ਬੈਂਗਲੁਰੂ(ਬਿਊਰੋ)— ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ 5 ਵਨਡੇ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਤੇ ਖੇਡਿਆ ਜਾ ਰਿਹਾ ਹੈ। ਜਿਸ ਵਿਚ ਆਸਟਰੇਲੀਆ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਵਾਰਨਰ ਤੇ ਫਿੰਚ ਦੀ ਸਲਾਮੀ ਜੋਡ਼ੀ ਸਦਕਾ ਆਸਟਰੇਲੀਆ ਨੇ ਭਾਰਤ ਨੂੰ 335 ਦੌਡ਼ਾਂ ਦਾ ਟੀਚਾ ਦਿੱਤਾ।
ਆਸਟਰੇਲੀਆ ਵਲੋਂ ਆਰੋਨ ਫਿੰਚ ਅਤੇ ਡੇਵਿਡ ਵਾਰਨਰ ਨੇ ਪਾਰੀ ਦੀ ਸ਼ੁਰੂਆਤ ਕੀਤੀ। ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਆਸਟਰੇਲੀਆ ਦੇ ਪਹਿਲੇ 50 ਸਕੋਰ 9 ਓਵਰਾਂ ਵਿਚ ਬਣਾ ਦਿੱਤੇ। ਵਾਰਨਰ ਨੇ ਤੇਜ਼ੀ ਨਾਲ ਖੇਡਦੇ ਹੋਏ ਆਪਣਾ 13ਵਾਂ ਸੈਂਕਡ਼ੇ ਪੂਰਾ ਕੀਤਾ। ਉਸ ਨੇ 124 ਦੌਡ਼ਾਂ ਦੀ ਧਮਾਕੇਦਾਰ ਪਾਰੀ ਖੇਡੀ ਤੇ ਕੇਦਾਰ ਯਾਦਵ ਨੇ ਅਕਸ਼ਰ ਪਟੇਲ ਦੇ ਹੱਥੋਂ ਉਸ ਨੂੰ ਕੈਚ ਕਰਾਇਆ। ਉਸ ਤੋਂ ਬਾਅਦ ਉਨ੍ਹਾਂ ਦੇ ਸਲਾਮੀ ਬੱਲੇਬਾਜ਼ ਆਰੋਨ ਫਿੰਚ (94) ਵੀ ਚਲਦੇ ਬਣੇ। ਟਰੈਵਿਸ ਹੈਡ ਨੇ 29 ਅਤੇ ਕਪਤਾਨ ਸਮਿਥ ਨੇ 3 ਦੌਡ਼ਾਂ ਦਾ ਯੋਗਦਾਨ ਪਾਇਆ। ਉਮੇਸ਼ ਨੇ ਹੈਂਡਸਕੋਬ ਨੂੰ ਕਲੀਨ ਬੋਲਡ ਕਰਕੇ ਭਾਰਤ ਨੂੰ 5ਵੀਂ ਸਫਲਤਾ ਦਿਵਾਈ। ਕ੍ਰੀਜ਼ ਉਤੇ ਮਾਰਕਸ ਸਟੋਇੰਸ (15) ਤੇ ਮੈਥਿਊ ਵੇਡ (3) ਸਨ। ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ 335 ਦੌਡ਼ਾਂ ਦਾ ਟੀਚਾ ਦਿੱਤਾ।
ਭਾਰਤ ਵਲੋਂ ਕੇਦਾਰ ਯਾਦਵ ਨੇ ਇਕ ਅਤੇ ਤੇਜ਼ ਗੇਂਦਬਾਜ ਉਮੇਸ਼ ਯਾਦਵ ਨੇ 4 ਵਿਕਟਂ ਹਾਸਲ ਕੀਤੀਆਂ।
ਦੋਹਰੇ ਸੈਂਕੜੇ ਤੋਂ ਖੁੰਝਿਆ ਵਿੰਡੀਜ਼ ਟੀਮ ਦਾ ਇਹ ਖਿਡਾਰੀ, ਤੋੜਿਆ ਸਚਿਨ ਦਾ ਰਿਕਾਰਡ
NEXT STORY