ਸਪੋਰਟਸ ਡੈੱਕਸ— ਵੈਸਟਇੰਡੀਜ਼ ਵਿਰੁੱਧ ਆਗਾਮੀ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਹਰਭਜਨ ਸਿੰਘ ਨੇ ਕੁਲਦੀਪ ਯਾਦਵ ਦੀ ਸ਼ਲਾਘਾ ਕਰਦੇ ਹੋਏ ਉਸ ਨੂੰ ਟੈਸਟ ਟੀਮ ਦਾ ਨੰਬਰ ਇਕ ਸਪਿਨਰ ਐਲਾਨ ਕੀਤਾ। ਟੀ-20 ਇੰਟਰਨੈਸ਼ਨਲ ਤੇ ਵਨ ਡੇ ਸੀਰੀਜ਼ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਭਾਰਤ 22 ਅਗਸਤ ਤੋਂ ਵੈਸਟਇੰਡੀਜ਼ ਵਿਰੁੱਧ 2 ਮੈਚਾਂ ਦੀ ਟੈਸਟ ਸੀਰੀਜ਼ ਖੇਡੇਗਾ।

ਹਰਭਜਨ ਸਿੰਘ ਨੇ ਕਲਾਈ ਦੇ ਸਪਿਨਰ ਕੁਲਦੀਪ ਯਾਦਵ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਹਿਲੇ ਟੈਸਟ ਮੈਚ 'ਚ ਆਰ ਅਸ਼ਵਿਨ ਦੀ ਜਗ੍ਹਾ ਕੁਲਦੀਪ ਯਾਦਵ ਨੂੰ ਜਗ੍ਹਾ ਦੇਣੀ ਚਾਹੀਦੀ। ਕੁਲਦੀਪ ਪਿਛਲੇ ਕੁਝ ਮਹੀਨਿਆਂ ਤੋਂ ਵਧੀਆ ਲੈਅ 'ਚ ਨਜ਼ਰ ਨਹੀਂ ਆ ਰਹੇ ਸਨ ਪਰ ਵੈਸਟਇੰਡੀਜ਼ ਵਿਰੁੱਧ ਵਨ ਡੇ ਸੀਰੀਜ਼ 'ਚ ਉਸ ਨੇ ਵਾਪਸੀ ਕੀਤੀ। ਭੱਜੀ ਨੇ ਆਸਟਰੇਲੀਆ ਦੇ ਨਾਲ ਖੇਡੀ ਗਈ ਪਿਛਲੀ ਟੈਸਟ ਸੀਰੀਜ਼ ਦਾ ਜ਼ਿਕਰ ਕਰਦੇ ਹੋਏ ਆਰ ਅਸ਼ਵਿਨ ਦੇ ਪ੍ਰਦਰਸ਼ਨ 'ਤੇ ਸਵਾਲ ਵੀ ਚੁੱਕੇ ਤੇ ਕਿਹਾ ਕਿ ਉਹ ਇਸ ਸੀਰੀਜ਼ 'ਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ ਸਨ।

ਸਿੰਕਫੀਲਡ ਕੱਪ ਸ਼ਤਰੰਜ 'ਚ ਆਨੰਦ ਨੇ ਕਾਰਲਸਨ ਨਾਲ ਖੇਡਿਆ ਡਰਾਅ
NEXT STORY