ਸਪੋਰਟਸ ਡੈਸਕ- ਭਾਰਤੀ ਮਹਿਲਾ ਹਾਕੀ ਟੀਮ ਨੇ ਵੀਰਵਾਰ ਨੂੰ ਪਰਥ ਹਾਕੀ ਸਟੇਡੀਅਮ ’ਚ ਆਸਟ੍ਰੇਲੀਆ ਦੌਰੇ ਦੇ ਆਪਣੇ ਤੀਸਰੇ ਮੈਚ ’ਚ 0-2 ਨਾਲ ਹਾਰ ਤੋਂ ਪਹਿਲਾਂ ਮੇਜ਼ਬਾਨ ਟੀਮ ਨੂੰ ਸਖਤ ਟੱਕਰ ਦਿੱਤੀ। ਕਰਟਨੀ ਸ਼ੋਨੇਲ (9ਵੇਂ ਮਿੰਟ) ਨੇ ਪਹਿਲੇ ਕੁਆਰਟਰ ’ਚ ਮੇਜਬਾਨ ਟੀਮ ਲਈ ਪਹਿਲਾ ਗੋਲ ਕੀਤਾ, ਜਦਕਿ ਗ੍ਰੇਸ ਸਟੀਵਰਟ ਨੇ 52ਵੇਂ ਮਿੰਟ ’ਚ ਇਕ ਹੋਰ ਗੋਲ ਕਰ ਕੇ ਟੀਮ ਨੂੰ 2-0 ਨਾਲ ਜਿੱਤ ਪੱਕੀ ਕੀਤੀ।
ਇਸ ਤੋਂ ਪਹਿਲਾਂ ਮਹਿਮਾਨ ਟੀਮ ਨੂੰ ਆਸਟ੍ਰੇਲੀਆ ‘ਏ’ ਖਿਲਾਫ ਸ਼ੁਰੂਆਤੀ 2 ਮੈਚਾਂ ’ਚ 3-5 ਅਤੇ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵੀਰਵਾਰ ਦਾ ਮੁਕਾਬਲਾ ਭਾਰਤ ਦਾ ਆਸਟ੍ਰੇਲੀਆ ਦੀ ਮੁੱਖ ਟੀਮ ਖਿਲਾਫ ਪਹਿਲਾ ਮੈਚ ਸੀ। ਸ਼ੁਰੂਆਤ ਤੋਂ ਹੀ ਆਸਟ੍ਰੇਲੀਆ ਨੇ ਭਾਰਤ ਦੇ ਡਿਫੈਂਸ ’ਤੇ ਸਖਤ ਦਬਾਅ ਬਣਾਇਆ ਅਤੇ ਸ਼ੁਰੂਆਤੀ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਇਸ ਨੂੰ ਗੋਲ ’ਚ ਤਬਦੀਲ ਨਹੀਂ ਕਰ ਸਕੇ।
ਇਹ ਵੀ ਪੜ੍ਹੋ- ਇਕ ਹੋਰ ਧਾਕੜ ਹੋ ਗਿਆ ਪੂਰੇ IPL 'ਚੋਂ ਬਾਹਰ
ਆਖਿਰਕਾਰ ਆਸਟ੍ਰੇਲੀਆ ਨੇ 9ਵੇਂ ਮਿੰਟ ’ਚ ਸ਼ੋਨੇਲ ਨੇ ਗੋਲ ਕਰ ਕੇ ਆਪਣੀ ਟੀਮ ਨੂੰ ਬੜ੍ਹਤ ਦੁਆਈ। ਮੇਜ਼ਬਾਨ ਟੀਮ ਨੇ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਟੀਮ ਇਸ ’ਤੇ ਵੀ ਗੋਲ ਨਹੀਂ ਕਰ ਸਕੀ। ਦੂਸਰੇ ਕੁਆਰਟਰ ’ਚ ਭਾਰਤ ਨੇ ਵਾਪਸੀ ਦਾ ਯਤਨ ਕੀਤਾ ਅਤੇ ਲਗਾਤਾਰ 2 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਮਹਿਮਾਨ ਟੀਮ ਬਰਾਬਰੀ ਹਾਸਲ ਨਹੀਂ ਕਰ ਸਕੀ।
ਦੂਸਰੇ ਕੁਆਰਟਰ ’ਚ ਬਿਹਤਰ ਪ੍ਰਦਰਸ਼ਨ ਦੇ ਬਾਵਜੂਦ ਭਾਰਤ ਮੱਧ ਤੱਕ 0-1 ਨਾਲ ਪਿੱਛੇ ਰਿਹਾ। ਤੀਸਰਾ ਕੁਆਰਟਰ ਵੀ ਗੋਲ ਰਹਿਤ ਰਿਹਾ, ਜਿਸ ’ਚ ਦੋਨੋਂ ਟੀਮਾਂ ਮੌਕਿਆਂ ਨੂੰ ਕੈਸ਼ ਕਰਨ ’ਚ ਨਾਕਾਮ ਰਹੀਆਂ। ਇਸ ਦੌਰਾਨ ਦੋਨਾਂ ਨੂੰ 1-1 ਪੈਨਲਟੀ ਕਾਰਨਰ ਵੀ ਮਿਲਿਆ। ਚੌਥੇ ਕੁਆਰਟਰ ’ਚ ਬਰਾਬਰੀ ਦੇ ਯਤਨ ’ਚ ਭਾਰਤ ਨੇ ਦੂਸਰਾ ਗੋਲ ਗੁਆਇਆ, ਜਦੋਂ 52ਵੇਂ ਮਿੰਟ ’ਚ ਸਟੀਵਰਟ ਨੇ ਮੈਦਾਨੀ ਗੋਲ ਦਾਗਿਆ। ਭਾਰਤ ਸ਼ਨੀਵਾਰ ਨੂੰ ਦੌਰੇ ਦੇ ਆਪਣੇ ਚੌਥੇ ਮੈਚ ’ਚ ਆਸਟ੍ਰੇਲੀਆ ਨਾਲ ਭਿੜੇਗਾ।
ਇਹ ਵੀ ਪੜ੍ਹੋ- ਪੰਜਾਬ ਕਿੰਗਜ਼ ਨੂੰ ਲੱਗਾ ਵੱਡਾ ਝਟਕਾ ! ਟੀਮ ਨੇ ਖ਼ੁਦ ਪੋਸਟ ਕਰ ਦਿੱਤੀ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
2 ਵਾਰ ਦਾ ਵਿਸ਼ਵ ਚੈਂਪੀਅਨ ਭਾਰਤੀ ਕ੍ਰਿਕਟਰ 3 ਸਾਲ ਲਈ ਹੋਇਆ ਸਸਪੈਂਡ
NEXT STORY