ਹੁਏਲਵਾ (ਸਪੇਨ)- ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਜੋੜੀ ਅਤੇ ਪਿਛਲੇ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਅਤੇ ਲਕਸ਼ਯ ਸੇਨ ਦੂਜੇ ਦੌਰ ਦੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਪੇਨ ਦੇ ਹੁਏਲਵਾ ਵਿਚ ਜਾਰੀ ਬੀ. ਡਬਲਯੂ. ਐੱਫ. ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਰਾਊਂਡ ਆਫ-16 ਯਾਨੀ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚ ਗਏ। 2 ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੇ ਮਹਿਲਾ ਸਿੰਗਲ ਦੇ ਦੂਜੇ ਦੌਰ ਦੇ ਮੁਕਾਬਲੇ 'ਚ ਸਲੋਵਾਕੀਆ ਦੀ ਮਾਟਿਰਨਾ ਰੇਪਿਸਕਾ ਨੂੰ ਇਕਪਾਸੜ ਅੰਦਾਜ਼ ਵਿਚ ਹਰਾ ਕੇ ਅਗਲੇ ਦੌਰ 'ਚ ਜਗ੍ਹਾ ਬਣਾਈ। ਉਨ੍ਹਾਂ ਨੇ ਆਪਣੇ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦੇ ਹੋਏ ਸਿਰਫ 24 ਮਿੰਟਾਂ ਵਿਚ ਹੀ ਮਾਟਿਰਨਾ ਨੂੰ ਸਿੱਧੇ ਸੈਟਾਂ ਵਿਚ 21-7, 21-9 ਨਾਲ ਹਰਾ ਦਿੱਤਾ। ਲਕਸ਼ਯ ਨੇ ਬਰਾਬਰੀ ਦੇ ਮੁਕਾਬਲੇ 'ਚ ਰੂਸ ਓਪਨ ਗ੍ਰਾਂ. ਪ੍ਰੀ. ਦੇ ਉਪ-ਜੇਤੂ ਜਾਪਾਨ ਦੇ ਕੇਂਤਾ ਨਿਸ਼ਿਮੋਤੋ ਨੂੰ 22-20, 15-21, 21-18 ਨਾਲ ਮਾਤ ਦਿੱਤੀ।
ਇਹ ਖ਼ਬਰ ਪੜ੍ਹੋ- ਪੈਰਿਸ ਓਲੰਪਿਕ-2024 ਦਾ ਉਦਘਾਟਨ ਸਮਾਰੋਹ ਸੀਨ ਨਦੀ 'ਤੇ
ਇਸ ਵਿਚ ਸਾਤਵਿਕ ਅਤੇ ਚਿਰਾਗ ਦੀ ਭਾਰਤੀ ਪੁਰਸ਼ ਜੋੜੀ ਨੇ ਲੀ ਜੇ-ਹੋਈ ਤੇ ਯਾਂਗ ਪੋ-ਹੁਆਨ ਦੀ ਤਾਈਵਾਨੀ ਜੋੜੀ ਨੂੰ 43 ਮਿੰਟ ਤੱਕ ਚਲੇ ਮੁਕਾਬਲੇ 'ਚ ਸਿੱਧੇ ਸੈਟਾਂ ਵਿਚ 27-25, 21-17 ਨਾਲ ਹਰਾ ਦਿੱਤਾ। ਚੈਂਪੀਅਨਸ਼ਿਪ ਦੇ ਦੂਜੇ ਦਿਨ ਹਾਲਾਂਕਿ ਸੌਰਭ ਸ਼ਰਮਾ ਤੇ ਅਨੁਸ਼ਕਾ ਪਾਰਿਖ ਦੀ ਭਾਰਤੀ ਮਿਸ਼ਰਿਤ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰਾਊਂਡ ਆਫ-32 ਦੇ ਮੁਕਾਬਲੇ ਵਿਚ ਭਾਰਤੀ ਜੋੜੀ ਨੂੰ ਟੈਨ ਕਿਆਨ ਮੇਂਗ ਤੇ ਲਾਈ ਪੀ ਜਿੰਗ ਦੀ ਮਲੇਸ਼ੀਆਈ ਜੋੜੀ ਨੇ ਸਿੱਧੇ ਸੈੱਟਾਂ ਵਿਚ 21-8, 21-18 ਨਾਲ ਹਰਾਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੁਰਸ਼ ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ’ਚ ਕੋਰੀਆ ਨੇ ਭਾਰਤ ਨੂੰ 2-2 ਨਾਲ ਡਰਾਅ ’ਤੇ ਰੋਕਿਆ
NEXT STORY