ਸਪੋਰਟਸ ਡੈਸਕ- ਟੀਮ ਇੰਡੀਆ ਨੇ ਅਹਿਮਦਾਬਾਦ ਟੈਸਟ ਨੂੰ ਜਿੱਤ ਲਿਆ ਹੈ। ਵੈਸਟਇੰਡੀਜ਼ ਦੇ ਖਿਲਾਫ ਖੇਡੇ ਗਏ ਇਸ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ 'ਚ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮਹਿਮਾਨ ਟੀਮ ਨੂੰ ਕ੍ਰੀਜ਼ 'ਤੇ ਟਿਕਣ ਨਹੀਂ ਦਿੱਤਾ। ਪਹਿਲੀ ਪਾਰੀ 'ਚ ਸਿਰਫ 162 ਦੌੜਾਂ 'ਤੇ ਆਊਟ ਹੋਣ ਵਾਲੀ ਵੈਸਟਇੰਡੀਜ਼ ਦੀ ਟੀਮ ਦੂਜੀ ਪਾਰੀ 'ਚ ਸਿਰਫ 146 ਦੌੜਾਂ 'ਤੇ ਢੇਰ ਹੋ ਗਈ। ਇਸ ਦੌਰਾਨ ਚੰਗੀ ਬੱਲੇਬਾਜ਼ੀ ਕਰ ਰਹੇ ਮਹਿਮਾਨ ਟੀਮ ਦੇ ਇਕ ਬੱਲੇਬਾਜ਼ ਨੂੰ ਜਸਪ੍ਰੀਤ ਬੁਮਰਾਹ ਨੇ ਇਕ ਅਜਿਹਾ ਬਾਊਂਸਰ ਮਾਰਿਆ ਕਿ ਉਸ ਖਿਡਾਰੀ ਨੂੰ ਆਪਣਾ ਹੈਲਮੇਟ ਬਦਲਣਾ ਪੈ ਗਿਆ। ਇਸਦੇ 15 ਗੇਂਦਾਂ ਬਾਅਦ ਹੀ ਇਹ ਖਿਡਾਰੀ ਪਵੇਲੀਅਨ ਪਰਤ ਗਿੱ।
ਐਲਿਕ ਅਥਾਨਜੇ ਨੂੰ ਬਦਲਣਾ ਪਿਆ ਹੈਲਮੇਟ
ਵੈਸਟਇੰਡੀਜ਼ ਦੀ ਦੂਜੀ ਪਾਰੀ ਦੌਰਾਨ 33ਵੇਂ ਓਵਰ 'ਚ ਇਕ ਅਜਿਹਾ ਵਾਕਿਆ ਹੋਇਆ, ਜਿਸ ਨਾਲ ਮਹਿਮਾਨ ਟੀਮ ਦੇ ਬੱਲੇਬਾਜ਼ ਐਲਿਕ ਅਥਾਨਾਜੇ ਨੂੰ ਆਪਣਾ ਹੈਲਮੇਟ ਹੀ ਬਦਲਣਾ ਪੈ ਗਿਆ। ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇਸ ਓਵਰ ਦੀ ਆਖਰੀ ਗੇਂਦ ਬਾਊਂਸਰ ਸੁੱਟੀ। ਐਲਿਕ ਅਥਾਨਾਜੇ ਇਸ ਗੇਂਦ ਨੂੰ ਸਮਝ ਨਹੀਂ ਪਾਏ ਅਤੇ ਬਾਲ 'ਤੇ ਬਚਣ ਲਈ ਝੁਕਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਗੇਂਦ ਉਨ੍ਹਾਂ ਦੇ ਹੈਲਮੇਟ ਦੇ ਪਿਛਲੇ ਹਿੱਸੇ 'ਤੇ ਜਾ ਕੇ ਲੱਗੀ। ਇਸਤੋਂ ਬਾਅਦ ਕੇਐੱਲ ਰਾਹੁਲ ਅਤੇ ਬੁਮਰਾਹ ਤੁਰੰਤ ਉਨ੍ਹਾਂ ਕੋਲ ਗਏ ਅਤੇ ਹਾਲ ਪੁੱਛਿਆ। ਫਿਜੀਓ ਵੀ ਕੰਕਸ਼ਨ ਚੈੱਕ ਕਰਨ ਲਈ ਮੈਦਾਨ 'ਤੇ ਆਏ। ਇਸ ਦੌਰਾਨ ਅਥਾਨਾਜੋ ਨੂੰ ਆਪਣਾ ਹੈਲਮੇਟ ਬਦਲਣਾ ਪਿਆ। ਹਾਲਾਂਕਿ, ਇਸਤੋਂ ਬਾਅਦ ਉਹ ਜ਼ਿਆਦਾ ਦੇਰ ਤਕ ਕ੍ਰੀਜ਼ 'ਤੇ ਟਿਕ ਨਹੀਂ ਸਕੇ।
ਕੋਕੋ ਗੌਫ ਚਾਈਨਾ ਓਪਨ ਸੈਮੀਫਾਈਨਲ ਵਿੱਚ ਅਮਾਂਡਾ ਅਨੀਸਿਮੋਵਾ ਤੋਂ ਹਾਰੀ
NEXT STORY