ਕੋਲੰਬੋ (ਭਾਸ਼ਾ)- ਤਜੁਰਬੇਕਾਰ ਬੱਲੇਬਾਜ਼ ਬੇਥ ਮੂਨੀ ਦੇ ਸ਼ਾਨਦਾਰ ਸੈਂਕੜੇ ਅਤੇ ਹੇਠਲੇ ਕ੍ਰਮ ਦੀ ਬੱਲੇਬਾਜ਼ੀ ਏਲੇਨਾ ਕਿੰਗ ਨਾਲ ਉਸ ਦੀ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਆਸਟ੍ਰੇਲੀਆ ਨੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ’ਚ ਬੁੱਧਵਾਰ ਇਥੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾ ਦਿੱਤਾ। ਖੱਬੇ ਹੱਥ ਦੀ ਸਪਿਨਰ ਨਾਸ਼ਰਾ ਸੰਧੂ (37 ਦੌੜਾਂ ’ਤੇ 3 ਵਿਕਟਾਂ), ਆਫ ਸਪਿਨਰ ਰਮੀਨ ਸ਼ਮੀਮ (29 ਦੌੜਾਂ ’ਤੇ 2 ਵਿਕਟਾਂ) ਅਤੇ ਤੇਜ਼ ਗੇਂਦਬਾਜ਼ ਕਪਤਾਨ ਫਾਤਿਮਾ ਸਨਾ (49 ਦੌੜਾਂ ’ਤੇ 2 ਵਿਕਟਾਂ) ਨੇ ਆਸਟ੍ਰੇਲੀਆ ਦਾ ਸਕੋਰ 76 ਦੌੜਾਂ ’ਤੇ 7 ਵਿਕਟਾਂ ਕਰਕ ਦਿੱਤਾ ਸੀ ਪਰ ਮੂਨੀ (109) ਨੇ 10ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੀ ਏਲੇਨਾ ਕਿੰਗ (ਅਜੇਤੂ 51) ਨਾਲ 9ਵੀਂ ਵਿਕਟ ਲਈ ਰਿਕਾਰਡ 106 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਦਾ ਸਕੋਰ 9 ਵਿਕਟਾਂ ’ਤੇ 221 ਦੌੜਾਂ ਤੱਕ ਪਹੁੰਚਾਇਆ। ਇਹ ਮਹਿਲਾ ਵਨਡੇ ਇੰਟਰਨੈਸ਼ਨਲ ਮੁਕਾਬਲਿਅਾਂ ’ਚ 9ਵੀਂ ਜਾਂ ਉਸ ਤੋਂ ਹੇਠਲੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ।
ਮੂਨੀ ਨੇ 114 ਗੇਂਦਾਂ ਦੀ ਆਪਣੀ ਪਾਰੀ ’ਚ 11 ਚੌਕੇ ਮਾਰੇ, ਜਦਕਿ ਏਲੇਨਾ ਨੇ 49 ਗੇਂਦਾਂ ਦਾ ਸਾਹਮਣਾ ਕਰਦੇ ਹੋਏ 3 ਛੱਕੇ ਅਤੇ ਇਨੇ ਹੀ ਚੌਕੇ ਜੜੇ। ਇਸ ਦੇ ਜਵਾਬ ’ਚ ਪਾਕਿਸਤਾਨ ਦੀ ਟੀਮ ਗਾਰਥ, ਏਨਾਬੇਲ ਸਦਰਲੈਂਡ ਅਤੇ ਮੇਗਾਨ ਸ਼ੁਟ ਦੀ ਤੂਫਾਨੀ ਗੇਂਦਬਾਜ਼ੀ ਦੇ ਸਾਹਮਣੇ 36.3 ਓਵਰ ’ਚ 114 ਦੌੜਾਂ ’ਤੇ ਢੇਰ ਹੋ ਗਈ ਅਤੇ ਆਸਟ੍ਰੇਲੀਆ ਨੇ ਦੂਸਰੀ ਜਿੱਤ ਦਰਜ ਕੀਤੀ।
ਕ੍ਰਿਕਟਰ ਰੋਹਿਤ ਸ਼ਰਮਾ ਨੇ ਖਰੀਦੀ ਸ਼ਾਨਦਾਰ ਟੇਸਲਾ ਮਾਡਲ Y, ਨੰਬਰ ਪਲੇਟ 'ਚ ਲੁਕਿਆ ਹੈ 'ਰਾਜ਼'
NEXT STORY