ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੀ20 ਮੈਚਾਂ ਦੀ ਸੀਰੀਜ਼ ਦਾ ਤੀਜਾ ਟੀ20 ਮੈਚ ਅੱਜ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਫਿਲਹਾਲ ਦੋ ਟੀ20 ਮੈਚ ਜਿੱਤ ਚੁੱਕਾ ਹੈ ਤੇ ਉਸ ਦਾ ਟੀਚਾ ਤੀਜਾ ਮੈਚ ਜਿੱਤ ਕੇ ਸੀਰੀਜ਼ 'ਚ ਅਜੇਤੂ ਬੜ੍ਹਤ ਬਣਾਉਣਾ ਹੋਵੇਗਾ ਦੂਜੇ ਪਾਸੇ ਇੰਗਲੈਂਡ ਵੀ ਧਮਾਕੇਦਾਰ ਵਾਪਸੀ ਦੀ ਕੋਸ਼ਿਸ਼ ਕਰੇਗਾ। ਟੀਮ ਵਿਚ ਮੁਹੰਮਦ ਸ਼ੰਮੀ ਦੀ ਟੀਮ 'ਚ ਵਾਪਸੀ ਹੋਈ ਹੈ ਜਦਕਿ ਅਰਸ਼ਦੀਪ ਸਿੰਘ ਨੂੰ ਆਰਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਹੱਦ ਹੋ ਗਈ! ਭਾਰਤੀ ਕ੍ਰਿਕਟਰ ਤੇ ਸਿੰਗਰ ਦੇ ਅਫ਼ੇਅਰ ਦੀ ਉੱਡੀ ਅਫ਼ਵਾਹ, ਅਸਲ 'ਚ ਨਿਕਲੇ 'ਭੈਣ-ਭਰਾ'
ਦੋਵੇਂ ਦੇਸ਼ਾਂ ਦੀਆਂ ਪਲੇਇੰਗ 11
ਇੰਗਲੈਂਡ : ਫਿਲਿਪ ਸਾਲਟ, ਬੇਨ ਡਕੇਟ, ਜੋਸ ਬਟਲਰ (ਕਪਤਾਨ), ਹੈਰੀ ਬਰੂਕ, ਲਿਆਮ ਲਿਵਿੰਗਸਟੋਨ, ਜੈਮੀ ਸਮਿਥ (ਵਿਕਟਕੀਪਰ), ਜੈਮੀ ਓਵਰਟਨ, ਬ੍ਰਾਈਡਨ ਕਾਰਸ, ਜੋਫਰਾ ਆਰਚਰ, ਆਦਿਲ ਰਾਸ਼ਿਦ, ਮਾਰਕ ਵੁੱਡ
ਭਾਰਤ : ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਧਰੁਵ ਜੁਰੇਲ, ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਮੁਹੰਮਦ ਸ਼ੰਮੀ, ਰਵੀ ਬਿਸ਼ਨੋਈ, ਵਰੁਣ ਚੱਕਰਵਰਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਣਜੀ ਟਰਾਫੀ 'ਚ ਵਾਪਸੀ ਤੋਂ ਪਹਿਲਾਂ ਕੋਹਲੀ ਟ੍ਰੇਨਿੰਗ ਲਈ ਦਿੱਲੀ ਨਾਲ ਜੁੜੇ
NEXT STORY