ਇੰਦੌਰ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਮੇਜ਼ਬਾਨ ਟੀਮ ਭਾਰਤ ਨੇ ਜਿੱਤ ਹਾਸਲ ਕਰ ਲਈ। ਭਾਰਤ ਨੇ ਬੰਗਲਾਦੇਸ਼ ਨੂੰ ਇਕ ਪਾਰੀ ਅਤੇ 130 ਦੌੜਾਂ ਦੇ ਫ਼ਰਕ ਨਾਲ ਹਰਾ ਕੇ ਸੀਰੀਜ਼ 'ਚ 1-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਪਹਿਲੇ ਦਿਨ ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਦੀ ਟੀਮ ਨੂੰ ਭਾਰਤ ਨੇ 150 ਦੌੜਾਂ ਦੇ ਨਿੱਜੀ ਸਕੋਰ 'ਤੇ ਆਲਆਊਟ ਕਰ ਦਿੱਤਾ ਹੈ।ਜਿੱਥੇ ਬੰਗਲਾਦੇਸ਼ੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੇ ਦਿਨ 150 ਦੌੜਾਂ 'ਤੇ ਆਲ ਆਊਟ ਹੋ ਗਈ। ਤੀਜੇ ਦਿਨ ਦੀ ਖੇਡ ਸ਼ੁਰੂ ਹੋ ਚੁੱਕੀ ਹੈ । ਬੰਗਲਾਦੇਸ਼ ਨੂੰ ਆਪਣੀ ਦੂਜੀ ਪਾਰੀ 'ਚ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਇਮਰੂਲ ਕੇਯਾਸ 6 ਦੌੜਾਂ ਦੇ ਨਿੱਜੀ ਸਕੋਰ 'ਤੇ ਉਮੇਸ਼ ਯਾਦਵ ਵਲੋਂ ਬੋਲਡ ਹੋ ਗਏ। ਇਸ ਤੋਂ ਬਾਅਦ ਸ਼ਾਦਮਾਨ ਇਸਲਾਮ ਵੀ 6 ਦੌੜਾਂ ਦੇ ਨਿੱਜੀ ਸਕੋਰ 'ਤੇ ਇਸ਼ਾਂਤ ਸ਼ਰਮਾ ਵਲੋਂ ਬੋਲਡ ਹੋ ਗਏ ਤੇ ਪਵੇਲੀਅਨ ਪਰਤ ਗਏ। ਬੰਗਲਾਦੇਸ਼ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਮੋਮੀਨੁਸ ਹੱਕ 7 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਹੰਮਦ ਸ਼ੰਮੀ ਵੱਲੋਂ ਐੱਲ. ਬੀ. ਡਬਲਿਊ. ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਮੁਹੰਮਦ ਮਿਥੁਨ ਵੀ ਕੁਝ ਖਾਸ ਨਾ ਕਰ ਸਕਿਆ ਤਾਂ 18 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ੰਮੀ ਦੀ ਗੇਂਦ 'ਤੇ ਮਯੰਕ ਅਗਰਵਾਲ ਨੂੰ ਕੈਚ ਦੇ ਬੈਠਾ ਤੇ ਆਊਟ ਹੋ ਗਿਆ ਬੰਗਲਾਦੇਸ਼ ਦਾ ਪੰਜਵਾਂ ਵਿਕਟ ਮਹਿਮਦੁੱਲ੍ਹਾ ਦੇ ਰੂਪ 'ਚ ਡਿੱਗਾ। ਮਹਿਮਦੁੱਲ੍ਹਾ 15 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਹੰਮਦ ਸ਼ੰਮੀ ਦੀ ਗੇਂਦ 'ਤੇ ਰੋਹਿਤ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ।। ਇਸ ਤਰ੍ਹਾਂ ਬੰਗਲਾਦੇਸ਼ ਨੇ 5 ਵਿਕਟਾਂ ਦੇ ਨੁਕਸਾਨ 'ਤੇ 72 ਦੌੜਾਂ ਬਣਾ ਲਈਆਂ ਹਨ।
ਦੂਜੇ ਦਿਨ ਦੀ ਖੇਡ ਹਾਲ : ਦੂਜੇ ਦਿਨ ਭਾਰਤ ਨੇ 6 ਵਿਕਟਾਂ ਦੇ ਨੁਕਸਾਨ 'ਤੇ 493 (ਬੜ੍ਹਤ 343) ਦੌੜਾਂ ਬਣਾਈਆਂ ਹਨ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਉਮੇਸ਼ ਯਾਦਵ ਅਤੇ ਰਵਿੰਦਰ ਜਡੇਜਾ ਕ੍ਰੀਜ਼ 'ਤੇ ਟਿੱਕੇ ਰਹੇ। ਭਾਰਤੀ ਟੀਮ ਦੇ ਓਪਨਰ ਮਯੰਕ ਅਗਰਵਾਲ ਨੇ ਟੈਸਟ ਕਰੀਅਰ ਦਾ ਦੂਜਾ ਦੋਹਰਾ ਸੈਂਕੜਾ ਲਗਾਉਂਦੇ ਹੋਏ 243 ਦੌੜਾਂ ਦੀ ਪਾਰੀ ਖੇਡੀ।
ਭਾਰਤ ਨੂੰ ਦੂਜੇ ਦਿਨ ਦੀ ਖੇਡ ਦੇ ਦੌਰਾਨ ਜ਼ੋਰਦਾਰ ਝਟਕਾ ਉਦੋਂ ਲੱਗਾ ਜਦੋਂ ਭਾਰਤ ਦੇ ਸਲਾਮੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ 54 ਦੌੜਾਂ ਦੇ ਨਿੱਜੀ ਸਕੋਰ 'ਤੇ ਅਬੁ ਜਾਇਦ ਦੀ ਗੇਂਦ 'ਤੇ ਸੈਫ ਹਸਨ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਖੇਡਣ ਆਏ ਭਾਰਤ ਦੇ ਸਲਾਮੀ ਬੱਲੇਬਾਜ਼ ਵਿਰਾਟ ਕੋਹਲੀ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ ਅਤੇ 0 ਦੇ ਨਿੱਜੀ ਸਕੋਰ 'ਤੇ ਬੰਗਲਾਦੇਸ਼ ਦੇ ਅਬੂ ਜਾਏਦ ਵੱਲੋਂ ਐੱਲ. ਬੀ. ਡਬਲਿਊ. ਆਊਟ ਹੋ ਕੇ ਪਵੇਲੀਅਨ ਪਰਤ ਗਏ। ਭਾਰਤ ਦਾ ਚੌਥਾ ਵਿਕਟ ਅਜਿੰਕਯ ਰਹਾਨੇ ਦੇ ਰੂਪ 'ਚ ਡਿੱਗਾ। ਅਜਿੰਕਯ ਰਹਾਨੇ ਅਬੂ ਜਾਇਦ ਦੀ ਗੇਂਦ 'ਤੇ ਤੈਜੁਲ ਇਸਲਾਮ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਰਹਾਨੇ ਨੇ 86 ਦੌੜਾਂ ਦੀ ਆਪਣੀ ਪਾਰੀ 'ਚ 9 ਚੌਕੇ ਲਾਏ। ਭਾਰਤ ਦੇ ਮਯੰਕ ਅਗਰਵਾਲ ਨੇ ਟੈਸਟ ਕ੍ਰਿਕਟ ਕਰੀਅਰ 'ਚ ਆਪਣਾ ਦੂਜਾ ਦੋਹਰਾ ਸੈਂਕੜਾ ਜੜਿਆ। ਇਸ ਦੌਰਾਨ ਮਯੰਕ ਅਗਲਵਾਲ ਨੇ ਆਪਣੇ ਟੈਸਟ ਕਰੀਅਰ ਦਾ ਦੂਜਾ ਦੋਹਰਾ ਸੈਂਕੜਾ ਲਾਇਆ। ਮਯੰਕ ਨੇ ਆਪਣੇ ਇਸ ਦੂਜਾ ਦੋਹਰਾ ਸੈਂਕੜਾ 'ਚ 28 ਚੌਕੇ ਅਤੇ 8 ਛੱਕੇ ਲਾਇਆ। ਮਯੰਕ 243 ਦੌੜਾਂ ਦੀ ਪਾਰੀ ਖੇਡ ਆਊਟ ਹੋਏ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਸਾਹਾ ਜ਼ਿਆਦਾ ਸਮਾਂ ਕ੍ਰੀਜ਼ 'ਤੇ ਨਹੀਂ ਟਿੱਕੇ ਅਤੇ ਸਿਰਫ 12 ਦੌੜਾਂ ਬਣਾ ਕੇ ਹੁਸੈਨ ਦੇ ਸ਼ਿਕਾਰ ਬਣ ਗਏ।
ਇਸ ਤੋਂ ਪਹਿਲਾਂ ਭਾਰਤ ਨੇ ਸ਼ੁੱਕਰਵਾਰ ਨੂੰ ਆਪਣੀ ਬੱਲੇਬਾਜ਼ੀ ਕਰਦੇ ਹੋਏ ਸਟੰਪ ਤਕ 86 ਦੌੜਾਂ ਬਣਾ ਲਈਆਂ ਹਨ। ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 6 ਦੌੜਾਂ ਦੇ ਨਿੱਜੀ ਸਕੋਰ 'ਤੇ ਅਬੂ ਜਾਇਦ ਦੀ ਗੇਂਦ 'ਤੇ ਲਿਟਨ ਦਾਸ ਨੂੰ ਕੈਚ ਦੇ ਬੈਠਾ ਅਤੇ ਆਊਟ ਹੋ ਗਿਆ। ਭਾਰਤ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 1 ਵਿਕਟ ਗੁਆ ਕੇ 86 ਦੌੜਾਂ ਬਣਾ ਲਈਆਂ ।
ਪਹਿਲੇ ਦਿਨ ਦੀ ਖੇਡ ਦਾ ਹਾਲ :- ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਭਾਰਤ ਨੂੰ ਗੇਂਦਬਾਜ਼ੀ ਕਰਦੇ ਹੋਏ ਪਹਿਲੀ ਸਫਲਤਾ ਉਦੋਂ ਮਿਲੀ ਜਦੋਂ ਬੰਗਲਾਦੇਸ਼ ਦਾ ਬੱਲਾਬਜ਼ ਇਮਰੂਲ 6 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਇਮਰੂਲ ਕੇਯਾਸ ਉਮੇਸ਼ ਯਾਦਵ ਦੀ ਗੇਂਦ 'ਤੇ ਅਜਿੰਕਯ ਰਹਾਨੇ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ ਭਾਰਤ ਨੂੰ ਦੂਜੀ ਸਫਲਤਾ ਉਦੋਂ ਮਿਲੀ ਜਦੋਂ ਬੰਗਲਾਦੇਸ਼ ਦਾ ਬੱਲੇਬਾਜ਼ ਸ਼ਾਦਮਾਨ ਇਸਲਾਮ 6 ਦੌੜਾਂ ਦੇ ਨਿੱਜੀ ਸਕੋਰ 'ਤੇ ਪਵੇਲੀਅਨ ਪਰਤ ਗਿਆ। ਸ਼ਾਦਮਾਨ ਇਸਲਾਮ ਇਸ਼ਾਂਤ ਸ਼ਰਮਾ ਦੀ ਗੇਂਦ 'ਤੇ ਰਿਧੀਮਾਨ ਸਾਹਾ ਨੂੰ ਕੈਚ ਦੇ ਬੈਠਾ 'ਤੇ ਆਊਟ ਹੋ ਗਿਆ।।

ਭਾਰਤ ਨੂੰ ਤੀਜੀ ਸਫਲਤਾ ਉਦੋਂ ਮਿਲੀ ਜਦੋਂ ਬੰਗਲਾਦੇਸ਼ ਦਾ ਬੱਲੇਬਾਜ਼ ਮੁਹੰਮਦ ਮਿਥੁਨ 13 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਮਿਥੁਨ ਨੂੰ ਮੁਹੰਮਦ ਸ਼ੰਮੀ ਨੇ ਐੱਲ. ਬੀ. ਡਬਲਿਊ. ਆਊਟ ਕੀਤਾ। ਭਾਰਤ ਨੂੰ ਚੌਥੀ ਸਫਲਤਾ ਉਦੋਂ ਮਿਲੀ ਜਦੋਂ ਰਵੀਚੰਦਰਨ ਅਸ਼ਵਿਨ ਨੇ ਮੋਮੀਨੁਲ ਹੱਕ ਨੂੰ 37 ਦੌੜਾਂ ਦੇ ਨਿੱਜੀ ਸਕੋਰ 'ਤੇ ਬੋਲਡ ਕਰ ਕੇ ਪਲੇਵੀਅਨ ਭੇਜ ਦਿੱਤਾ। ਬੰਗਲਾਦੇਸ਼ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਅਸ਼ਵਿਨ ਨੇ ਮਹਿਮਦੁੱਲ੍ਹਾ ਨੂੰ 10 ਦੌੜਾਂ ਦੇ ਨਿੱਜੀ ਸਕੋਰ 'ਤੇ ਬੋਲਡ ਕਰ ਦਿੱਤਾ। ਬੰਗਲਾਦੇਸ਼ ਨੂੰ 6ਵਾਂ ਝਟਕਾ ਉਦੋਂ ਲੱਗਾ ਜਦੋਂ ਮੁਹੰਮਦ ਸ਼ੰਮੀ ਨੇ ਮੁਸ਼ਫਿਕੁਰ ਰਹੀਮ ਨੂੰ 43 ਦੌੜਾਂ ਦੇ ਨਿੱਜੀ ਸਕੋਰ 'ਤੇ ਬੋਲਡ ਕਰ ਦਿੱਤਾ। ਇਸ ਤੋਂ ਬੰਗਲਾਦੇਸ਼ ਦਾ ਸਤਵਾਂ ਵਿਕਟ ਮੇਹਦੀ ਹਸਨ ਦੇ ਰੂਪ 'ਚ ਡਿੱਗਾ ਜਿਸ ਨੂੰ ਵੀ ਸ਼ੰਮੀ ਨੇ 0 ਦੇ ਸਕੋਰ 'ਤੇ ਐੱਲ. ਬੀ. ਡਬਲਿਊ. ਆਊਟ ਕਰ ਦਿੱਤਾ। ਬੰਗਲਾਦੇਸ਼ ਨੂੰ ਅੱਠਵਾਂ ਝਟਕਾ ਉਦੋਂ ਲੱਗਾ ਜਦੋਂ ਲਿਟਨ ਦਾਸ 21 ਦੌੜਾਂ ਦੇ ਨਿੱਜੀ ਸਕੋਰ 'ਤੇ ਇਸ਼ਾਂਤ ਸ਼ਰਮਾ ਦੀ ਗੇਂਦ 'ਤੇ ਕੋਹਲੀ ਨੂੰ ਕੈਚ ਦੇ ਕੇ ਆਊਟ ਹੋ ਗਿਆ। ਖਬਰ ਲਿਖੇ ਜਾਣ ਤਕ ਬੰਗਲਾਦੇਸ਼ ਨੇ 8 ਵਿਕਟਾਂ ਦੇ ਨੁਕਸਾਨ 'ਤੇ 140 ਦੌੜਾਂ ਬਣਾ ਲਈਆਂ ਹਨ।ਕ੍ਰੀਜ਼ 'ਤੇ ਤਾਜੁਲ ਇਸਲਾਮ ਅਤੇ ਅਬੂ ਜਾਇਦ ਮੌਜੂਦ ਹਨ।
ਪਲੇਇੰਗ ਇਲੈਵਨ
ਭਾਰਤ : ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਉਮੇਸ਼ ਯਾਦਵ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ।
ਬੰਗਲਾਦੇਸ਼
ਇਮਰੂਲ ਕਾਯੇਸ, ਸ਼ਾਦਮਾਨ ਇਸਲਾਮ, ਮੁਹੰਮਦ ਮਿਥੁਨ, ਮੋਮੀਨੁਲ ਹੱਕ (ਕਪਤਾਨ), ਮੁਸ਼ਫਿਕੁਰ ਰਹੀਮ, ਮਹਿਮੁਦੁੱਲ੍ਹਾ, ਲਿਟਨ ਦਾਸ (ਵਿਕਟਕੀਪਰ), ਮੇਂਹਦੀ ਹਸਨ, ਤਾਜੁਲ ਇਸਲਾਮ, ਅਬੁ ਜਾਇਦ, ਇਬਾਦਤ ਹੁਸੈਨ।
ਪਾਕਿ ਨੇ ਇਮਾਮ ਨੂੰ ਮਹਿਲਾ ਕ੍ਰਿਕਟ ਟੀਮ ਦਾ ਬਣਾਇਆ ਕੋਚ
NEXT STORY