ਸਪੋਰਟਸ ਡੈਸਕ- ਟੀਮ ਇੰਡੀਆ ਦਾ ਡਰੈਸਿੰਗ ਰੂਮ ਉਸ ਸਮੇਂ ਖੁਸ਼ੀ ਨਾਲ ਝੂਮ ਉਠਿਆ, ਜਦੋਂ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ 2023 'ਚ ਬੰਗਲਾਦੇਸ਼ 'ਤੇ ਟੀਮ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਆਲਰਾਊਂਡਰ ਰਵਿੰਦਰ ਜਡੇਜਾ ਨੂੰ 'ਬੈਸਟ ਫੀਲਡਰ' ਘੋਸ਼ਿਤ ਕੀਤਾ ਗਿਆ। ਗੇਂਦ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜਡੇਜਾ ਨੇ ਬਿਹਤਰ ਪ੍ਰਦਰਸ਼ਨ ਕੀਤਾ। ਭਾਰਤ ਬਨਾਮ ਬੰਗਲਾਦੇਸ਼ ਮੈਚ ਦੇ ਦੌਰਾਨ ਮੁਸ਼ਫਿਕੁਰ ਰਹੀਮ ਨੂੰ ਪੈਵੇਲੀਅਨ ਭੇਜਣ ਲਈ ਅਵਿਸ਼ਵਾਸਯੋਗ ਕੈਚ ਫੜਿਆ ਸੀ।
ਇਹ ਵੀ ਪੜ੍ਹੋ- ਇੰਟਰਨੈਸ਼ਨਲ ਕ੍ਰਿਕਟ 'ਚ 26 ਹਜ਼ਾਰੀ ਬਣੇ ਵਿਰਾਟ, ਇਸ ਮਾਮਲੇ 'ਚ ਸਚਿਨ ਨੂੰ ਛੱਡਿਆ ਪਿੱਛੇ
ਕੈਚ ਲੈਣ ਦੇ ਤੁਰੰਤ ਬਾਅਦ ਉਨ੍ਹਾਂ ਨੇ ਡਰੈਸਿੰਗ ਰੂਮ ਦੇ ਵੱਲ ਦੇਖਿਆ ਅਤੇ ਫੀਲਡਿੰਗ ਕੋਚ ਤੋਂ ਪੁਰਸਕਾਰਾਂ ਦੀ ਘੋਸ਼ਣਾ ਹੋਣ 'ਤੇ ਉਨ੍ਹਾਂ ਨੂੰ ਯਾਦ ਰੱਖਣ ਲਈ ਕਿਹਾ। ਪਾਕਿਸਤਾਨ ਦੇ ਖ਼ਿਲਾਫ਼ ਆਪਣੀ ਵਿਕਟਕੀਪਿੰਗ ਲਈ ਪੁਰਸਕਾਰ ਜਿੱਤਣ ਵਾਲੇ ਕੇਐੱਲ ਰਾਹੁਲ ਨੇ ਤਮਗੇ ਨੂੰ ਜਡੇਜਾ ਦੇ ਗਲੇ 'ਚ ਪਾਇਆ। ਦੂਜੇ ਪਾਸੇ ਸ਼ੁਭਮਨ ਗਿੱਲ ਨੇ ਹੌਲੀ-ਹੌਲੀ ਆਪਣੀ ਲੈਅ ਹਾਸਲ ਕੀਤੀ ਅਤੇ ਅਰਧ ਸੈਂਕੜਾ ਪੂਰਾ ਕੀਤਾ। ਵਿਰਾਟ ਕੋਹਲੀ ਆਊਟ ਤੋਂ ਬਚੇ, ਉਨ੍ਹਾਂ ਨੂੰ ਨੋ-ਬਾਲ ਅਤੇ ਫ੍ਰੀ ਹਿੱਟ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਸ਼ੁਰੂਆਤ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਆਪਣਾ 48ਵਾਂ ਵਨਡੇ ਸੈਂਕੜਾ ਪੂਰਾ ਕਰ ਲਿਆ।
The Happiness & Craziness in the dressing room after jadeja winning medal 🏅.
All were celebrated 😂😃.#RavindraJadeja #INDvsBAN #INDvBAN #indiavsbangladesh #BANvIND #Worlds2023 #ICCCricketWorldCup . pic.twitter.com/ie9z5gbfWu
— Dil SeCricket (@Crick_Girl) October 20, 2023
ਇਸ ਤੋਂ ਪਹਿਲਾ ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੇ ਬੰਗਲਾਦੇਸ਼ ਨੂੰ 256 ਦੌੜਾਂ 'ਤੇ ਰੋਕਣ ਲਈ ਹੱਥ ਮਿਲਾਇਆ। ਪਹਿਲੇ ਪਾਵਰਪਲੇ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਚੰਗੀ ਸਥਿਤੀ 'ਚ ਸੀ ਪਰ ਭਾਰਤ ਗੇਂਦਬਾਜ਼ਾਂ ਨੇ ਇਕਜੁੱਟ ਹੋ ਕੇ ਕੰਮ ਕੀਤਾ ਅਤੇ ਵਿਚਾਲੇ ਦੇ ਓਵਰਾਂ 'ਚ ਨਿਯਮਿਤ ਵਿਕਟ ਝਟਕਾਏ। ਕੇਐੱਲ ਰਾਹੁਲ ਅਤੇ ਰਵਿੰਦਰ ਜਡੇਜਾ ਨੇ ਮੈਦਾਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਨਸਨੀਖੇਜ ਕੈਚ ਲਏ।
ਇਹ ਵੀ ਪੜ੍ਹੋ- ਪਾਕਿ ਅਭਿਨੇਤਰੀ ਦਾ ਆਫਰ : ਜੇਕਰ ਅੱਜ ਭਾਰਤ ਨੂੰ ਹਰਾਇਆ ਤਾਂ ਮੈਂ ਬੰਗਲਾਦੇਸ਼ੀ ਮੁੰਡੇ ਨਾਲ ਕਰਾਂਗੀ ਡੇਟ
ਜਡੇਜਾ ਨੇ ਕਿਹਾ ਕਿ ਉਹ ਜਸ਼ਨ ਸਾਡੇ ਫੀਲਡਿੰਗ ਕੋਚ ਲਈ ਸਨ। ਹਰ ਖੇਡ ਤੋਂ ਬਾਅਦ ਸਾਨੂੰ ਬਿਹਤਰ ਖੇਤਰ ਰੱਖਿਅਕ ਦਾ ਪੁਰਸਕਾਰ ਮਿਲਦਾ ਹੈ ਇਸ ਲਈ ਮੈਂ ਉਨ੍ਹਾਂ ਨੂੰ ਦੱਸ ਰਿਹਾ ਸੀ ਕਿ ਮੈਂ ਵੀ ਇਥੇ (ਪੁਰਸਕਾਰ ਦੇ ਲਈ) ਹਾਂ। ਵਿਰਾਟ ਕੋਹਲੀ ਨੂੰ ਉਨ੍ਹਾਂ ਦੇ ਸ਼ਾਨਦਾਰ ਸੈਂਕੜੇ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਚਾਰ ਜਿੱਤਾਂ ਤੋਂ ਬਾਅਦ ਭਾਰਤ ਹੁਣ ਐਤਵਾਰ ਨੂੰ ਧਰਮਸ਼ਾਲਾ 'ਚ ਨਿਊਜ਼ੀਲੈਂਡ ਨਾਲ ਮੁਕਾਬਲਾ ਕਰੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮੁੰਬਈ ਇੰਡੀਅਨਸ ਨਾਲ ਫਿਰ ਤੋਂ ਜੁੜੇ ਲਸਿਥ ਮਲਿੰਗਾ, ਇਸ ਵਾਰ ਮਿਲੀ ਵੱਡੀ ਜ਼ਿੰਮੇਵਾਰੀ
NEXT STORY