ਲੰਡਨ- ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਲਾਰਡਸ ਟੈਸਟ ਮੈਚ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 8 ਵਿਕਟਾਂ ਹਾਸਲ ਕਰਨ ਵਿਚ ਸਫਲ ਰਹੇ। ਪਹਿਲੀ ਪਾਰੀ ਵਿਚ ਸਿਰਾਜ ਨੇ 4 ਵਿਕਟਾਂ ਹਾਸਲ ਕੀਤੀਆਂ ਤੇ ਦੂਜੀ ਪਾਰੀ ਵਿਚ ਵੀ 4 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਦੀ ਦੂਜੀ ਪਾਰੀ ਵਿਚ ਸਿਰਾਜ ਨੇ ਜੇਮਸ ਐਂਡਰਸਨ ਨੂੰ ਆਊਟ ਕਰ ਇੰਗਲੈਂਡ ਦੀ ਪਾਰੀ ਨੂੰ ਢੇਰ ਕਰ ਦਿੱਤਾ। ਲਾਰਡਸ ਵਿਚ ਜਿੱਤ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਲਾਰਡਸ ਦੇ ਡ੍ਰੇਸਿੰਗ ਰੂਮ ਵਿਚ ਖੂਬ ਜਸ਼ਨ ਮਨਾਇਆ ਗਿਆ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਮਯੰਕ ਅਗਰਵਾਲ ਅਤੇ ਮੁਹੰਮਦ ਸਿਰਾਜ ਖੂਬ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਪੜ੍ਹੋ- IND v ENG : ਰਹਾਣੇ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼
ਸਿਰਾਜ ਨੇ ਲਾਰਡਸ ਦੀ ਜਿੱਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੋਸਟ ਵੀ ਸ਼ੇਅਰ ਕੀਤੀ ਹੈ। ਇਸ ਜਿੱਤ ਨੂੰ ਯਾਦਗਾਰ ਦੱਸਿਆ ਹੈ। ਸਿਰਾਜ ਨੇ ਲਿਖਿਆ- 'ਜਾਦੂ ਉਹ ਚੀਜ਼ ਹੈ ਜੋ ਤੁਹਾਨੂੰ ਖੁਦ 'ਤੇ ਆਰਾਮ ਕਰਨਾ ਸਿਖਾਉਂਦਾ ਹੈ। ਜੇਕਰ ਤੁਸੀਂ ਅਜਿਹਾ ਕਰ ਸਕਦੇ ਹੋ ਤਾਂ ਕੁਝ ਵੀ ਹਾਸਲ ਕਰ ਸਕਦੇ ਹੋ। ਕਮਾਲ ਦੀ ਜਿੱਤ ਹੈ, ਪੂਰੀ ਟੀਮ ਦੀ ਕੋਸ਼ਿਸ਼।'
ਦੱਸ ਦੇਈਏ ਕਿ ਕੇ. ਐੱਲ. ਰਾਹੁਲ ਨੂੰ ਮੈਨ ਆਫ ਦਿ ਮੈਚ ਦਾ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਪਰ ਲਾਰਡਸ ਟੈਸਟ ਵਿਚ ਅਸਲੀ ਜਿੱਤ ਦੇ ਹੀਰੋ ਭਾਰਤੀ ਗੇਂਦਬਾਜ਼ ਸਨ। ਭਾਰਤ ਹੁਣ 5 ਟੈਸਟ ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਅੱਗੇ ਹੈ। ਪਹਿਲਾ ਟੈਸਟ ਮੈਚ ਮੀਂਹ ਕਾਰਨ ਡਰਾਅ ਹੋ ਗਿਆ ਸੀ। ਟੈਸਟ ਸੀਰੀਜ਼ ਦਾ ਤੀਜਾ ਮੈਚ 25 ਅਗਸਤ ਤੋਂ ਲੀਡਸ ਵਿਚ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਭਾਰਤ, ਪਹਿਲੇ ਨੰਬਰ 'ਤੇ ਇਹ ਟੀਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਵਿਸ਼ਵ ਕੱਪ ਦੇ ਲਈ ਨਿਊਜ਼ੀਲੈਂਡ ਦੇ ਚੌਥੇ ਕੋਚ ਬਣੇ ਬਾਂਡ
NEXT STORY