ਸਪੋਰਟਸ ਡੈਸਕ— ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣ ਦੇ ਰਾਹ 'ਤੇ ਅੱਗੇ ਵਧਣ ਲਈ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਗਾਬਾ ਮੈਦਾਨ 'ਤੇ ਆਹਮੋ-ਸਾਹਮਣੇ ਹੋਈਆਂ। ਦੋਵਾਂ ਟੀਮਾਂ 'ਚ ਇਕ-ਇਕ ਬਦਲਾਅ ਕੀਤਾ ਗਿਆ। ਆਸਟਰੇਲੀਆਈ ਟੀਮ ਵਿੱਚ ਫਾਰਮ ਵਿੱਚ ਚੱਲ ਰਹੇ ਜੋਸ਼ ਹੇਜ਼ਲਵੁੱਡ ਦੀ ਵਾਪਸੀ ਹੋਈ ਹੈ, ਉਥੇ ਹੀ ਅਸ਼ਵਿਨ ਦੀ ਥਾਂ ਰਵਿੰਦਰ ਜਡੇਜਾ ਨੂੰ ਮੌਕਾ ਦਿੱਤਾ ਗਿਆ ਹੈ। ਮੀਂਹ ਨੇ ਟੈਸਟ ਦੇ ਪਹਿਲੇ ਦਿਨ ਵਿਘਨ ਪਾਇਆ। ਮੈਚ ਦੇਰੀ ਨਾਲ ਸ਼ੁਰੂ ਹੋਇਆ। 14ਵੇਂ ਓਵਰ 'ਚ ਇੰਨਾ ਮੀਂਹ ਸ਼ੁਰੂ ਹੋ ਗਿਆ ਕਿ ਖੇਡ ਨਹੀਂ ਹੋ ਸਕੀ। ਇਸ ਸਮੇਂ ਉਸਮਾਨ ਖਵਾਜਾ 19 ਦੌੜਾਂ ਬਣਾ ਕੇ ਨਾਬਾਦ ਹਨ ਜਦਕਿ ਮੈਕਸਵੀਨੀ 4 ਦੌੜਾਂ ਬਣਾ ਕੇ ਨਾਬਾਦ ਹਨ।
ਦੂਜੇ ਦਿਨ ਟ੍ਰੇਵਿਡ ਹੈੱਡ ਅਤੇ ਸਟੀਵ ਸਮਿਥ ਦੇ ਸੈਂਕੜਿਆਂ ਦੀ ਬਦੌਲਤ ਆਸਟਰੇਲੀਆ ਨੇ 7 ਵਿਕਟਾਂ ਦੇ ਨੁਕਸਾਨ 'ਤੇ 405 ਦੌੜਾਂ ਬਣਾ ਕੇ ਦਿਨ ਦਾ ਅੰਤ ਕੀਤਾ। ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ (21) ਅਤੇ ਨਾਥਨ ਮੈਕਸਵੀਨੀ (9) ਤੋਂ ਬਾਅਦ ਤੀਜੇ ਨੰਬਰ 'ਤੇ ਆਏ ਮਾਰਨਸ ਲਾਬੂਸ਼ੇਨ (12) ਜਦੋਂ ਕੁਝ ਨਹੀਂ ਕਰ ਸਕੇ ਤਾਂ ਹੈੱਡ ਅਤੇ ਸਮਿਥ ਨੇ ਟੀਮ ਲਈ ਵਾਪਸੀ ਕੀਤੀ। ਭਾਰਤੀ ਗੇਂਦਬਾਜ਼ਾਂ ਵਿੱਚ ਜਸਪ੍ਰੀਤ ਬੁਮਰਾਹ ਇੱਕ ਵਾਰ ਫਿਰ ਐਕਸ਼ਨ ਵਿੱਚ ਨਜ਼ਰ ਆਏ ਅਤੇ ਉਨ੍ਹਾਂ ਨੇ ਪਾਰੀ ਵਿੱਚ 5 ਵਿਕਟਾਂ ਲਈਆਂ।
ਤੀਜੇ ਦਿਨ ਭਾਰਤ ਨੇ ਪਹਿਲੀ ਪਾਰੀ ਵਿੱਚ ਦਿਨ ਦੀ ਖੇਡ ਖਤਮ ਹੋਣ ਤਕ ਚਾਰ ਵਿਕਟਾਂ ’ਤੇ 51 ਦੌੜਾਂ ਬਣਾਈਆਂ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 445 ਦੌੜਾਂ ਬਣਾਈਆਂ ਸਨ ਜਿਸ ਕਾਰਨ ਭਾਰਤ ਅਜੇ 394 ਦੌੜਾਂ ਪਿੱਛੇ ਹੈ। ਦਿਨ ਦੀ ਖੇਡ ਖਤਮ ਹੋਣ ਤੱਕ ਲੋਕੇਸ਼ ਰਾਹੁਲ 33 ਦੌੜਾਂ ਬਣਾ ਕੇ ਖੇਡ ਰਹੇ ਸਨ ਜਦਕਿ ਕਪਤਾਨ ਰੋਹਿਤ ਸ਼ਰਮਾ ਨੇ ਅਜੇ ਤੱਕ ਆਪਣਾ ਖਾਤਾ ਨਹੀਂ ਖੋਲ੍ਹਿਆ ਹੈ। ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ ਦੋ ਵਿਕਟਾਂ ਲਈਆਂ।
ਭਾਰਤ ਨੇ ਮਹਿਲਾ ਅੰਡਰ-19 ਟੀ-20 ਏਸ਼ੀਆ ਕੱਪ ’ਚ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ
NEXT STORY