ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਪੰਜ ਮੈਚਾਂ ਦ ਟੀ20 ਸੀਰੀਜ਼ ਦਾ ਆਖ਼ਰੀ ਤੇ ਫ਼ੈਸਲਾਕੁੰਨ ਮੈਚ ਬੈਂਗਲੁਰੂ ਦੇ ਕੇ. ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਨੇ ਜਿਥੇ ਪਹਿਲੇ ਦੋ ਮੈਚ ਜਿੱਤ ਕੇ ਬੜ੍ਹਤ ਹਾਸਲ ਕੀਤੀ ਸੀ, ਉੱਥੇ ਹੀ ਭਾਰਤ ਨੇ ਤੀਜਾ ਤੇ ਚੌਥਾ ਮੈਚ ਜਿੱਤ ਕੇ ਸੀਰੀਜ਼ 2-2 ਨਾਲ ਬਰਾਬਰ ਕੀਤੀ। ਹੁਣ ਅਜਿਹੇ 'ਚ ਅੱਜ ਦੋਵੇਂ ਟੀਮਾਂ ਸੀਰੀਜ਼ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਉਤਰਨਗੀਆਂ। ਆਓ ਮੈਚ ਤੋਂ ਪਹਿਲਾਂ ਇਨ੍ਹਾਂ ਖ਼ਾਸ ਗੱਲਾਂ 'ਤੇ ਇਕ ਮਾਰਦੇ ਹਾਂ ਇਕ ਨਜ਼ਰ-
ਪਿੱਚ ਰਿਪੋਰਟ
ਇਹ ਸਟੇਡੀਅਮ ਆਪਣੀ ਸਪਾਟ ਪਿੱਚ ਤੇ ਛੋਟੀ ਬਾਊਂਡਰੀ ਦੇ ਕਾਰਨ ਹਾਈ ਸਕੋਰਿੰਗ ਮੁਕਾਬਲਿਆਂ ਲਈ ਜਾਣਿਆ ਜਾਂਦਾ ਹੈ। ਇਸ ਸਥਾਨ 'ਤੇ ਕੁਲ 180 ਦਾ ਸਕੋਰ ਬਰਾਬਰ ਹੋਵਗਾ ਤੇ ਸਪਿਨਰ ਵਿਕਟ ਲੈਣ ਲਈ ਮਹੱਤਵਪੂਰਨ ਹਥਿਆਰ ਹੋਣਗੇ। ਦੱਖਣੀ ਅਫਰੀਕਾ ਪੰਜਵੀਂ ਸਫਲ ਟਾਸ ਜਿੱਤਣਾ ਚਾਹੇਗਾ। ਟੀਚੇ ਦਾ ਪਿੱਛਾ ਕਰਨ ਵਾਲਾ ਪੱਖ 8 'ਚੋਂ 5 ਜਿੱਤ ਦੇ ਨਾਲ ਮਜ਼ਬੂਤ ਦਿਸਦਾ ਹੈ।
ਇਹ ਵੀ ਪੜ੍ਹੋ : ਭਾਰਤੀ ਖਿਡਾਰੀਆਂ ਨੇ ਏਸ਼ੀਆਈ ਟ੍ਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ 10 ਤਮਗ਼ੇ ਕੀਤੇ ਹਾਸਲ
ਮੌਸਮ
ਦੇਸ਼ 'ਚ ਮਾਨਸੂਨ ਦਾ ਮੌਸਮ ਸੁਰੂ ਹੋਣ ਦੇ ਨਾਲ 5ਵੀਂ ਟੀ20 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਦੀ ਭਵਿੱਖਬਾਣੀ ਮੁਤਾਬਕ ਦਿਨ 'ਚ ਕਈ ਵਾਰ ਮੀਂਹ ਪੈ ਸਕਦਾ ਹੈ ਜਿਸ 'ਚ ਮੈਚ ਸ਼ੁਰੂ ਹੋਣ ਦੇ ਆਸਪਾਸ ਦਾ ਸਮਾਂ ਵੀ ਸ਼ਾਮਲ ਹੈ। ਜੇਕਰ ਮੀਂਹ ਖੇਡ ਨੂੰ ਪ੍ਰਭਾਵਿਤ ਨਹੀਂ ਕਰਦਾ ਤਾਂ ਦੂਜੇ ਹਾਫ਼ 'ਚ ਤ੍ਰੇਲ ਆਪਣਾ ਪ੍ਰਭਾਵ ਪਾਵੇਗੀ। ਤਾਪਮਾਨ 23 ਡਿਗਰੀ ਦੇ ਆਸਪਾਸ ਰਹੇਗਾ। ਹਵਾ 14 ਕਿਲੋਮੀਟਰ/ਘੰਟਾ ਦੀ ਰਫ਼ਤਾਰ ਨਾਲ ਚਲੇਗੀ ਤੇ 84 ਫੀਸਦੀ ਨਮੀ ਵੀ ਰਹੇਗੀ।
ਸੰਭਾਵਿਤ ਪਲੇਇੰਗ 11
ਭਾਰਤ : ਰੁਤੁਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਅਵੇਸ਼ ਖਾਨ।
ਦੱਖਣੀ ਅਫਰੀਕਾ : ਟੇਂਬਾ ਬਾਵੁਮਾ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਡਵੇਨ ਪ੍ਰੀਟੋਰੀਅਸ, ਰਾਸੀ ਵੈਨ ਡੇਰ ਡੁਸੇਨ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਵੇਨ ਪਾਰਨੇਲ, ਕਾਗਿਸੋ ਰਬਾਡਾ, ਕੇਸ਼ਵ ਮਹਾਰਾਜ, ਐਨਰਿਕ ਨਾਰਟਜੇ, ਲੁੰਗੀ ਐਨਗਿਡੀ
ਇਹ ਵੀ ਪੜ੍ਹੋ : ਭਾਰਤ ਦੇ ਪੇਂਟਾਲਾ ਹਰੀਕ੍ਰਿਸ਼ਣਾ ਨੇ ਜਿੱਤਿਆ ਪ੍ਰਾਗ ਮਾਸਟਰਸ ਸ਼ਤਰੰਜ ਦਾ ਖ਼ਿਤਾਬ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਖਿਡਾਰੀਆਂ ਨੇ ਏਸ਼ੀਆਈ ਟ੍ਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ 10 ਤਮਗ਼ੇ ਕੀਤੇ ਹਾਸਲ
NEXT STORY