ਨਵੀਂ ਦਿੱਲੀ (ਭਾਸ਼ਾ)–ਲੱਦਾਖ ਮੈਰਾਥਨ ਦੇ 12ਵੇਂ ਸੈਸ਼ਨ ਦਾ ਆਯੋਜਨ 11 ਤੋਂ 14 ਸਤੰਬਰ ਤੱਕ ਹੋਵੇਗਾ, ਜਿਸ ਵਿਚ 30 ਦੇਸ਼ਾਂ ਦੇ 6000 ਤੋਂ ਵੱਧ ਦੌੜਾਕ ਹਿੱਸਾ ਲੈਣਗੇ। ਇਸ ਮੈਰਾਥਨ ਵਿਚ ਛੇ ਵਰਗਾਂ ਦੀ ਦੌੜ ਵਿਚ 5 ਕਿ. ਮੀ. ਦੀ ‘ਕਮਿਊਨਿਟੀ ਰਨ’ ਤੋਂ ਲੈ ਕੇ ਦੋ ਅਲਟ੍ਰਾ-ਮੈਰਾਥਨ ਸ਼ਾਮਲ ਹਨ। ਆਯੋਜਕਾਂ ਨੇ ਦੱਸਿਆ ਕਿ ਦੁਨੀਆ ਦੀ ਸਭ ਤੋਂ ਉੱਚੀ ਏ. ਆਈ. ਐੱਮ. ਐੱਸ. (ਐਸੋਸੀਏਸ਼ਨ ਆਫ ਇੰਟਰਨੈਸ਼ਨਲ ਮੈਰਾਥਨ İਡ ਡਿਸਟੈਂਸ ਰੇਸੇਜ਼) ਪ੍ਰਮਾਣਿਤ ਮੈਰਾਥਨ ਵਿਚ 2 ਮੁਸ਼ਕਿਲ ਅਲਟ੍ਰਾ ਮੈਰਾਨਥਨ ਵਿਚ 72 ਕਿ. ਮੀ. ਦੀ ਖਾਰਦੁੰਗ ਲਾ ਚੈਲੇਂਜ ਤੇ ਬੇਹੱਦ ਮੁਸ਼ਕਿਲ ਮੰਨੇ ਜਾਣ ਵਾਲੇ 122 ਕਿ. ਮੀ. ਦੀ ਸਿਲਕ ਰੂਟ ਅਲਟ੍ਰਾ ਸ਼ਾਮਲ ਹਨ।
ਏਸ਼ੀਆ ਕੱਪ ’ਚ ਪਾਕਿਸਤਾਨ ਦੀ ਜਗ੍ਹਾ ਲੈ ਸਕਦੈ ਬੰਗਲਾਦੇਸ਼
NEXT STORY