ਹੈਦਰਾਬਾਦ— ਹੈਦਰਾਬਾਦ— ਭਾਰਤ ਅਤੇ ਆਸਟਰੇਲੀਆ ਦੇ ਵਿਚਾਲੇ ਇੱਥੇ ਸ਼ੁਰੂ ਹੋਣ ਵਾਲੇ ਤੀਜੇ ਟੀ-20 ਮੈਚ ਨੂੰ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਦੋਵੇਂ ਟੀਮਾਂ ਦੇ ਵਿਚਾਲੇ ਹੋਈ ਤਿੰਨ ਟੀ-20 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਰਹੀ। ਮੀਂਹ ਦੇ ਕਾਰਨ ਮੈਦਾਨ ਦੀ ਆਊਟ ਫੀਲਡ ਗਿੱਲੀ ਸੀ, ਜਿਸ ਦੇ ਕਾਰਨ ਮੈਚ ਦੇ ਓਵਰ ਘੱਟ ਕੀਤੇ ਜਾਣ ਦੀ ਸੰਭਾਵਨਾ ਵਧੀ ਪਰ ਮੈਚ ਰੈਫਰੀ ਨੇ ਪਿੰਚ ਦੀ ਖਰਾਬ ਹਾਲਤ ਦੇਖ ਮੈਚ ਰੱਦ ਕਰਨ ਦਾ ਫੈਸਲਾ ਕੀਤਾ।
ਪਿਛਲੇ ਮੈਚ 'ਚ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਆਸਟਰੇਲੀਆ ਦੇ ਖਿਲਾਫ ਤੀਜੇ ਅਤੇ ਆਖਰੀ ਟੀ-20 ਕ੍ਰਿਕਟ ਮੈਚ 'ਚ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੇਗੀ। ਵਨ ਡੇ ਸੀਰੀਜ਼ 'ਚ ਆਸਟਰੇਲੀਆ 'ਤੇ ਧਮਾਕੇਦਾਰ ਜਿੱਤ ਤੋਂ ਬਾਅਦ ਭਾਰਤ ਨੇ ਰਾਂਚੀ 'ਚ ਪਹਿਲਾਂ ਟੀ-20 ਮੈਚ ਵੀ 9 ਵਿਕਟਾਂ ਨਾਲ ਗੁਹਾਟੀ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਆਸਟਰੇਲੀਆ ਖਿਲਾਫ ਹਾਲਿਆ ਸਫਲਤਾ ਦੇ ਬਾਵਜੂਦ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਸ ਨੂੰ ਹਰਾਉਣ ਹਮੇਸ਼ਾ ਹੀ ਮੁਸ਼ਕਲ ਹੁੰਦਾ ਹੈ। ਗੁਹਾਟੀ 'ਚ 8 ਵਿਕਟਾਂ ਨਾਲ ਜਿੱਤ ਤੋਂ ਬਾਅਦ ਆਸਟਰੇਲੀਆ ਨਿਰਣਾਇਕ ਮੈਚ 'ਚ ਬੁਲੰਦ ਹੌਸਲੇ ਦੇ ਨਾਲ ਉਤਰੇਗੀ। ਬੇਹਰੇਂਡੋਰਫ ਦੇ ਸਾਹਮਣੇ ਭਾਰਤ ਦਾ ਮਜਬੂਤ ਬੱਲੇਬਾਜ਼ੀ ਕ੍ਰਮ ਟਿੱਕ ਨਹੀਂ ਸਕਿਆ। ਕਪਤਾਨ ਕੋਹਲੀ ਖਾਤਾ ਵੀ ਨਹੀਂ ਖੋਲ ਸਕਿਆ ਅਤੇ ਬਾਕੀ ਬੱਲੇਬਾਜ਼ਾਂ ਵੀ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ।
ਗੁਹਾਟੀ 'ਚ ਭਾਰਤ ਦੇ ਸਟ੍ਰਾਇਕ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਵਧੀਆ ਕਿਹਾ ਪਰ ਸਪਿੰਨਰ ਯੁਜਵਿੰਦਰ ਚਹਲ ਅਤੇ ਕੁਲਦੀਪ ਯਾਦਵ ਦੀ ਮੋਇਜੇਸ ਹੈਨਰਿਕਸ ਅਤੇ ਟ੍ਰੇਵਿਸ ਹੈਡ ਨੇ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋਵਾਂ ਨੇ ਨਿਰਣਾਇਕ 109 ਦੌੜਾਂ ਦੀ ਪਾਰੀ ਖੇਡੀ। ਯਾਦਵ ਨੇ ਜਾ ਤਾਂ ਬਹੁਤ ਸ਼ਾਰਟ ਗੇਂਦ ਸੁੱਟੀ ਜਾ ਫੁੱਲ ਗੇਂਦ ਸੁੱਟੀ ਅਤੇ ਬੱਲੇਬਾਜ਼ਾਂ ਲਈ ਉਸ ਨੂੰ ਖੇਡਣ ਲਈ ਕੋਈ ਮੁਸ਼ਕਲ ਨਹੀਂ ਹੋਈ।
ਅੱਜ ਖੇਡਿਆ ਜਾਵੇਗਾ ਤੀਜਾ ਟੀ-20 ਮੈਚ, ਸੀਰੀਜ਼ ਜਿੱਤਣ ਲਈ ਦੋਵਾਂ ਟੀਮਾਂ ਲਗਾਉਣਗੀਆਂ ਜ਼ੋਰ
NEXT STORY