਸ਼ਿਪ ’ਚ ਪੰਜਾਬ ਦੀ ਟੀਮ ਨੇ ਮੁੱਢਲੇ ਮੈਚ ਜਿੱਤਣ ਤੋਂ ਬਾਅਦ ਸੈਮੀਫ਼ਾਈਨਲ ਮੁਕਾਬਲੇ ’ਚ ਪਹੁੰਚੀ।
ਇਹ ਵੀ ਪੜ੍ਹੋ- ਟੀਮ ਇੰਡੀਆ ਦਾ ‘ਮੈਂਟੋਰ’ ਬਣਨਾ ਚਾਹੁੰਦਾ ਹੈ ਯੁਵਰਾਜ ਸਿੰਘ
ਸੈਮੀਫ਼ਾਈਨਲ ’ਚ ਪੰਜਾਬ ਦੇ ਨਾਲ-ਨਾਲ ਇੰਟਰਨੈਸ਼ਨਲ ਬੋਰਡ ਆਫ਼ ਸਪੋਰਟਸ ਆਰਗਨਾਈਜੇਸ਼ਨ, ਦਿੱਲੀ ਅਤੇ ਹਰਿਆਣਾ ਟੀਮਾਂ ਵੀ ਜਿੱਤ ਦੇ ਸਫ਼ਰ ਤਹਿ ਕਰਕੇ ਪਹੁੰਚੀਆਂ। ਸੈਮੀਫ਼ਾਈਨਲ ਮੁਕਾਬਲੇ ’ਚ ਪੰਜਾਬ ਨੇ ਇੰਟਰਨੈਸ਼ਨਲ ਬੋਰਡ ਆਫ਼ ਸਪੋਰਟਸ ਨੂੰ ਅਤੇ ਦਿੱਲੀ ਨੇ ਹਰਿਆਣਾ ਨੂੰ ਹਰਾ ਕੇ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਅੱਗੇ ਫ਼ਾਈਨਲ ’ਚ ਪੰਜਾਬ ਦੀ ਟੀਮ ਨੇ ਦਿੱਲੀ ਨੂੰ 75-56 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਪੰਜਾਬ ਦੀ ਟੀਮ ਦੇ ਫ਼ਰੀਦਕੋਟ ਕਪਤਾਨ ਸਾਹਿਬਜੀਤ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਨਿਰੰਤਰ ਕੀਤੀ ਕਰੜੀ ਮਿਹਨਤ ਸਦਕਾ ਪੰਜਾਬ ਦੀ ਟੀਮ ਨੂੰ ਚੈਂਪੀਅਨਸ਼ਿਪ ’ਚ ਜਿੱਤ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਮੈਨੂਅਲ ਅਮਨਦੀਪ ਸਿੰਘ, ਜਪ ਸੰਜਮ ਸਿੰਘ, ਮਨਸਿਦਕ, ਹਰਲਿਵਜੋਤ ਸਿੰਘ, ਉੱਜਵਲ, ਟੋਪੈਓ, ਸਾਹਿਲ, ਯੁਵਰਾਜ ਸਿੰਘ, ਗੌਰਵ ਮਹਾਜਨ, ਰਿਸ਼ਬ ਸ਼ਰਮਾ, ਗੁਰਮਿਤ ਸਿੰਘ ਨੇ ਚੈਂਪੀਅਨਸ਼ਿਪ ’ਚ ਸ਼ਾਨਦਾਰ ਖੇਡ ਵਿਖਾਉਂਦਿਆਂ ਪੰਜਾਬ ਦੀ ਟੀਮ ਸਿਰ ਜਿੱਤ ਦਾ ਤਾਜ ਆਪਣੇ ਕੋਚ ਸਾਹਿਬਨ ਅਮਰਜੋਤ ਸਿੰਘ, ਪੰਕਜ ਬਨੋਟ, ਮੈਨੇਜਰ ਰਵਿੰਦਰਪਾਲ ਦੀ ਯੋਗ ਅਗਵਾਈ ’ਚ ਪਹਿਨਾਇਆ ਹੈ।
ਜ਼ਿਕਰਯੋਗ ਹੈ ਕਿ ਕਪਤਾਨ ਸਾਹਿਬਜੀਤ ਸਿੰਘ ਫ਼ਰੀਦਕੋਟ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਅਤੇ ਹਿਸਾਬ ਅਧਿਆਪਕਾ ਦਵਿੰਦਰ ਕੌਰ ਸਰਕਾਰੀ ਹਾਈ ਸਕੂਲ ਕੰਮੇਆਣਾ ਦਾ ਬੇਟਾ ਹੈ। ਉਸ ਦੀ ਵੱਡੀ ਪ੍ਰਾਪਤੀ ਹੈ ਇਹ ਹੈ ਕਿ ਉਹ ਆਪਣੀ ਦਮਦਾਰ ਖੇਡ ਕਾਰਨ 17 ਸਾਲ ਦੀ ਉਮਰ ’ਚ ਅੰਡਰ-19 ਟੀਮ ’ਚ ਪੰਜਾਬ ਦੀ ਅਗਵਾਈ ਕਰ ਰਿਹਾ ਹੈ। ਸਾਹਿਬਜੀਤ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਨੂੰ ਹਰ ਪਾਸਿਓ ਵਧਾਈਆਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
ਪੰਜਾਬ ਦੀ ਜੇਤੂ ਟੀਮ, ਕਪਤਾਨ ਸਾਹਿਬਜੀਤ ਸਿੰਘ ਨੂੰ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ, ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਹਲਕਾ ਜੈਤੋ ਦੇ ਵਿਧਾਇਕ ਅਮਲੋਕ ਸਿੰਘ, ਜ਼ਿਲਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ, ਜ਼ਿਲਾ ਖੇਡ ਅਫ਼ਸਰ ਬਲਜਿੰਦਰ ਸਿੰਘ ਹਾਂਡਾ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮੇਵਾ ਸਿੰਘ ਸਿੱਧੂ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੀਲਮ ਰਾਣੀ, ਬਾਸਕਟਬਾਲ ਕੋਚ ਦੇ ਸੀਨੀਅਰ ਸੇਵਾ ਮੁਕਤ ਕੋਚ ਸਤਵਿੰਦਰ ਸਿੰਘ, ਬਾਸਕਟਬਾਲ ਕੋਚ ਜਸਪਾਲ ਸਿੰਘ, ਬਾਸਕਟਬਾਲ ਕੋਚ ਵਿੰਕਲ ਅਟਵਾਲ, ਸਕੱਤਰ ਜ਼ਿਲਾ ਬਾਸਕਟਬਾਲ ਐਸੋਸੀਏਸ਼ਨ ਪ੍ਰੋ.ਦਰਸ਼ਨ ਸਿੰਘ ਸੰਧੂ ਕੋਟਕਪੂਰਾ,ਬਾਬਾ ਫ਼ਰੀਦ ਬਾਸਕਟਬਾਲ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਡਾ.ਮਨਜੀਤ ਸਿੰਘ ਢਿਲੋਂ, ਸਮੂਹ ਮੈਂਬਰਾਨ, ਜ਼ਿਲਾ ਖੇਡ ਕੋਆਰਡੀਨੇਟਰ ਸਿੱਖਿਆ ਵਿਭਾਗ ਕੇਵਲ ਕੌਰ, ਚਰਨਜੀਤ ਸਿੰਘ ਅਰਾਈਆਂਵਾਲਾ, ਪੰਜਾਬ ਵਿਰਾਸਤ ਭੰਗੜਾ ਅਕੈਡਮੀ ਦੇ ਸਰਪ੍ਰਸਤ ਗੁਰਚਰਨ ਸਿੰਘ, ਮੈਨੇਜਿੰਗ ਡਾਇਰੈਕਟਰ ਗੁਰਦਰਸ਼ਨ ਲਵੀ, ਮਾਲਵਾ ਵਿਰਾਸਤ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਲੱਕੀ, ਲੋਕ ਰੰਗਮੰਚ ਦੇ ਕਨਵੀਨਰ ਸੁੱਖੀ ਕੁੰਡਲ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਗੁਰਭੇਜ ਸਿੰਘ ਖਹਿਰਾ, ਐਮ.ਸੀ.ਕਮਲਜੀਤ ਸਿੰਘ, ਗੁਰਜੰਟ ਸਿੰਘ ਚੀਮਾ, ਸਰਕਲ ਇੰਚਾਰਜ਼ ਟੋਨੀ ਧਿੰਗੜਾ, ਯਾਦਵਿੰਦਰ ਸਿੰਘ, ਜਤਿੰਦਰ ਸਿੰਘ ਸੰਧੂ, ਬਲਵੀਰ ਸਿੰਘ, ਸਤਿਨਾਮ ਸਿੰਘ, ਸਰਵਣ ਸਿੰਘ, ਅਮਰਜੀਤ ਸਿੰਘ ਪਰਮਾਰ, ਜਗਜੀਤ ਸਿੰਘ ਗਿੱਲ, ਗੁਰਜੰਟ ਸਿੰਘ ਸੰਧੂ ਨੇ ਵਧਾਈ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਏਸ਼ੀਅਨ ਚੈਂਪੀਅਨਸ਼ਿਪ ’ਚ ਸਿਫ਼ਤ ਕੌਰ ਸਮਰਾ ਨੇ ਟੀਮ ਲਈ ਸੋਨੇ ਤੇ ਵਿਅਕਤੀਗਤ ਰੂਪ ’ਚ ਜਿੱਤਿਆ ਚਾਂਦੀ ਦਾ ਤਗਮਾ
NEXT STORY