ਵਾਸ਼ਿੰਗਟਨ, (ਭਾਸ਼ਾ) : ਅਮਰੀਕਾ ਦੇ ਟੇਲਰ ਫਰਿਟਜ਼ ਨੇ ਲਗਾਤਾਰ ਦੋ ਮੈਚ ਜਿੱਤ ਕੇ ਡੀ. ਸੀ. ਓਪਨ ਟੈਨਿਸ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਪਹਿਲਾਂ ਉਸ ਨੇ ਬਰਤਾਨੀਆ ਦੇ ਐਂਡੀ ਮਰੇ ਨੂੰ 6-7, 6.-3, 6-4 ਨਾਲ ਹਰਾਇਆ। ਵੀਰਵਾਰ ਨੂੰ ਮੀਂਹ ਕਾਰਨ ਇਹ ਮੈਚ ਨਹੀਂ ਖੇਡਿਆ ਜਾ ਸਕਿਆ। ਇਸ ਤੋਂ ਬਾਅਦ ਜਾਰਡਨ ਥਾਮਸਨ ਨੂੰ 6-3, 6-3 ਨਾਲ ਹਰਾਇਆ। ਇਹ ਸੀਜ਼ਨ ਦੀ ਉਸ ਦੀ 41ਵੀਂ ਜਿੱਤ ਸੀ ਅਤੇ ਸਿਰਫ਼ ਨੰਬਰ ਇਕ ਖਿਡਾਰੀ ਕਾਰਲੋਸ ਅਲਕਾਰਜ਼ ਅਤੇ ਤੀਜੇ ਨੰਬਰ ਦੇ ਖਿਡਾਰੀ ਡੈਨੀਲ ਮੇਦਵੇਦੇਵ ਨੇ ਉਸ ਤੋਂ ਵੱਧ ਮੈਚ ਜਿੱਤੇ ਹਨ। ਹੋਰ ਮੈਚਾਂ ਵਿੱਚ ਫਰਾਂਸ ਦੇ ਗੇਲ ਮੋਨਫਿਲਸ ਨੇ ਜੇਜੇ ਵੌਲਫ ਨੂੰ 7-5, 6-4 ਨਾਲ ਹਰਾਇਆ।
ਇਹ ਵੀ ਪੜ੍ਹੋ : ਇੰਗਲੈਂਡ ਦੇ ਐਲੇਕਸ ਹੇਲਸ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ
ਫਰਾਂਸ ਦੇ ਹੀ ਫਰਾਂਸਿਸ ਟਿਆਫੋ ਨੇ ਕੁਆਲੀਫਾਇਰ ਸ਼ਾਂਗ ਜੁਨਚੇਂਗ ਨੂੰ 6-2, 6-3 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਨੌਵੇਂ ਦਰਜੇ ਦੇ ਡੈਨ ਇਵਾਨਜ਼ ਨਾਲ ਹੋਵੇਗਾ। ਮਹਿਲਾ ਵਰਗ ਵਿੱਚ ਸਿਖਰਲਾ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਨੇ ਏਲੀਨਾ ਸਵਿਤੋਲਿਨਾ ਨੂੰ 4-6, 6-3, 6-4 ਨਾਲ ਹਰਾ ਕੇ ਆਖਰੀ ਚਾਰ ਵਿੱਚ ਥਾਂ ਬਣਾਈ। ਹੁਣ ਉਸ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਮਾਰੀਆ ਸਕਕਾਰੀ ਨਾਲ ਹੋਵੇਗਾ, ਜਿਸ ਨੇ ਲੈਲਾ ਫਰਨਾਂਡੀਜ਼ ਨੂੰ 7-5, 6-2 ਨਾਲ ਹਰਾਇਆ ਸੀ। ਕੋਕੋ ਗੌ ਨੇ ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਬੇਲਿੰਡਾ ਬੈਂਚਿਚ ਨੂੰ 6-1, 6-2 ਨਾਲ ਹਰਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।
ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ : PM ਮੋਦੀ ਨੇ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀ ਕੀਤੀ ਤਾਰੀਫ਼
NEXT STORY