ਹਾਂਗਜ਼ੂ, (ਭਾਸ਼ਾ)- ਭਾਰਤੀ ਮੁੱਕੇਬਾਜ਼ ਪ੍ਰੀਤੀ ਪਵਾਰ ਨੇ ਸ਼ਨੀਵਾਰ ਨੂੰ ਏਸ਼ੀਆਈ ਖੇਡਾਂ ਵਿਚ ਮਹਿਲਾਵਾਂ ਦੇ 54 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰਕੇ ਪੈਰਿਸ ਓਲੰਪਿਕ ਲਈ ਕੋਟਾ ਪੱਕਾ ਕਰ ਲਿਆ ਅਤੇ ਨਾਲ ਹੀ ਤਮਗਾ ਵੀ ਪੱਕਾ ਕਰ ਲਿਆ। 19 ਸਾਲਾ ਪ੍ਰੀਤੀ ਨੇ ਤਿੰਨ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਅਤੇ ਕਜ਼ਾਕਿਸਤਾਨ ਦੀ ਮੌਜੂਦਾ ਏਸ਼ੀਆਈ ਚੈਂਪੀਅਨ ਜ਼ਾਇਨਾ ਸ਼ੇਕੇਰਬੇਕੋਵਾ ਨੂੰ 4-1 ਨਾਲ ਹਰਾਇਆ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ 2023 : ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨ ਨੂੰ 4-2 ਨਾਲ ਹਰਾਇਆ
ਪ੍ਰੀਤੀ ਨੇ ਹਮਲਾਵਰ ਸ਼ੁਰੂਆਤ ਕੀਤੀ ਪਰ ਉਸ ਦੀ ਤਜਰਬੇਕਾਰ ਵਿਰੋਧੀ ਨੇ ਕਈ ਵਾਰ ਉਸ ਦੇ ਡਿਫੈਂਸ 'ਤੇ ਸੰਨ੍ਹ ਲਾਈ। ਇਸ ਦੇ ਬਾਵਜੂਦ ਪ੍ਰੀਤੀ ਨੇ ਬੇਚੈਨ ਹੋਏ ਬਿਨਾ ਪਹਿਲੇ ਦੌਰ 'ਚ 3-2 ਦੀ ਬੜ੍ਹਤ ਲੈ ਲਈ। ਆਖਰੀ ਤਿੰਨ ਮਿੰਟਾਂ 'ਚ ਦੋਵਾਂ ਮੁੱਕੇਬਾਜ਼ਾਂ ਨੇ ਇਕ-ਦੂਜੇ 'ਤੇ ਜ਼ੋਰਦਾਰ ਮੁੱਕੇ ਮਾਰੇ ਪਰ ਉਹ ਸਹੀ ਨਹੀਂ ਲੱਗੇ।
ਇਹ ਵੀ ਪੜ੍ਹੋ : ਗਾਵਸਕਰ ਨੇ ਸੁਣਾਇਆ 83 ਦਾ ਕਿੱਸਾ- ਕਿਵੇਂ ਅਭਿਆਸ ਮੈਚ ਕਰਦੇ ਹਨ ਵਿਸ਼ਵ ਕੱਪ ਦਿਵਾਉਣ 'ਚ ਮਦਦ
ਥਕਾਵਟ ਕਜ਼ਾਕਿਸਤਾਨ ਦੀ ਖਿਡਾਰਨ 'ਤੇ ਹਾਵੀ ਹੋ ਗਈ ਅਤੇ ਪ੍ਰੀਤੀ ਨੇ ਆਪਣੀ ਹਮਲਾਵਰਤਾ ਨੂੰ ਬਰਕਰਾਰ ਰੱਖਦਿਆਂ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਨਿਖਤ ਜ਼ਰੀਨ ਵੀ ਓਲੰਪਿਕ ਕੋਟਾ ਹਾਸਲ ਕਰ ਚੁੱਕੀ ਹੈ। ਮਹਿਲਾ ਵਰਗ ਵਿੱਚ 50 ਕਿਲੋ, 54 ਕਿਲੋ, 57 ਕਿਲੋ ਅਤੇ 60 ਕਿਲੋ ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਮੁੱਕੇਬਾਜ਼ਾਂ ਅਤੇ 66 ਕਿਲੋ ਅਤੇ 75 ਕਿਲੋ ਵਿੱਚ ਫਾਈਨਲ ਵਿੱਚ ਪਹੁੰਚਣ ਵਾਲੀਆਂ ਮੁੱਕੇਬਾਜ਼ਾਂ ਨੂੰ ਪੈਰਿਸ ਓਲੰਪਿਕ ਲਈ ਕੋਟਾ ਮਿਲੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵਿਰਾਟ-ਅਨੁਸ਼ਕਾ ਦੇ ਘਰ ਆਉਣ ਵਾਲਾ ਹੈ ਨਵਾਂ ਮਹਿਮਾਨ, ਕੀ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਿਹਾ ਕੱਪਲ?
NEXT STORY