ਦੁਬਈ- ਭਾਰਤ ਨੇ ਆਪਣੇ ਸਲਾਮੀ ਬੱਲੇਬਾਜ਼ਾਂ ਲੋਕੇਸ਼ ਰਾਹੁਲ (51), ਇਸ਼ਾਨ ਕਿਸ਼ਨ (70) ਤੇ ਵਿਕਟਕੀਪਰ ਰਿਸ਼ਭ ਪੰਤ (ਅਜੇਤੂ 29) ਦੀ ਧਮਾਕੇਦਾਰ ਪਾਰੀਆਂ ਨਾਲ ਭਾਰਤ ਨੇ ਇੰਗਲੈਂਡ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਅਭਿਆਸ ਮੈਚ ਵਿਚ ਸੋਮਵਾਰ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਨੇ ਨਿਰਧਾਰਤ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 188 ਦੌੜਾਂ ਦਾ ਬੇਹੱਦ ਮਜ਼ਬੂਤ ਸਕੋਰ ਬਣਾਇਆ ਜਦਕਿ ਭਾਰਤ ਨੇ 19 ਓਵਰਾਂ ਵਿਚ ਤਿੰਨ ਵਿਕਟਾਂ 'ਤੇ 192 ਦੌੜਾਂ ਬਣਾ ਕੇ ਆਸਾਨੀ ਨਾਲ 6 ਗੇਂਦਾਂ ਰਹਿੰਦੇ ਹੋਏ ਮੈਚ ਖਤਮ ਕਰ ਦਿੱਤਾ। ਪੰਤ ਨੇ ਕ੍ਰਿਸ ਜਾਰਡਨ 'ਤੇ ਜੇਤੂ ਛੱਕਾ ਲਗਾਇਆ।
ਇਹ ਖ਼ਬਰ ਪੜ੍ਹੋ- ਧੋਨੀ ਪਹਿਲਾਂ ਵੀ ਸਾਡੇ ਲਈ ਇਕ ਮੇਂਟਰ ਹੀ ਸਨ ਤੇ ਅੱਗੇ ਵੀ ਰਹਿਣਗੇ : ਵਿਰਾਟ
ਇਹ ਖ਼ਬਰ ਪੜ੍ਹੋ- ਆਇਰਲੈਂਡ ਦੇ ਤੇਜ਼ ਗੇਂਦਬਾਜ਼ ਦਾ ਕਮਾਲ, ਹਾਸਲ ਕੀਤੀ ਇਹ ਉਪਲੱਬਧੀ
ਭਾਰਤੀ ਗੇਂਦਬਾਜ਼ਾਂ 'ਚ ਕੇਵਲ ਮੁਹੰਮਦ ਸ਼ਮੀ ਨੇ ਕੁਝ ਪ੍ਰਭਾਵਸ਼ਾਲੀ ਗੇਂਦਬਾਜ਼ੀ ਕੀਤੀ ਤੇ ਚਾਰ ਓਵਰਾਂ ਵਿਚ 40 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਜਸਪ੍ਰੀਤ ਬੁਮਰਾਹ ਨੂੰ 26 ਦੌੜਾਂ 'ਤੇ ਇਕ ਵਿਕਟ ਤੇ ਲੈੱਗ ਸਪਿਨਰ ਰਾਹੁਲ ਚਾਹਲ ਨੂੰ 43 ਦੌੜਾਂ 'ਤੇ ਇਕ ਵਿਕਟ ਹਾਸਲ ਹੋਈ। ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਚਾਰ ਓਵਰਾਂ ਵਿਚ 23 ਦੌੜਾਂ ਦਿੱਤੀਆਂ ਜਦਕਿ ਆਊਟ ਆਫ ਫਾਰਮ ਚੱਲ ਰਹੇ ਭੁਵਨੇਸ਼ਵਰ ਕੁਮਾਰ ਚਾਰ ਓਵਰਾਂ ਵਿਚ 54 ਦੌੜਾਂ ਨਾਲ ਮਹਿੰਗੇ ਸਾਬਤ ਹੋਏ। ਇੰਗਲੈਂਡ ਵਲੋਂ ਜਾਨੀ ਬੇਅਰਸਟੋ ਨੇ 36 ਗੇਂਦਾਂ ਵਿਚ ਚਾਰ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਸਭ ਤੋਂ ਜ਼ਿਆਦਾ 49 ਦੌੜਾਂ ਬਣਾਈਆਂ। ਆਈ. ਪੀ. ਐੱਲ. ਜੇਤੂ ਚੇਨਈ ਸੁਪਰ ਕਿੰਗਜ਼ ਦੇ ਮੈਂਬਰ ਮੋਇਨ ਅਲੀ ਨੇ ਸਿਰਫ 20 ਗੇਂਦਾਂ ਵਿਚ ਚਾਰ ਚੌਕਿਆਂ ਤੇ 2 ਛੱਕਿਆਂ ਨਾਲ ਅਜੇਤੂ 43 ਦੌੜਾਂ ਬਣਾਈਆਂ। ਅਲੀ ਨੇ ਪਾਰੀ ਦੇ ਆਖਰੀ ਓਵਰ ਵਿਚ ਭੁਵਨੇਸ਼ਵਰ ਦੀ ਆਖਰੀ ਤਿੰਨ ਗੇਂਦਾਂ 'ਤੇ ਚੌਕਾ, ਛੱਕਾ ਤੇ ਛੱਕਾ ਲਗਾਉਂਦੇ ਹੋਏ 21 ਦੌੜਾਂ ਬਣਾਈਆਂ। ਓਪਨਰ ਜੇਸਨ ਰਾਏ ਨੇ 13 ਗੇਂਦਾਂ 'ਤੇ 17 ਦੌੜਾਂ, ਕਪਤਾਨ ਜੋਸ ਬਟਲਰ ਨੇ 13 ਗੇਂਦਾਂ 'ਤੇ 18 ਦੌੜਾਂ, ਡੇਵਿਡ ਮਲਾਨ ਨੇ 18 ਗੇਂਦਾਂ 'ਤੇ 18 ਦੌੜਾਂ, ਬੇਅਰਸਟੋ ਨੇ 49, ਲਿਆਮ ਲਿਵਿੰਗਸਟੋਨ ਨੇ 20 ਗੇਂਦਾਂ 'ਤੇ 30 ਦੌੜਾਂ ਤੇ ਅਲੀ ਨੇ 20 ਗੇਂਦਾਂ ਵਿਚ 43 ਦੌੜਾਂ ਬਣਾਈਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਜ਼ਹਰੂਦੀਨ ਅਬੂ ਧਾਬੀ ਟੀ10 ਫ੍ਰੈਂਚਾਇਜ਼ੀ ਬੰਗਲਾ ਟਾਈਗਰਜ਼ ਦੇ ਬਣੇ 'ਬ੍ਰਾਂਡ ਅੰਬੈਸਡਰ'
NEXT STORY