ਸਪੋਰਟਸ ਡੈਸਕ- ਭਾਰਤੀ ਟੀਮ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਨਡੇ ਵਿਸ਼ਵ ਕੱਪ ਲਈ ਆਪਣਾ ਪਹਿਲਾ ਅਭਿਆਸ ਮੈਚ ਸ਼ਨੀਵਾਰ ਨੂੰ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ 'ਚ ਮੌਜੂਦਾ ਚੈਂਪੀਅਨ ਇੰਗਲੈਂਡ ਖਿਲਾਫ ਖੇਡੇਗੀ। ਫਿਲਹਾਲ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟਾਸ ਤੋਂ ਬਾਅਦ ਹੀ ਮੀਂਹ ਪੈਣ ਨਾਲ ਲੱਗਾ ਜਿਸ ਦੀ ਵਜ੍ਹਾ ਕਰਕੇ ਮੈਚ ਸ਼ੁਰੂ ਹੋਣ 'ਚ ਦੇਰੀ ਹੋਈ ਹੈ।
ਇਹ ਵੀ ਪੜ੍ਹੋ : ਗਾਵਸਕਰ ਨੇ ਸੁਣਾਇਆ 83 ਦਾ ਕਿੱਸਾ- ਕਿਵੇਂ ਅਭਿਆਸ ਮੈਚ ਕਰਦੇ ਹਨ ਵਿਸ਼ਵ ਕੱਪ ਦਿਵਾਉਣ 'ਚ ਮਦਦ
ਇਸ ਮੈਚ 'ਚ ਭਾਰਤ ਦੇ ਤਜਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ 'ਤੇ ਨਜ਼ਰਾਂ ਹੋਣਗੀਆਂ, ਜਿਨ੍ਹਾਂ ਨੂੰ ਜ਼ਖਮੀ ਅਕਸ਼ਰ ਪਟੇਲ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਚਾਰ ਭਾਰਤੀ ਖਿਡਾਰੀਆਂ ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਆਰ ਅਸ਼ਵਿਨ ਅਤੇ ਸ਼ਾਰਦੁਲ ਠਾਕੁਰ ਨੇ ਵਿਕਲਪਿਕ ਅਭਿਆਸ ਮੈਚ ਵਿੱਚ ਹਿੱਸਾ ਲਿਆ।
ਇਹ ਅਭਿਆਸ ਮੈਚ ਦੋਵਾਂ ਟੀਮਾਂ ਲਈ ਬਹੁਤ ਲਾਭਦਾਇਕ ਹੈ। ਭਾਰਤੀ ਟੀਮ ਇਸ ਵਿਸ਼ਵ ਕੱਪ ਦੀ ਮੇਜ਼ਬਾਨ ਹੈ ਅਤੇ ਖਿਤਾਬ ਜਿੱਤਣ ਦੀ ਸਭ ਤੋਂ ਵੱਡੀ ਦਾਅਵੇਦਾਰ ਹੈ। ਇਸ ਦੇ ਨਾਲ ਹੀ ਇੰਗਲੈਂਡ ਆਪਣੇ ਖਿਤਾਬ ਦਾ ਬਚਾਅ ਕਰਨਾ ਚਾਹੇਗਾ।
ਇਹ ਵੀ ਪੜ੍ਹੋ : ਪ੍ਰੀਤੀ ਨੂੰ ਮਿਲਿਆ ਓਲੰਪਿਕ ਕੋਟਾ, ਭਾਰਤ ਦਾ ਤਗਮਾ ਪੱਕਾ
ਇਹ ਮੈਚ ਭਾਰਤ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਉਹ ਆਪਣੇ ਲਗਭਗ ਅੰਤਿਮ ਗਿਆਰਾਂ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੇਗਾ, ਜਿਨ੍ਹਾਂ ਨੇ 8 ਅਕਤੂਬਰ ਨੂੰ ਆਸਟ੍ਰੇਲੀਆ ਵਿਰੁੱਧ ਖੇਡਣਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਪਲੇਇੰਗ ਇਲੈਵਨ ਦੇ ਕ੍ਰਿਕਟਰਾਂ ਗਿੱਲ, ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ ਨੂੰ ਮੌਕਾ ਦੇਣਾ ਚਾਹੇਗਾ।
ਟੀਮਾਂ
ਇੰਗਲੈਂਡ: ਡੇਵਿਡ ਮਲਾਨ, ਹੈਰੀ ਬਰੂਕ, ਜੌਨੀ ਬੇਅਰਸਟੋ, ਜੋ ਰੂਟ, ਬੇਨ ਸਟੋਕਸ, ਜੋਸ ਬਟਲਰ (ਵਿਕਟਕੀਪਰ/ਕਪਤਾਨ), ਮੋਇਨ ਅਲੀ, ਸੈਮ ਕੁਰੇਨ, ਆਦਿਲ ਰਾਸ਼ਿਦ, ਕ੍ਰਿਸ ਵੋਕਸ, ਮਾਰਕ ਵੁੱਡ, ਲਿਆਮ ਲਿਵਿੰਗਸਟੋਨ, ਡੇਵਿਡ ਵਿਲੀ, ਰੀਸ ਟੋਪਲੇ, ਗਸ ਐਟਕਿੰਸਨ.
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ੰਮੀ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਅਦਿਤੀ ਅਸ਼ੋਕ ਇਤਿਹਾਸਿਕ ਸੋਨ ਤਮਗੇ ਦੇ ਕਰੀਬ, ਚੋਟੀ 'ਤੇ ਭਾਰਤੀ ਮਹਿਲਾ ਟੀਮ
NEXT STORY