ਸਪੋਰਟਸ ਡੈਸਕ : ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਪਹਿਲਾ ਮੈਚ ਅੱਜ ਸ਼ਾਮ 7 ਵਜੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈ. ਐਸ. ਬਿੰਦਰਾ ਸਟੇਡੀਅਮ ਮੋਹਾਲੀ ਵਿਖੇ ਖੇਡਿਆ ਜਾਵੇਗਾ। ਇਸ ਸੀਰੀਜ਼ 'ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਵਾਪਸੀ ਹੋਈ ਹੈ ਪਰ ਕੋਹਲੀ ਪਹਿਲੇ ਮੈਚ 'ਚ ਟੀਮ ਦਾ ਹਿੱਸਾ ਨਹੀਂ ਹੋਣਗੇ। ਹਾਰਦਿਕ ਪੰਡਯਾ ਦੇ ਜ਼ਖਮੀ ਹੋਣ ਤੋਂ ਬਾਅਦ ਰੋਹਿਤ ਨੂੰ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਜਦਕਿ ਆਗਾਮੀ ਟੀ-20 ਵਿਸ਼ਵ ਕੱਪ ਵੀ ਇਕ ਵੱਡਾ ਕਾਰਨ ਹੈ, ਜਿਸ 'ਚ ਰੋਹਿਤ-ਕੋਹਲੀ ਦੀ ਭੂਮਿਕਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਹੈੱਡ ਟੂ ਹੈੱਡ
ਕੁੱਲ ਮੈਚ - 5
ਭਾਰਤ - 4 ਜਿੱਤਾਂ
ਅਫਗਾਨਿਸਤਾਨ - 0
ਨੋ ਰਿਜ਼ਲਟ - ਇੱਕ
ਇਹ ਵੀ ਪੜ੍ਹੋ : ਦੌੜ ਲੈਂਦੇ ਸਮੇਂ ਪਿੱਚ 'ਤੇ ਬੱਲੇਬਾਜ਼ ਨੂੰ ਪਿਆ ਦਿਲ ਦਾ ਦੌਰਾ, ਖਿਡਾਰੀਆਂ ਨੇ CPR ਦਿੱਤਾ, ਪਰ ਨਹੀਂ ਬਚਾ ਸਕੇ ਜਾਨ
ਪਿੱਚ ਰਿਪੋਰਟ
ਮੋਹਾਲੀ ਦਾ ਪੀ. ਸੀ. ਏ. ਸਟੇਡੀਅਮ ਹਮੇਸ਼ਾ ਬੱਲੇਬਾਜ਼ੀ ਲਈ ਵਧੀਆ ਮੈਦਾਨ ਰਿਹਾ ਹੈ, ਪਰ ਇਹ ਤੇਜ਼ ਗੇਂਦਬਾਜ਼ਾਂ ਨੂੰ ਆਪਣੇ ਅਸਲ ਉਛਾਲ ਨਾਲ ਸਹਾਇਤਾ ਵੀ ਕਰਦਾ ਹੈ। ਇਸ ਮੈਦਾਨ 'ਤੇ ਹੋਏ ਆਖਰੀ ਟੀ-20 ਮੈਚ 'ਚ ਆਸਟ੍ਰੇਲੀਆ ਨੇ 209 ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ। ਜਿੱਥੋਂ ਤੱਕ ਸਥਾਨ 'ਤੇ ਸਮੁੱਚੇ ਰਿਕਾਰਡ ਦਾ ਸਬੰਧ ਹੈ, ਟੀਚੇ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਵਧੇਰੇ ਸਫਲ ਰਹੀਆਂ ਹਨ।
ਮੌਸਮ
ਮੋਹਾਲੀ ਸ਼ਹਿਰ ਵੀਰਵਾਰ ਸ਼ਾਮ ਠੰਡਾ ਰਹੇਗਾ। ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਤੱਕ ਪਹੁੰਚ ਜਾਵੇਗਾ। ਖੁਸ਼ਕਿਸਮਤੀ ਨਾਲ ਮੈਚ ਵਾਲੇ ਦਿਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤ੍ਰੇਲ ਆਪਣੀ ਭੂਮਿਕਾ ਨਿਭਾ ਸਕਦੀ ਹੈ ਅਤੇ ਇਸ ਲਈ ਟਾਸ ਜਿੱਤਣ ਵਾਲਾ ਕਪਤਾਨ ਪਹਿਲਾਂ ਗੇਂਦਬਾਜ਼ੀ ਕਰਨ ਦੀ ਚੋਣ ਕਰ ਸਕਦਾ ਹੈ।
ਇਹ ਵੀ ਪੜ੍ਹੋ : ICC Test Ranking : ਰੋਹਿਤ ਤੇ ਵਿਰਾਟ ਟਾਪ-10 'ਚ, ਸਿਰਾਜ ਨੂੰ ਵੀ ਫਾਇਦਾ
ਸੰਭਾਵਿਤ ਪਲੇਇੰਗ 11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਤਿਲਕ ਵਰਮਾ, ਰਿੰਕੂ ਸਿੰਘ, ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਅਵੇਸ਼ ਖਾਨ, ਕੁਲਦੀਪ ਯਾਦਵ/ਰਵੀ ਬਿਸ਼ਨੋਈ, ਮੁਕੇਸ਼ ਕੁਮਾਰ।
ਅਫਗਾਨਿਸਤਾਨ: ਹਜ਼ਰਤੁੱਲਾ ਜ਼ਜ਼ਈ, ਰਹਿਮਾਨਉੱਲ੍ਹਾ ਗੁਰਬਾਜ਼ (ਕਪਤਾਨ), ਇਬਰਾਹਿਮ ਜ਼ਾਦਰਾਨ (ਕਪਤਾਨ), ਨਜੀਬੁੱਲਾ ਜ਼ਾਦਰਾਨ, ਮੁਹੰਮਦ ਨਬੀ, ਅਜ਼ਮਤੁੱਲਾ ਉਮਰਜ਼ਈ, ਮੁਜੀਬ-ਉਰ-ਰਹਿਮਾਨ, ਸ਼ਰਾਫੂਦੀਨ ਅਸ਼ਰਫ, ਕੈਸ ਅਹਿਮਦ, ਨੂਰ ਅਹਿਮਦ/ਨਵੀਨ-ਉਲ-ਹੱਕ, ਫਜ਼ਲਹਕ ਫਾਰੂਕੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ICC Test Ranking : ਰੋਹਿਤ ਤੇ ਵਿਰਾਟ ਟਾਪ-10 'ਚ, ਸਿਰਾਜ ਨੂੰ ਵੀ ਫਾਇਦਾ
NEXT STORY