ਦੁਬਈ (ਵਾਰਤਾ): ਕ੍ਰਿਕਟ ਜਗਤ ਦਾ ਸਭ ਤੋਂ ਵੱਧ ਉਡੀਕੇ ਜਾਣ ਵਾਲਾ ਮੁਕਾਬਲਾ ਭਾਰਤ ਬਨਾਮ ਪਾਕਿਸਤਾਨ ਇਸ ਸਾਲ ਜੂਨ ਵਿਚ ਵੇਖਣ ਨੂੰ ਮਿਲੇਗਾ। ਦੋਵੇਂ ਟੀਮਾਂ ਨਿਊਯਾਰਕ ਵਿਚ ਆਹਮੋ-ਸਾਹਮਣੇ ਹੋਣਗੀਆਂ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਅੱਜ ਇੱਥੇ ਇਹ ਐਲਾਨ ਕੀਤਾ ਹੈ। ICC ਟੀ-20 ਵਿਸ਼ਵ ਕੱਪ 2024 ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ 9 ਜੂਨ ਨੂੰ ਨਿਊਯਾਰਕ 'ਚ ਖੇਡਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ‘ਸੀਤ ਲਹਿਰ’ ਤੇ ਤਰੇਲ ਨਾਲ ਵਧੇਗੀ ਠੰਡ! ਇੰਨੇ ਦਿਨਾਂ ਲਈ ‘ਸੰਘਣੀ ਤੋਂ ਸੰਘਣੀ’ ਧੁੰਦ ਦੀ ਚਿਤਾਵਨੀ
ਦੋਵੇਂ ਟੀਮਾਂ ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ ਮੈਚਾਂ ਵਿਚ ਸੱਤ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਦੋ ਵਾਰ 2007 ਵਿਚ ਫਾਈਨਲ, 2012, 2014, 2016, 2021 ਅਤੇ 2022 ਸਮੇਤ। ਸਿਰਫ਼ 2009 ਅਤੇ 2010 ਦੇ ਟੂਰਨਾਮੈਂਟਾਂ ਵਿਚ ਹੀ ਦੋਵੇਂ ਟੀਮਾਂ ਨਹੀਂ ਮਿਲੀਆਂ ਸਨ। ਸੱਤ ਮੈਚਾਂ ਵਿੱਚੋਂ ਭਾਰਤ ਛੇ ਵਾਰ ਜਿੱਤ ਚੁੱਕਾ ਹੈ। ਜਦੋਂਕਿ ਪਾਕਿਸਤਾਨ ਨੇ ਵਿਸ਼ਵ ਕੱਪ ਵਿਚ ਸਿਰਫ਼ ਇਕ ਵਾਰ ਭਾਰਤ ਤੋਂ ਮੈਚ ਜਿੱਤਿਆ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ 9 ਜੂਨ ਨੂੰ ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੱਖਣੀ ਅਫਰੀਕਾ ਦਾ ਐਥਲੀਟ ਪਿਸਟੋਰੀਅਸ ਪੈਰੋਲ ’ਤੇ ਜੇਲ ਤੋਂ ਰਿਹਾਅ
NEXT STORY